ਹੁਣ ਬੇਫਿਕਰ ਹੋ ਕੇ ਲਗਾਉ ਅਫ਼ਗਾਨੀ ਪਿਆਜ਼ ਨਾਲ ਤੜਕਾ !

ਏਜੰਸੀ

ਖ਼ਬਰਾਂ, ਰਾਸ਼ਟਰੀ

ਅਫਗਾਨਿਸਤਾਨ ਤੋਂ ਇਲਾਵਾ ਤੁਰਕੀ ਅਤੇ ਮਿਸ਼ਰ ਤੋਂ ਆ ਰਿਹਾ ਹੈ ਪਿਆਜ਼

File Photo

ਨਵੀਂ ਦਿੱਲੀ : ਅਫਗਾਨਿਸਤਾਨ ਵਿਚ ਪਿਆਜ਼ ਦੀ ਆਮਦ ਵੱਧਣ ਨਾਲ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਦੇ ਬਜ਼ਾਰਾਂ ਵਿਚ ਪਿਆਜ਼ ਦੀ ਕੀਮਤਾਂ 'ਤੇ ਬ੍ਰੇਕ ਲੱਗ ਗਿਆ ਹੈ। ਦਿੱਲੀ ਵਿਚ ਪਿਛਲੇ ਹਫ਼ਤੇ ਪਿਆਜ਼ ਦੇ ਥੋਕ ਭਾਅ ਵਿਚ 15 ਰੁਪਏ ਪ੍ਰਤੀ ਕਿਲੋ ਦੀ ਨਰਮੀ ਆਈ ਹੈ।

ਦਿੱਲੀ ਦੀ ਆਜ਼ਾਦਪੁਰ ਮੰਡੀ ਵਿਚ ਬੁੱਧਵਾਰ ਸਵੇਰੇ ਪਿਆਜ਼ ਦਾ ਥੋਕ ਭਾਅ 30 ਤੋਂ 70 ਰੁਪਏ ਪ੍ਰਤੀ ਕਿਲੋ ਸੀ। ਸੂਤਰਾਂ ਨੇ ਦੱਸਿਆ ਕਿ ਪਿਆਜ਼ ਦਾ ਥੋਕ ਭਾਅ ਮੰਗਲਵਾਰ ਦੇ ਮੁਕਾਬਲੇ ਪੰਜ ਰੁਪਏ ਪ੍ਰਤੀ ਕਿਲੋਗ੍ਰਾਮ ਨਰਮ ਸੀ। ਆਜ਼ਾਦਪੁਰ ਏਪੀਐਮਸੀ ਦੀ ਕੀਮਤ ਸੂਚੀ ਅਨੁਸਾਰ ਮੰਗਲਵਾਰ ਨੂੰ ਵੀ ਪਿਆਜ਼ ਦਾ ਥੋਕ ਭਾਅ 30 ਤੋਂ 70 ਰੁਪਏ ਪ੍ਰਤੀ ਕਿਲੋਗ੍ਰਾਮ ਸੀ ਜਦਕਿ ਆਮਦ 1082.2 ਟਨ ਸੀ ਜਿਸ ਵਿਚ ਵਿਦੇਸ਼ੀ 161.4 ਟਨ ਪਿਆਜ਼ ਦੀ ਆਮਦ ਰਹੀ।

ਕਾਰੌਬਾਰੀਆਂ ਦੇ ਅਨੁਸਾਰ ਅਫਗਾਨਿਸਤਾਨ ਤੋਂ ਇਲਾਵਾ ਤੁਰਕੀ ਅਤੇ ਮਿਸ਼ਰ ਤੋਂ ਵੀ ਵਪਾਰਕ ਸਰੋਤ ਨਾਲ ਪਿਆਜ਼ ਦੀ ਕਮੀ ਪੂਰੀ ਹੋ ਰਹੀ ਹੈ। ਜਿਸ ਨਾਲ ਕੀਮਤਾਂ ਵਿਚ ਥੋੜੀ ਨਰਮੀ ਆਈ ਹੈ।ਮਹਾਰਾਸ਼ਟਰ ਅਤੇ ਗੁਜਰਾਤ ਵਿਚ ਪਿਆਜ਼ ਦੀ ਨਵੀਂ ਫ਼ਸਲ ਦੀ ਆਮਦ ਤੇਜ਼ ਹੋ ਗਈ ਹੈ। ਕਾਰੌਬਾਰੀ ਸੂਤਰਾਂ ਮਤਾਬਕ ਪਿਆਜ਼ ਦਾ ਭਾਅ ਵੱਧ ਹੋਣ ਕਰਕੇ ਕਿਸਾਨ ਸਮੇਂ ਤੋਂ ਪਹਿਲਾਂ ਹੀ ਖੇਤਾਂ 'ਚੋਂ ਪਿਆਜ਼ ਪੁੱਟਣ ਲੱਗੇ ਰਹੇ ਹਨ।

ਪਿਛਲੇ ਦਿਨੀਂ ਦੇਸ਼ ਦੇ ਕੁੱਝ ਹਿੱਸਿਆਂ ਵਿਚ ਪਿਆਜ਼ 200 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕਿਆ ਸੀ। ਦਿੱਲੀ-ਐਨਸੀਆਰ ਪਿਆਜ਼ ਦਾ ਭਾਅ 150 ਰੁਪਏ ਕਿਲੋ ਤੱਕ ਚਲਿਆ ਗਿਆ ਸੀ। ਹਾਲਾਕਿ ਦਿੱਲੀ-ਐਨਸੀਆਰ ਵਿਚ ਹੁਣ ਵੀ ਪਿਆਜ਼ 70 ਤੋਂ 120 ਰੁਪਏ ਪ੍ਰਤੀ ਕਿਲੋ ਵਿੱਕ ਰਿਹਾ ਹੈ।