Big Breaking: Yes Bank ਗਾਹਕਾਂ ਲਈ ਵੱਡੀ ਖੁਸ਼ਖਬਰੀ, ਇਸ ਦਿਨ ਹਟਣਗੀਆਂ ਸਾਰੀਆਂ ਪਾਬੰਦੀਆਂ

ਏਜੰਸੀ

ਖ਼ਬਰਾਂ, ਵਪਾਰ

ਉੱਥੇ ਹੀ ਟੈਲੀਕਾਮ ਸੈਕਟਰ ਸੰਕਟ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ...

Cabinet meeting press conference yes bank

ਨਵੀਂ ਦਿੱਲੀ: ਕੇਂਦਰੀ ਕੈਬਨਿਟ ਦੀ ਬੈਠਕ ਪੂਰੀ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਵਿਚ ਅਹਿਮ ਐਲਾਨ ਕੀਤਾ ਗਿਆ ਹੈ। ਕੈਬਨਿਟ ਨੇ ਯੈਸ ਬੈਂਕ ਦੇ ਰਿਕਕਾਂਸਟ੍ਰਕਸ਼ਨ ਸਕੀਮ ਨੂੰ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਸਿਆ ਕਿ ਯੈਸ ਬੈਂਕ ਵਿਚ ਭਾਰਤੀ ਸਟੇਟ ਬੈਂਕ 49 ਫ਼ੀਸਦੀ ਦੀ ਹਿੱਸੇਦਾਰੀ ਖਰੀਦੇਗੀ। SBI 3 ਸਾਲ ਤਕ ਅਪਣੀ ਸਟੇਕ ਨੂੰ 26 ਫ਼ੀ ਸਦੀ ਤੋਂ ਘਟ ਨਹੀਂ ਕਰ ਸਕੇਗੀ।

ਇਸ ਤੋਂ ਇਲਾਵਾ ਪ੍ਰਾਈਵੇਟ ਲੈਂਡਰਸ ਵੀ ਇਸ ਵਿਚ ਨਿਵੇਸ਼ ਕਰਨਗੇ। ਪ੍ਰਾਈਵੇਟ ਲੈਂਡਰਸ ਲਈ ਵੀ ਲਾਕ ਇਨ ਪੀਰੀਅਡ ਵੀ 3 ਸਾਲ ਤਕ ਦਾ ਹੀ ਹੋਵੇਗਾ ਪਰ ਉਹਨਾਂ ਲਈ ਸਟੇਕ ਦੀ ਲਿਮਿਟ 75 ਫ਼ੀ ਸਦੀ ਤਕ ਹੈ। ਬੈਠਕ ਤੋਂ ਬਾਅਦ ਵਿੱਤ ਮੰਤਰੀ ਨੇ ਮੀਡੀਆ ਨੂੰ ਜੋ ਅਹਿਮ ਜਾਣਕਾਰੀ ਦਿੱਤੀ ਉਹ ਇਹ ਹੈ ਕਿ ਬਹੁਤ ਜਲਦ ਹੀ ਯੈਸ ਬੈਂਕ ਮਾਮਲੇ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।

ਯੈਸ ਬੈਂਕ ਡਿਪਾਜਿਟਰਸ ਲਈ ਰਾਹਤ ਦੀ ਗੱਲ ਇਹ ਹੋਵੇਗੀ ਕਿ ਨੋਟੀਫਿਕੇਸ਼ਨ ਜਾਰੀ ਹੋਣ ਦੇ 3 ਦਿਨ ਦੇ ਅੰਦਰ ਮੋਟੇਟੇਰਿਅਮ ਪੀਰੀਅਡ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਸਾਫ਼ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੋਂ 3 ਦਿਨ ਅੰਦਰ ਯੈਸ ਬੈਂਕ ਦੀਆਂ ਸਾਰੀਆ ਪਾਬੰਦੀਆਂ  ਹਟਾ ਦਿੱਤੀਆਂ ਜਾਣਗੀਆਂ। ਵਿੱਤ ਮੰਤਰੀ ਨੇ ਇਹ ਵੀ ਦਸਿਆ ਹੈ ਕਿ ਸਕੀਮ ਦੇ ਨੋਟੀਫਿਕੇਸ਼ਨ 7 ਦਿਨ ਦੇ ਅੰਦਰ ਹੀ ਯੈਸ ਬੈਂਕ ਦੇ ਨਵੇਂ ਬੋਰਡ ਦਾ ਗਠਨ ਕਰ ਦਿੱਤਾ ਜਾਵੇਗਾ।

ਨਵੇਂ ਬੋਰਡ ਦੇ ਗਠਨ ਤੋਂ ਬਾਅਦ ਆਰਬੀਆਈ ਦੁਆਰਾ ਨਿਯੁਕਤ ਕੀਤੇ ਗਏ ਪ੍ਰਸ਼ਾਸਕ ਪ੍ਰਸ਼ਾਂਤ ਕੁਮਾਰ ਨੂੰ ਹਟਾ ਲਿਆ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਨਵੇਂ ਬੋਰਡ ਵਿਚ SBI ਦੇ ਦੋ ਨਿਦੇਸ਼ਕ ਵੀ ਮੈਂਬਰ ਹੋਣਗੇ। ਘਰੇਲੂ ਸਟਾਕ ਮਾਰਕਿਟ ਵਿਚ ਭਾਰੀ ਗਿਰਾਵਟ ਨੂੰ ਲੈ ਕੇ ਵਿੱਤ ਮੰਤਰੀ ਤੋਂ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਆਰਬੀਆਈ ਦੇ ਨਾਲ ਮਿਲ ਕੇ ਸਰਕਾਰ ਵੀ ਇਸ ਤੇ ਨਜ਼ਰ ਬਣਾਈ ਬੈਠੀ ਹੈ।

ਉੱਥੇ ਹੀ ਟੈਲੀਕਾਮ ਸੈਕਟਰ ਸੰਕਟ ਨੂੰ ਲੈ ਕੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਇਸ ਵਿਚ ਟੈਲੀਕਾਮ ਵਿਭਾਗ ਹੀ ਜਾਣਕਾਰੀ ਦੇਵੇਗਾ। ਰਾਣਾ ਕਪੂਰ ਨੇ 2003 ਵਿਚ ਯੈੱਸ ਬੈਂਕ ਦੀ ਸ਼ੁਰੂਆਤ ਕੀਤੀ ਸੀ। ਕਪੂਰ ਦੇ ਸ਼ੇਅਰਾਂ ਦੇ ਪ੍ਰਾਈਸ ਵਧੇ ਅਤੇ ਉਹ ਕਰੋੜਪਤੀ ਬਣ ਗਏ। ਦੇਖਦੇ ਹੀ ਦੇਖਦੇ ਯੈੱਸ ਬੈਂਕ ਚੌਥਾ ਸਭ ਤੋਂ ਵੱਡਾ ਨਿੱਜੀ ਬੈਂਕ ਬਣ ਗਿਆ। ਦੇਸ਼ ਭਰ ਵਿਚ ਅੱਜ ਇਸ ਦੀਆਂ ਇਕ ਹਜ਼ਾਰ ਤੋਂ ਜ਼ਿਆਦਾ ਬ੍ਰਾਂਚਾਂ ਨੇ ਅਤੇ 1800 ਏਟੀਐਮ ਨੇ।

ਰਾਣਾ ਕਪੂਰ ਨੇ ਇਕ ਦਹਾਕੇ ਵਿਚ ਬੈਂਕ ਨੂੰ ਜ਼ੀਰੋ ਤੋਂ 3.4 ਲੱਖ ਕਰੋੜ ਰੁਪਏ ਦੇ ਬਰਾਬਰ ਦਾ ਬੈਂਕ ਬਣਾ ਦਿੱਤਾ। 2016 ਤਕ ਬੈਂਕ ਕਾਫ਼ੀ ਫ਼ਾਇਦੇ ਵਿਚ ਸੀ ਪਰ ਰਾਣਾ ਕਪੂਰ ਨੇ ਖ਼ੂਬ ਜਮ ਕੇ ਰਿਸਕ ਲਏ ਜਾਂ ਇਹ ਕਹਿ ਲਓ ਕਿ ਅੱਗ ਨਾਲ ਖੇਡਦੇ ਰਹੇ। ਕਈ ਬੈਂਕਰਾਂ ਦਾ ਮੰਨਣੈ ਕਿ ਰਾਣਾ ਕਪੂਰ ਦੀ ਸਥਿਤੀ ਚੰਗੀ ਹੁੰਦੀ ਜੇਕਰ ਉਹ ਅਪਣੇ ਸ਼ੇਅਰ ਵੇਚ ਦਿੰਦੇ ਅਤੇ 2017 ਵਿਚ ਯੈੱਸ ਬੈਂਕ ਤੋਂ ਹਟ ਜਾਂਦੇ।

ਰਿਜ਼ਰਵ ਬੈਂਕ ਨੇ ਰਾਣਾ ਕਪੂਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਪਰ ਉਹ ਅੜੇ ਰਹੇ ਕਿ ਕਦੇ ਅਪਣੇ ਸ਼ੇਅਰ ਨਹੀਂ ਵੇਚਣਗੇ। ਸਤੰਬਰ 2018 ਵਿਚ ਯੈੱਸ ਬੈਂਕ ਨੇ ਰਾਣਾ ਕਪੂਰ ਨੂੰ ਜਨਵਰੀ 2019 ਵਿਚ ਸੀਈਓ ਦਾ ਅਹੁਦਾ ਛੱਡਣ ਲਈ ਕਿਹਾ। ਇਕ ਰਿਪੋਰਟ ਮੁਤਾਬਕ ਅਗਸਤ 2018 ਤੋਂ ਸਤੰਬਰ 2018 ਤਕ ਯੈੱਸ ਬੈਂਕ ਦੇ ਸ਼ੇਅਰ ਵਿਚ 78 ਫ਼ੀਸਦੀ ਦੀ ਗਿਰਾਵਟ ਆਈ। ਅਕਤੂਬਰ ਵਿਚ ਇਹ ਸ਼ੇਅਰ ਹੋਰ ਵੀ ਡਿੱਗ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।