ਭਾਰਤੀ ਏਅਰਟੈਲ ਬਣਨ ਜਾ ਰਹੀ ਹੈ ਵਿਦੇਸ਼ੀ ਕੰਪਨੀ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਟੈਲੀਕਾਮ ਨੇ ਸਿੰਗਾਪੁਰ ਦੀ ਸਿੰਗਟੇਲ ਅਤੇ ਹੋਰ ਵਿਦੇਸ਼ੀ ਕੰਪਨੀਆਂ ਤੋਂ 4900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ ਸਰਕਾਰ ਦੀ ਇਜਾਜ਼ਤ ਮੰਗੀ ਹੈ।

Bharti Telecom seeks Rs 4,900 crore FDI nod;

ਨਵੀਂ ਦਿੱਲੀ: ਭਾਰਤੀ ਟੈਲੀਕਾਮ ਨੇ ਸਿੰਗਾਪੁਰ ਦੀ ਸਿੰਗਟੇਲ ਅਤੇ ਹੋਰ ਵਿਦੇਸ਼ੀ ਕੰਪਨੀਆਂ ਤੋਂ 4900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ ਸਰਕਾਰ ਦੀ ਇਜਾਜ਼ਤ ਮੰਗੀ ਹੈ। ਇਸ ਕਦਮ ਨਾਲ ਦੇਸ਼ ਦੀ ਸਭ ਤੋਂ ਪੁਰਾਣੀ ਨਿੱਜੀ ਖੇਤਰ ਦੀ ਦੂਰਸੰਚਾਰ ਕੰਪਨੀ ਇਕ ਵਿਦੇਸ਼ੀ ਕੰਪਨੀ ਦੀ ਬ੍ਰਾਂਚ ਬਣ ਜਾਵੇਗੀ। ਭਾਰਤੀ ਟੈਲੀਕਾਮ ਦੂਰਸੰਚਾਰ ਕੰਪਨੀ ਭਾਰਟੀ ਏਅਰਟੇਲ ਦੀ ਪ੍ਰਮੋਟਰ ਹੈ।

ਮਾਮਲੇ ਨਾਲ ਜੁੜੇ ਸੂਤਰਾਂ ਨੇ ਏਜੰਸੀ ਨੂੰ ਦੱਸਿਆ ਹੈ ਕਿ ਇਸ ਪੂੰਜੀ ਨਿਵੇਸ਼ ਨਾਲ ਭਾਰਤੀ ਟੈਲੀਕਾਮ ਵਿਚ ਵਿਦੇਸ਼ੀ ਹਿੱਸੇਦਾਰੀ ਵਧ ਕੇ 50 ਫੀਸਦੀ ਤੋਂ ਜ਼ਿਆਦਾ ਹੋ ਜਾਵੇਗੀ, ਜਿਸ ਨਾਲ ਇਹ ਇਕ ਵਿਦੇਸ਼ੀ ਮਲਕੀਅਤ ਵਾਲੀ ਇਕਾਈ ਬਣ ਜਾਵੇਗੀ। ਮੌਜੂਦਾ ਸਮੇਂ ਵਿਚ ਸੁਨੀਲ ਭਾਰਤੀ ਮਿੱਤਲ ਅਤੇ ਉਹਨਾਂ ਦੇ ਪਰਿਵਾਰ ਦੀ ਭਾਰਤੀ ਟੈਲੀਕਾਮ ਵਿਚ ਕਰੀਬ 52 ਫੀਸਦੀ ਹਿੱਸੇਦਾਰੀ ਹੈ।

ਭਾਰਤੀ ਟੈਲੀਕਾਮ ਦੀ ਭਾਰਤੀ ਏਅਰਟੇਲ ਵਿਚ ਕਰੀਬ 41 ਫੀਸਦੀ ਹਿੱਸੇਦਾਰੀ ਹੈ। ਸੂਤਰਾਂ ਅਨੁਸਾਰ, ‘ਭਾਰਤੀ ਟੈਲੀਕਾਮ ਨੇ ਕੰਪਨੀ ਵਿਚ 4900 ਕਰੋੜ ਰੁਪਏ ਦੇ ਵਿਦੇਸ਼ੀ ਨਿਵੇਸ਼ ਲਈ ਅਪਲਾਈ ਕੀਤਾ ਹੈ। ਇਸ ਵਿਚ ਸਿੰਗਟੇਲ ਅਤੇ ਕੁਝ ਹੋਰ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਹੋਣ ਵਾਲਾ ਨਿਵੇਸ਼ ਸ਼ਾਮਲ ਹੈ। ਇਸ ਦੇ ਨਾਲ ਹੀ ਭਾਰਤੀ ਟੈਲੀਕਾਮ ਬ੍ਰਾਂਚ ਬਣ ਜਾਵੇਗੀ।

ਦੂਰਸੰਚਾਰ ਵਿਭਾਗ ਵੱਲੋਂ ਇਸੇ ਮਹੀਨੇ ਇਸ ਨਿਵੇਸ਼ ਨੂੰ ਮਨਜ਼ੂਦੀ ਦੇਣ ਦੀ ਉਮੀਦ ਹੈ’। ਦੂਰ ਸੰਚਾਰ ਵਿਭਾਗ ਨੇ ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿਚ ਭਾਰਤੀ ਏਅਰਟੇਲ ਦੇ ਸਿੱਧੇ ਵਿਦੇਸ਼ੀ ਨਿਵੇਸ਼ (ਐਫਡੀਆਈ) ਅਰਜ਼ੀ ਨੂੰ ਵਾਪਸ ਕਰ ਦਿੱਤਾ ਸੀ ਕਿਉਂਕਿ ਕੰਪਨੀ ਨੇ ਵਿਦੇਸ਼ੀ ਨਿਵੇਸ਼ਕਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਸੀ।

ਸੂਤਰਾਂ ਨੇ  ਕਿਹਾ ਕਿ ਮੌਜੂਦਾ ਸਮੇਂ ਵਿਚ ਕੁਲ ਵਿਦੇਸ਼ੀ ਹਿੱਸੇਦਾਰੀ 43 ਫੀਸਦੀ ਹੈ। ਕੰਪਨੀ ਦੀ ਪ੍ਰਮੋਟਰ ਬ੍ਰਾਂਚ ਭਾਰਟੀ ਟੈਲੀਕਾਮ ਦੇ ਵਿਦੇਸ਼ੀ ਕੰਪਨੀ ਬਣ ਜਾਣ ਦੇ ਨਾਲ ਹੀ ਕੰਪਨੀ ਵਿਚ ਵਿਦੇਸ਼ੀ ਹਿੱਸੇਦਾਰੀ ਵਧ ਕੇ 84 ਫੀਸਦੀ ਤੋਂ ਪਾਰ ਹੋ ਜਾਵੇਗੀ। ਭਾਰਤੀ ਏਅਰਟੈਲ ਨੇ ਕਿਹਾ ਹੈ ਕਿ ਵਿਦੇਸ਼ੀ ਪੂੰਜੀ ਦੇ ਮਾਮਲੇ ਵਿਚ ਮਾਮੂਲੀ ਵਾਧੇ ਨਾਲ ਵੀ ਭਾਰਤੀ ਟੈਲੀਕਾਮ ਵਿਚ ਵਿਦੇਸ਼ੀ ਨਿਵੇਸ਼ 50 ਫੀਸਦੀ ਤੋਂ ਉੱਪਰ ਨਿਕਲ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।