Gold Price Today: ਵੈਲੇਂਟਾਈਨਜ਼ ਡੇ ਵਾਲੇ ਦਿਨ ਸੋਨੇ ਦੀ ਕੀਮਤ ’ਚ ਭਾਰੀ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੋਨਾ 750 ਰੁਪਏ ਅਤੇ ਚਾਂਦੀ 1400 ਰੁਪਏ ਸਸਤੇ ਹੋਏ

Gold Price Today

Gold Price Today : ਕੌਮਾਂਤਰੀ ਬਾਜ਼ਾਰ ’ਚ ਕੀਮਤੀ ਧਾਤਾਂ ਦੀਆਂ ਕੀਮਤਾਂ ’ਚ ਗਿਰਾਵਟ ਦੇ ਵਿਚਕਾਰ ਬੁਧਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ’ਚ ਸੋਨਾ 750 ਰੁਪਏ ਦੀ ਗਿਰਾਵਟ ਨਾਲ 62,350 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਿਆ। ਐਚ.ਡੀ.ਐਫ.ਸੀ. ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿਤੀ।

ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 63,100 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਚਾਂਦੀ 1,400 ਰੁਪਏ ਦੀ ਗਿਰਾਵਟ ਨਾਲ 74,000 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਆ ਗਈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਚਾਂਦੀ 75,400 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਬੰਦ ਹੋਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, ‘‘ਵਿਦੇਸ਼ੀ ਬਾਜ਼ਾਰਾਂ ਤੋਂ ਸੰਕੇਤ ਲੈਂਦੇ ਹੋਏ ਦਿੱਲੀ (24 ਕੈਰਟ) ’ਚ ਸੋਨੇ ਦੀ ਸਪਾਟ ਕੀਮਤ 750 ਰੁਪਏ ਦੀ ਗਿਰਾਵਟ ਨਾਲ 62,350 ਰੁਪਏ ਪ੍ਰਤੀ 10 ਗ੍ਰਾਮ ’ਤੇ ਆ ਗਈ।’’

ਕੌਮਾਂਤਰੀ ਬਾਜ਼ਾਰ ’ਚ ਕਾਮੈਕਸ (ਜਿਣਸ ਬਾਜ਼ਾਰ) ’ਚ ਸੋਨੇ ਦਾ ਸਪਾਟ ਪਿਛਲੇ ਬੰਦ ਦੇ ਮੁਕਾਬਲੇ 26 ਡਾਲਰ ਘੱਟ ਕੇ 1995 ਡਾਲਰ ਪ੍ਰਤੀ ਔਂਸ ’ਤੇ ਕਾਰੋਬਾਰ ਕਰ ਰਿਹਾ ਸੀ। ਸੋਨੇ ਦੀ ਸਪਾਟ ਕੀਮਤ ਦਸੰਬਰ 2023 ਤੋਂ ਬਾਅਦ ਪਹਿਲੀ ਵਾਰ 2,000 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਆਈ ਹੈ। ਇਸ ਦੇ ਨਾਲ ਹੀ ਚਾਂਦੀ 21.97 ਡਾਲਰ ਪ੍ਰਤੀ ਔਂਸ ’ਤੇ ਆ ਗਈ।

 (For more Punjabi news apart from Gold Price on Valentine's Day came down, stay tuned to Rozana Spokesman)