ਰਿਸ਼ਤਿਆਂ ਵਿਚ ਤਣਾਅ! ਭਾਰਤ-ਚੀਨ ਵਪਾਰ ਵਿਚ ਸੱਤ ਸਾਲ ਦੀ ਸਭ ਤੋਂ ਵੱਡੀ ਗਿਰਾਵਟ

ਏਜੰਸੀ

ਖ਼ਬਰਾਂ, ਵਪਾਰ

ਭਾਰਤ-ਚੀਨ ਵਿਚ ਵਧ ਰਹੇ ਤਣਾਅ ਅਤੇ ਬਦਲਦੇ ਆਰਥਕ ਰਿਸ਼ਤਿਆਂ ਦਾ ਅਸਰ ਇਹਨਾਂ ਦੇ ਦੁਵੱਲੇ ਵਪਾਰ ‘ਤੇ ਵੀ ਹੋਇਆ ਹੈ।

Indo-China trade declines

ਨਵੀਂ ਦਿੱਲੀ: ਭਾਰਤ-ਚੀਨ ਵਿਚ ਵਧ ਰਹੇ ਤਣਾਅ ਅਤੇ ਬਦਲਦੇ ਆਰਥਕ ਰਿਸ਼ਤਿਆਂ ਦਾ ਅਸਰ ਇਹਨਾਂ ਦੇ ਦੁਵੱਲੇ ਵਪਾਰ ‘ਤੇ ਵੀ ਹੋਇਆ ਹੈ। ਵਿੱਤੀ ਸਾਲ 2019-20 ਵਿਚ ਭਾਰਤ ਦਾ ਮੁੱਖ ਭੂਮੀ ਚੀਨ ਅਤੇ ਹਾਂਗਕਾਂਗ ਦੇ ਨਾਲ ਵਪਾਰ 7 ਫੀਸਦੀ ਡਿੱਗ ਕੇ 109.76 ਡਾਲਰ ਰਹਿ ਗਿਆ ਹੈ। ਇਹ ਪਿਛਲੇ ਸੱਤ ਸਾਲਾਂ ਵਿਚ ਸਭ ਤੋਂ ਵੱਡੀ ਗਿਰਾਵਟ ਹੈ।

ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਵਿਚ ਭਾਰਤ-ਚੀਨ ਦੇ ਵਪਾਰ ਵਿਚ 10.5 ਫੀਸਦੀ ਦੀ ਵੱਡੀ ਗਿਰਾਵਟ ਦੇਖੀ ਗਈ ਸੀ। ਜ਼ਿਕਰਯੋਗ ਹੈ ਕਿ ਵਿੱਤੀ ਸਾਲ 2018-19 ਵਿਚ ਭਾਰਤ-ਚੀਨ ਵਪਾਰ ਵਿਚਤ 3.2 ਫੀਸਦੀ ਦਾ ਵਾਧਾ ਦੇਖਿਆ ਗਿਆ ਸੀ ਯਾਨੀ ਇਕ ਸਾਲ ਦੇ ਵਿਚਕਾਰ ਹੀ ਇਹ ਵਪਾਰ ਬਿਲਕੁਲ ਪਲਟ ਗਿਆ।

ਇਹੀ ਨਹੀਂ ਵਿੱਤੀ ਸਾਲ 2017-18 ਵਿਚ ਭਾਰਤ-ਚੀਨ ਦੇ ਵਪਾਰ ਵਿਚ 22 ਫੀਸਦੀ ਦਾ ਜ਼ਬਰਦਸਤ ਉਛਾਲ ਦੇਖਿਆ ਗਿਆ ਸੀ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਿਛਲੇ ਇਕ ਸਾਲ ਵਿਚ ਦੇਸ਼ ਵਿਚ ਜਿਸ ਤਰ੍ਹਾਂ ਨਾਲ ਚੀਨ ਵਿਰੋਧੀ ਭਾਵਨਾ ਵਧੀ ਹੈ, ਉਸ ਦਾ ਅਸਰ ਵਪਾਰ ‘ਤੇ ਵੀ ਹੋਇਆ ਹੈ। ਚੀਨ ਦੀ ਮੁੱਖ ਭੂਮੀ ਦੇ ਨਾਲ ਕਾਫੀ ਵਪਾਰ ਹਾਂਗਕਾਂਗ ਦੇ ਰਾਹੀਂ ਹੁੰਦਾ ਹੈ।

ਇਲੈਕਟ੍ਰਾਨਿਕ ਵਸਤੂਆਂ ਜਿਵੇਂ ਕਿ ਟੀਵੀ, ਫਰਿੱਜ, ਏ.ਸੀ., ਵਾਸ਼ਿੰਗ ਮਸ਼ੀਨ ਅਤੇ ਮੋਬਾਈਲ ਫੋਨਾਂ ਦੇ ਹੋਰ ਵਿਕਲਪਾਂ ਦੀ ਉਪਲਬਧਤਾ ਦੇ ਕਾਰਨ, ਵਿੱਤੀ ਸਾਲ 2019 - 20 ਵਿਚ ਚੀਨ ਤੋਂ ਉਹਨਾਂ ਦੀ ਦਰਾਮਦ ਸਿਰਫ 1.5 ਬਿਲੀਅਨ ਡਾਲਰ ਰਹਿ ਗਈ। ਇਸੇ ਤਰ੍ਹਾਂ ਈਂਧਣ, ਮਿਨਰਲ ਆਇਲ, ਫਾਰਮਾ ਅਤੇ ਰਸਾਇਣਾਂ ਦੀ ਦਰਾਮਦ ਵਿਚ ਵੀ ਗਿਰਾਵਟ ਆਈ ਹੈ।

ਮੁੱਖ ਭੂਮੀ ਚੀਨ ਨਾਲ ਦੁਵੱਲਾ ਵਪਾਰ ਵਿੱਤੀ ਸਾਲ 2019 - 20 ਵਿਚ 6% ਦੀ ਗਿਰਾਵਟ ਨਾਲ 81.86% 'ਤੇ ਆ ਗਿਆ। ਪਹਿਲੀ ਵਾਰ ਮੇਨਲੈਂਡ ਚੀਨ ਨਾਲ ਵਪਾਰ ਵਿਚ ਲਗਾਤਾਰ 2 ਸਾਲਾਂ ਤੋਂ ਗਿਰਾਵਟ ਆਈ ਹੈ। ਪਿਛਲੇ ਸਾਲ ਵੀ ਇਹ 2 ਪ੍ਰਤੀਸ਼ਤ ਘਟਿਆ ਸੀ। ਇਸ ਤੋਂ ਪਹਿਲਾਂ ਵਿੱਤੀ ਸਾਲ 2012-13 ਵਿਚ ਭਾਰਤ ਅਤੇ ਚੀਨ ਦਰਮਿਆਨ ਵਪਾਰ ਵਿਚ 10.5 ਪ੍ਰਤੀਸ਼ਤ ਦੀ ਭਾਰੀ ਗਿਰਾਵਟ ਆਈ ਸੀ।