ਨਕਲੀ ਉਤਪਾਦਾਂ ਨਾਲ ਦੇਸ਼ ਨੂੰ ਹਰ ਸਾਲ ਇਕ ਲੱਖ ਕਰੋੜ ਰੁਪਏ ਦਾ ਨੁਕਸਾਨ 

ਏਜੰਸੀ

ਖ਼ਬਰਾਂ, ਵਪਾਰ

ਨਕਲੀਆਂ ਦਵਾਈਆਂ ਦੀ ਮੰਡੀ ਸੱਭ ਤੋਂ ਵੱਡੀ

Counterfeit products cause over Rs 1 lakh crore loss every year in India

ਨਵੀਂ ਦਿੱਲੀ : ਵੱਖ ਵੱਖ ਖੇਤਰਾਂ ਵਿਚ ਨਕਲੀ ਉਤਪਾਦਾਂ ਨਾਲ ਦੇਸ਼ ਨੂੰ ਹਰ ਸਾਲ ਕੁਲ ਇਕ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੁੰਦਾ ਹੈ। ਇਸ ਵਾਸਤੇ ਲੋੜੀਂਦੀ ਜਾਗਰੂਕਤਾ ਫੈਲਾਉਣ, ਨਿਗਰਾਨੀ ਕਰਨ ਅਤੇ ਇਸ ਵਿਰੁਧ ਹੱਲ ਕੱਢਣ ਕਰਨ ਦੀ ਲੋੜ ਹੈ। ਇਹ ਗੱਲ ਪ੍ਰਮਾਣਨ ਉਦਯੋਗ ਸੰਗਠਨ, ਏਐਸਪੀਏ, ਨੇ ਕਹੀ।

ਇਸ ਸੰਸਥਾ ਦੇ ਪ੍ਰਧਾਨ ਨਕੁਲ ਪਾਸਰਿਚਾ ਨੇ ਕਿਹਾ, 'ਇਸ ਵੇਲੇ ਨਕਲੀ ਉਤਪਾਦਾਂ ਨਾਲ ਦੇਸ਼ ਨੂੰ ਹਰ ਸਾਲ ਕਰੀਬ 1.05 ਲੱਖ ਕਰੋੜ ਰੁਪਏ ਦਾ ਨੁਕਸਾਨ ਹੁੰਦਾ ਹੈ। ਜਾਗਰੂਕਤਾ ਅਤੇ ਨਿਗਰਾਨੀ ਸਹੀ ਤਰੀਕੇ ਨਾਲ ਕਰਦਿਆਂ ਜੇ ਨਕਲੀ ਉਤਪਾਦਾਂ 'ਤੇ 50 ਫ਼ੀ ਸਦੀ ਵੀ ਰੋਕ ਲਾ ਦਿਤੀ ਜਾਵੇ ਤਾਂ ਦੇਸ਼ ਨੂੰ ਹਰ ਸਾਲ 50,000 ਕਰੋੜ ਰੁਪਏ ਦੀ ਬੱਚਤ ਹੋ ਸਕਦੀ ਹੈ।'

ਨਕਲੀ ਉਤਪਾਦਾਂ ਦਾ ਨੁਕਸਾਨ ਝੱਲਣ ਵਾਲਿਆਂ ਵਿਚ ਦਵਾਈ ਖੇਤਰ ਪ੍ਰਮੁੱਖ ਹੈ। ਪਾਸਰਿਚਾ ਨੇ ਕਿਹਾ ਕਿ ਸਰਕਾਰ ਨੂੰ ਇਸ ਸਬੰਧ ਵਿਚ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ ਕਿਉਂਕਿ ਨਕਲੀ ਦਵਾਈਆਂ ਆਮ ਲੋਕਾਂ ਦੀ ਸਿਹਤ ਲਈ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਆਮ ਬੰਦਾ ਤਾਂ ਇਕ ਪਾਸਾ, ਚੰਗੇ ਪੜ੍ਹੇ-ਲਿਖੇ ਬੰਦੇ ਨੂੰ ਵੀ ਪਤਾ ਨਹੀਂ ਚਲਦਾ ਕਿ ਉਹ ਨਕਲੀ ਦਵਾਈ ਖ਼ਰੀਦ ਰਿਹਾ ਹੈ। ਇਨ੍ਹਾਂ ਦਵਾਈਆਂ ਦਾ ਕੋਈ ਚੰਗਾ ਅਸਰ ਹੋਣ ਦੀ ਬਜਾਏ, ਮਾੜਾ ਅਸਰ ਹੋਣਾ ਸੁਭਾਵਕ ਹੈ ਤੇ ਮਰੀਜ਼ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਸ ਦੀ ਸਿਹਤ ਹੋਰ ਵਿਗੜਨ ਪਿੱਛੇ ਨਕਲੀ ਦਵਾਈਆਂ ਹਨ।