18 ਸਾਲ ਦੇ ਲੜਕੇ ਦੇ ਬਿਜ਼ਨਸ 'ਚ ਰਤਨ ਟਾਟਾ ਨੇ ਲਗਾਇਆ ਪੈਸਾ, ਜਾਣੋਂ ਕੀ ਕੰਮ ਕਰਦੀ ਹੈ ਕੰਪਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇੱਕ ਫਾਰਮਾਸਿਊਟੀਕਲ ਸਟਾਰਟ-ਅੱਪ ਜੈਨਰਿਕ ਆਧਾਰ (Generic Aadhaar) ਵਿੱਚ ਰਤਨ ਟਾਟਾ (Ratan Tata) ਵੱਲੋਂ ਨਿਵੇਸ਼ ਕੀਤਾ ਹੈ।

Photo

ਇੱਕ ਫਾਰਮਾਸਿਊਟੀਕਲ ਸਟਾਰਟ-ਅੱਪ ਜੈਨਰਿਕ ਆਧਾਰ (Generic Aadhaar) ਵਿੱਚ ਰਤਨ ਟਾਟਾ (Ratan Tata) ਵੱਲੋਂ ਨਿਵੇਸ਼ ਕੀਤਾ ਹੈ। ਜੈਨਰਿਕ ਆਧਾਰ ਦੇ ਫਾਊਂਡਰ ਅਤੇ ਸੀ ਈ ਓ ਅਰਜਨ ਦੇਸ਼ ਪਾਂਡੇ ਹਨ ਅਤੇ ਉਹ ਕੇਵਲ 18 ਸਾਲ ਦੇ ਹਨ। ਉਸ ਵੱਲੋਂ ਇਸ ਕੰਪਨੀ ਨੂੰ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ਸੀ। ਜੈਨਰਿਕ ਆਧਾਰ ਕੰਪਨੀ ਦਵਾਈਆਂ ਦਾ ਛੋਟਾ ਕੰਮ-ਕਾਰ ਕਰਦੀ ਹੈ। ਦੱਸ ਦੱਈਏ ਕਿ ਇਹ ਕੰਪਨੀ ਹੋ ਕੰਪਨੀ ਹੋਰਨਾਂ ਮੈਨਿਊਫੈਕਚਰਸ ਤੋਂ ਦਵਾਈ ਲੈਂਦੀ ਹੈ ਅਤੇ ਅੱਗੇ ਰਿਟੇਲਰਸ ਨੂੰ ਵੇਚਦੀ ਹੈ।

ਰਤਨ ਟਾਟਾ ਦੇ ਵੱਲੋਂ ਇਸ ਸਟਾਰਟ ਵਿਚ ਕਿੰਨਾ ਨਿਵੇਸ਼ ਕੀਤਾ ਗਿਆ ਹੈ, ਇਸ ਬਾਰੇ ਹਾਲੇ ਕੋਈ ਵੀ ਖੁਲਾਸਾ ਨਹੀਂ ਹੋ ਸਕਿਆ। ਇਸ ਕੰਪਨੀ ਵਿਚ ਦਵਾਈ ਨੂੰ ਉਤਪਾਦਕਾਂ ਤੋਂ ਲੈ ਕੇ ਅੱਗੇ ਫਾਰਮ ਰਿਟੇਲਰਸ ਨੂੰ ਵੇਚਣ ਦਾ ਕੰਮ ਕੀਤਾ ਗਿਆ ਹੈ। ਇਸ ਤੋਂ 16-20 ਫ਼ੀਸਦੀ ਹੋਲ਼ਸੈਲਰ ਮੁਨਾਫ਼ਾ ਖ਼ਤਮ ਹੋ ਜਾਂਦਾ ਹੈ ।  ਜ਼ਿਕਰਯੋਗ ਹੈ ਕ ਜੈਨਰਿਕ ਨੇ ਮੁੰਬਈ, ਪੂਨੇ, ਬੈਂਗਲੂਰੂ ਅਤੇ ਓਡੀਸਾ ਦੇ 30 ਫਾਰਮਾਂ ਕੰਪਨੀਆਂ ਨਾਲ ਸਾਂਝੇਦਾਰੀ ਕੀਤੀ ਹੈ। ਹੁਣ ਇਸ ਕੰਪਨੀ ਦੀ ਸਲਾਨਾ ਆਮਦਨ 6 ਕਰੋੜ ਰੁਪਏ ਹੈ ਅਤੇ ਇਸ ਕੰਪਨੀ ਦਾ ਅਗਲੇ ਤਿੰਨ ਸਾਲਾਂ ਵਿਚ 150-200 ਕਰੋੜ ਰੁਪਏ ਤੱਕ ਪਹੁੰਚਣ ਦਾ ਟੀਚਾ ਹੈ।

ਇਸ ਦੇ ਨਾਲ ਹੀ ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਆਉਂਣ ਵਾਲੇ ਦਿਨਾਂ ਵਿਚ ਉਹ ਗੁਜਰਾਤ, ਤਾਮਿਲਾਡੂ, ਆਂਧਰਾ ਪ੍ਰਦੇਸ਼, ਨਵੀਂ ਦਿੱਲੀ, ਗੋਆ ਅਤੇ ਰਾਜਸਥਾਨ ਰਾਜਾਂ ਵਿਚ ਕਰੀਬ 1000 ਹੋਰ ਫਾਰਮੇਸੀਆਂ ਦਾ ਨਾਲ ਸਾਂਝੇਦਾਰੀ ਕਰੇਗੀ। ਇਸ ਤੋਂ ਇਲਾਵਾ ਜੈਨਰਿਕ ਆਧਾਰ ਅਸੰਗਠਿਤ ਸੈਕਟਰ ਨੂੰ ਤਕਨੀਕ ਦੇ ਜ਼ਰੀਏ ਮਦਦ ਕਰੇਗੀ।  ਜ਼ਿਕਰਯੋਗ ਹੈ ਕਿ ਇਸ ਕੰਪਨੀ ਵਿਚ 55 ਕਰਮਚਾਰੀ ਕੰਮ ਕਰਦੇ ਹਨ।

ਜਿਨ੍ਹਾਂ ਵਿਚ ਫਾਰਮਾਸਿਸਟ, ਆਈ ਟੀ ਇੰਜੀਨੀਅਰ ਅਤੇ ਮਾਰਕੀਟਿੰਗ ਪ੍ਰੋਫੇਸ਼ਨਲਸ ਸ਼ਾਮਿਲ ਹਨ। ਉਧਰ ਅਰਜੁਨ ਦੇਸ਼ ਪਾਂਡੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੱਖਰਾ ਬਿਜ਼ਨਸ ਮਾਡਲ ਮਾਰਕਿਟ ਵਿਚ ਮੌਜੂਦ ਸਾਰੀਆਂ ਕੰਪਨੀਆਂ ਦੇ ਲਈ ਫਾਇਦੇਮੰਦ ਸਾਬਤ ਹੋਵੇਗਾ। ਅਤੇ ਸਾਡਾ ਟੀਚਾ ਲੱਖਾਂ ਪਰਿਵਾਰਾਂ ਨੂੰ ਸਸਤਾ ਹੈਲਥ ਕੇਅਰ ਮੁਹੱਈਆ ਕਰਵਾਉਂਣਾ ਹੈ। ਇਸ ਦੇ ਨਾਲ ਹੀ ਸਾਡਾ ਮਿਸ਼ਨ ਬਜ਼ੁਰਗਾਂ ਅਤੇ ਪੈਨਸ਼ਨਕਾਰੀਆਂ ਨੂੰ ਘੱਟ ਕੀਮਤ ਅਤੇ ਜ਼ਰੂਰਤ ਦੀਆਂ ਦਵਾਈਆਂ ਮੁਹੱਈਆ ਕਰਵਾਉਂਣਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।