ਵਿੱਤੀ ਸਾਲ 2018 'ਚ ਚਾਵਲ ਦੇ ਨਿਰਯਾਤ 'ਚ 10 ਲੱਖ ਟਨ ਤਕ ਦੀ ਗਿਰਾਵਟ ਆਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਾਂਗਲਾਦੇਸ਼ ਵਲੋਂ ਆਯਾਤ ਵਿਚ ਸੰਭਾਵਿਕ ਕਮੀ ਦੇ ਚਲਦੇ ਭਾਰਤ ਦੇ ਚਾਵਲ ਦੇ ਨਿਰਯਾਤ ਵਿਚ ਮੌਜੂਦਾ ਵਿੱਤੀ ਸਾਲ ਦੌਰਾਨ ਪੰਜ ਤੋਂ 10 ਲੱਖ ਟਨ ਤਕ ਦੀ ਕਮੀ ਆ ਸਕਦੀ ਹੈ। ਇਕ ...

Rice

ਮੁੰਬਈ : ਬਾਂਗਲਾਦੇਸ਼ ਵਲੋਂ ਆਯਾਤ ਵਿਚ ਸੰਭਾਵਿਕ ਕਮੀ ਦੇ ਚਲਦੇ ਭਾਰਤ ਦੇ ਚਾਵਲ ਦੇ ਨਿਰਯਾਤ ਵਿਚ ਮੌਜੂਦਾ ਵਿੱਤੀ ਸਾਲ ਦੌਰਾਨ ਪੰਜ ਤੋਂ 10 ਲੱਖ ਟਨ ਤਕ ਦੀ ਕਮੀ ਆ ਸਕਦੀ ਹੈ। ਇਕ ਰਿਪੋਰਟ ਨੇ ਇਹ ਜਾਣਕਾਰੀ ਦਿਤੀ ਗਈ ਹੈ। ਪਿਛਲੇ ਵਿੱਤੀ ਸਾਲ ਵਿਚ, ਬਾਂਗਲਾਦੇਸ਼, ਅਫ਼ਰੀਕਾ ਅਤੇ ਸ੍ਰੀਲੰਕਾ ਤੋਂ ਗ਼ੈਰ - ਬਾਸਮਤੀ ਚਾਵਲ ਦੀ ਮੰਗ ਵਿਚ ਵਾਧੇ ਦੇ ਕਾਰਨ ਵਿੱਤੀ ਸਾਲ 2018 ਵਿਚ ਦੇਸ਼ ਦਾ ਨਿਰਯਾਤ ਸਾਲ ਦਰ ਸਾਲ 18 ਫ਼ੀ ਸਦੀ ਵਧ ਕੇ 1.27 ਕਰੋਡ਼ ਟਨ ਹੋ ਗਿਆ ਸੀ।

ਇੰਡੀਆ ਰੇਟਿੰਗਸ ਨੇ ਅਪਣੀ ਰਿਪੋਰਟ 'ਚ ਕਿਹਾ ਕਿ ਸਾਲ 2018 - 2019 'ਚ ਬਾਂਗਲਾਦੇਸ਼ ਦੁਆਰਾ ਆਯਾਤ ਘੱਟ ਸਕਦਾ ਹੈ ਕਿਉਂਕਿ 2017 ਵਿਚ ਉੱਚ ਕੀਮਤਾਂ ਦੀ ਵਜ੍ਹਾ ਨਾਲ ਫ਼ਸਲ ਨਾਲ ਪ੍ਰਾਪਤ ਹੋਣ ਵਾਲੀ ਕਮਾਈ ਅਤੇ ਖੇਤ ਦੇ ਰਕਬੇ 'ਚ ਵਿਸਥਾਰ ਦੇ ਕਾਰਨ ਘਰੇਲੂ ਉਤਪਾਦਨ 'ਚ ਵਾਧਾ ਹੋਈਆ ਹੈ। ਭਾਰਤ ਦਾ ਨਿਰਯਾਤ ਪੰਜ ਲੱਖ ਟਨ ਤੋਂ 10 ਲੱਖ ਟਨ ਤਕ ਘੱਟ ਹੋ ਸਕਦਾ ਹੈ।

ਭਾਰਤ ਦੇ ਕੁੱਲ ਨਿਰਯਾਤ ਵਿਚ ਬਾਂਗਲਾਦੇਸ਼ ਦਾ ਹਿੱਸਾ ਵਿੱਤੀ ਸਾਲ 2017 ਵਿਚ ਸਿਰਫ਼ ਇਕ ਫ਼ੀ ਸਦੀ ਦੇ ਮੁਕਾਬਲੇ ਪਿਛਲੇ ਵਿੱਤੀ ਸਾਲ ਵਿਚ ਕੁੱਲ ਨਿਰਯਾਤ ਦਾ ਲਗਭੱਗ 15 ਫ਼ੀ ਸਦੀ ਹਿੱਸਾ ਸੀ। ਇੰਡੀਆ ਰੇਟਿੰਗਜ਼ ਨੇ ਕਿਹਾ ਕਿ ਗੁਆਂਡੀ ਦੇਸ਼ ਨੇ ਜੁਲਾਈ 2017 ਅਤੇ ਜੁਲਾਈ 2018 ਵਿਚ 37 ਲੱਖ ਟਨ ਚਾਵਲ ਦਾ ਆਯਾਤ ਕੀਤਾ, ਜੋ ਬਾਂਗਲਾਦੇਸ਼ ਵਿਚ ਸੱਭ ਤੋਂ ਜ਼ਿਆਦਾ ਚਾਵਲ ਦਾ ਆਯਾਤ ਹੈ,  ਕਿਉਂਕਿ ਉਥੇ ਅਚਾਨਕ ਆਈ ਹੜ੍ਹ ਅਤੇ ਕੀਟ ਹਮਲੇ ਕਾਰਨ ਉਤਪਾਦਨ ਪ੍ਰਭਾਵਿਤ ਹੋਇਆ ਸੀ।

ਭਾਰਤ ਦੇ ਬਾਸਮਤੀ ਚਾਵਲ ਦੇ ਸੱਭ ਤੋਂ ਵੱਡੇ ਖ਼ਰੀਦਾਰਾਂ ਵਿਚ ਈਰਾਨ ਅਤੇ ਸਊਦੀ ਅਰਬ ਵਰਗੇ ਦੇਸ਼ ਹਨ। ਸਾਲ 2017 - 18 ਵਿਚ ਭਾਰਤ ਦੇ ਕੁੱਲ ਨਿਰਯਾਤ ਵਿਚ ਇਨ੍ਹਾਂ ਦੋਹਾਂ ਦਾ ਹਿੱਸਾ ਅਨੁਪਾਤ 7.5 ਫ਼ੀ ਸਦੀ ਅਤੇ 7 ਫ਼ੀ ਸਦੀ ਸੀ। ਰਿਪੋਰਟ ਮੁਤਾਬਕ, ਈਰਾਨ ਨੂੰ ਹੋਣ ਵਾਲੇ ਨਿਰਯਾਤ ਵਿਚ ਵਿੱਤੀ ਸਾਲ 2018 - 19 ਵਿਚ ਵਾਧਾ ਹੋਣ ਦੀ ਸੰਭਾਵਨਾ ਹੈ।