ਜੀ-20 ਸੰਮੇਲਨ: ਪ੍ਰਧਾਨ ਮੰਤਰੀ ਮੋਦੀ ਨੇ ਕੌਮਾਂਤਰੀ ਬਾਇਉਫਿਊਲ ਗਠਜੋੜ ਦਾ ਐਲਾਨ ਕੀਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਪ੍ਰਿਥਵੀ’ ਸੈਸ਼ਨ ਨੂੰ ਸੰਬੋਧਨ ਕਰਦਿਆਂ ‘ਜੀ-20 ਉਪਗ੍ਰਹਿ ਮਿਸ਼ਨ’ ਸ਼ੁਰੂ ਕਰਨ ਦਾ ਮਤਾ ਵੀ ਰਖਿਆ।
ਨਵੀਂ ਦਿੱਲੀ, 9 ਸਤੰਬਰ: ਭਾਰਤ ਨੇ ਕੌਮਾਂਤਰੀ ਬਾਇਉਫਿਊਲ ਗਠਜੋੜ ਦਾ ਐਲਾਨ ਕੀਤਾ ਅਤੇ ਕੌਮਾਂਤਰੀ ਪੱਧਰ ’ਤੇ ਪਟਰੌਲ ਨਾਲ ਈਥਾਨੌਲ ਦੇ ਮਿਸ਼ਰਣ ਨੂੰ 20 ਫੀ ਸਦੀ ਤਕ ਵਧਾਉਣ ਦੀ ਅਪੀਲ ਦੇ ਨਾਲ ਜੀ-20 ਦੇਸ਼ਾਂ ਨੂੰ ਇਸ ਪਹਿਲ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਜੀ20 ਐਲਾਨਨਾਮੇ ’ਚ ਯੂਕਰੇਨ ਸੰਘਰਸ਼ ਨਾਲ ਸਬੰਧਤ ਪੈਰੇ ’ਤੇ ਵੀ ਬਣੀ ਸਹਿਮਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਇਕ ਪ੍ਰਿਥਵੀ’ ਸੈਸ਼ਨ ਨੂੰ ਸੰਬੋਧਨ ਕਰਦਿਆਂ ‘ਜੀ-20 ਉਪਗ੍ਰਹਿ ਮਿਸ਼ਨ’ ਸ਼ੁਰੂ ਕਰਨ ਦਾ ਮਤਾ ਵੀ ਰਖਿਆ। ਉਨ੍ਹਾਂ ਨੇ ਜੀ-20 ਆਗੂਆਂ ਨੂੰ ‘ਗ੍ਰੀਨ ਕ੍ਰੈਡਿਟ’ ਪਹਿਲਕਦਮੀ ’ਤੇ ਕੰਮ ਸ਼ੁਰੂ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਅੱਜ ਸਮੇਂ ਦੀ ਲੋੜ ਹੈ ਕਿ ਸਾਰੇ ਦੇਸ਼ ਫ਼?ਊਲ ਦੇ ਮਿਸ਼ਰਣ ਦੇ ਖੇਤਰ ’ਚ ਮਿਲ ਕੇ ਕੰਮ ਕਰਨ। ਅਸੀਂ ਪਟਰੌਲ ’ਚ ਈਥਾਨੋਲ ਦੀ ਮਿਲਾਵਟ ਨੂੰ 20 ਫ਼ੀ ਸਦੀ ਤਕ ਲੈ ਜਾਣ ਲਈ ਇਕ ਕੌਮਾਂਤਰੀ ਪਹਿਲਕਦਮੀ ਕਰਨ ਦੀ ਸਿਫ਼ਾਰਸ਼ ਕਰਦੇ ਹਾਂ।
ਇਹ ਵੀ ਪੜ੍ਹੋ: ਜੀ-20 ਸੰਮੇਲਨ ਦੇ ਮੱਦੇਨਜ਼ਰ ਪੰਜਾਬ 'ਚ ਰੈੱਡ ਅਲਰਟ ਜਾਰੀ, ਸੁਰੱਖਿਆ ਵਧਾਈ
ਇਸ ਸੈਸ਼ਨ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ, ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਸਮੇਤ ਦੁਨੀਆ ਦੇ ਕਈ ਨੇਤਾਵਾਂ ਨੇ ਹਿੱਸਾ ਲਿਆ। ਮੋਦੀ ਨੇ ਕਿਹਾ, ‘‘ਬਦਲ ਦੇ ਤੌਰ ’ਤੇ ਅਸੀਂ ਵਿਆਪਕ ਵਿਸ਼ਵ ਭਲਾਈ ਲਈ ਇਕ ਹੋਰ ਹਾਈਬ੍ਰਿਡ ਪਹਿਲਕਦਮੀ ’ਤੇ ਕੰਮ ਕਰ ਸਕਦੇ ਹਾਂ, ਜੋ ਸਥਿਰ ਊਰਜਾ ਸਪਲਾਈ ਦੇ ਨਾਲ-ਨਾਲ ਜਲਵਾਯੂ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਸਹਾਇਕ ਹੋਵੇਗੀ।’’