ਕੋਚੀਨ ਹਵਾਈ ਅੱਡੇ ਦੇ ਮਾਡਲ ਮਾਡਲ ਤੋਂ ਪ੍ਰੇਰਨਾ ਲੈਣ

ਏਜੰਸੀ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਦੀ ਬਿਜਲੀ ਦੇ ਵੱਡੇ ਖਪਤਕਾਰਾਂ ਨੂੰ ਸਲਾਹ

PM Modi impressed by fully solar-powered Cochin airport

ਕੋਚਿਚ : ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪੂਰਨ ਰੂਪ ਨਾਲ ਸੌਰ ਊਰਜਾ ਨਾਲ ਚੱਲਣ ਤੋਂ ਪ੍ਰਭਾਵਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਹਵਾਈ ਅੱਡੇ ਦਾ ਬਿਜਲੀ ਮਾਡਲ ਬਿਜਲੀ ਦੀ ਭਾਰੀ ਖਪਤ ਕਰਨ ਵਾਲੀਆਂ ਇਕਾਈਆਂ ਲਈ ਇਕ ਪ੍ਰੇਰਨਾਦਾਈ ਮਾਡਲ ਹੋ ਸਕਦਾ ਹੈ। ਉਨ੍ਹਾਂ ਸਟੇਡੀਅਮਾਂ ਵਿਚ ਵੀ ਊਰਜਾ ਦੇ ਅਜਿਹੇ ਸਰੋਤਾਂ ਦਾ ਉਪਯੋਗ ਕਰ ਕੇ ਆਤਮ ਨਿਰਭਰ ਬਨਣ ਦਾ ਸੁਝਾਅ ਦਿਤਾ।

ਸੀਆਈਏਐਲ ਦੇ ਬਿਆਨ ਅਨੁਸਾਰ ਇਥੇ ਸਨਿਚਰਵਾਰ ਨੂੰ ਥੋੜੇ ਸਮੇਂ ਲਈ ਰੁਕੇ ਮੋਦੀ ਨੇ ਸੌਰ ਊਰਜਾ ਦੇ ਉਪਯੋਗ ਨੂੰ ਲੈ ਕੇ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸ਼ਲਾਘਾ ਕੀਤੀ। ਇਹ ਦੁਨੀਆਂ ਦਾ ਪਹਿਲਾ ਪੂਰਣ ਰੂਪ 'ਚ ਸੌਰ ਊਰਜਾ ਨਾਲ ਚੱਲਣ ਵਾਲਾ ਹਵਾਈ ਅੱਡਾ ਹੈ। ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਪ੍ਰਬੰਧਕ ਨਿਰਦੇਸ਼ਕ ਵੀ ਜੇ ਕੁਰਿਅਨ ਨਾਲ ਚਰਚਾ ਦੌਰਾਨ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਦੇ ਸੰਚਾਲਨ ਲਈ ਹਰਿਤ ਊਰਜਾ ਦੇ ਪ੍ਰਯੋਗ ਦੇ ਯਤਨਾਂ ਦੀ ਸ਼ਲਾਘਾ ਕੀਤੀ। 

ਮੋਦੀ ਨੇ ਕਿਹਾ ਕਿ ਸੀ ਆਈ ਏ ਐਲ ਮਾਡਲ ਨਾਲੋਂ ਜ਼ਿਆਦਾ ਬਿਜਲੀ ਖਪਤ ਕਰਨ ਵਾਲੇ ਸਾਰੇ ਗਾਹਕਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੰਭਾਵਤ ਸਥਾਨਾਂ 'ਤੇ ਸੌਰ ਪੈਨਲ ਲਗਾਉਣ ਦੀ ਸੰਭਾਵਨਾ ਲੱਭਣ ਦੀ ਜ਼ਰੂਰਤ ਹੈ। ਉਨ੍ਹਾਂ ਸੁਝਾਅ ਦਿਤਾ ਕਿ ਸਟੇਡੀਅਮ ਦੀ ਗੈਲਰੀ ਦੀਆਂ ਛੱਤਾਂ ਦਾ ਉਪਯੋਗ ਇਸ ਲਈ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਸਨਿਚਰਵਾਰ ਨੂੰ ਕੇਰਲ ਵਿਚ ਸਨ।