ਇਸ ਸਾਲ ਮਹਿੰਗਾ ਨਹੀਂ ਹੋਵੇਗਾ ਪਿਆਜ਼,ਸਰਕਾਰ ਨੇ ਸ਼ੁਰੂ ਕੀਤੀ ਇਹ ਤਿਆਰੀ 

ਏਜੰਸੀ

ਖ਼ਬਰਾਂ, ਵਪਾਰ

ਨਾਫੇਡ ਨੇ ਸਰਕਾਰ ਦੀ ਤਰਫੋਂ ਬਫਰ ਸਟਾਕ ਬਣਾਉਣ ਲਈ ਹੁਣ ਤੱਕ 25,000 ਟਨ ਪਿਆਜ਼ ਦੀ ਖਰੀਦ ਕੀਤੀ ਹੈ।

Onion

ਨਵੀਂ ਦਿੱਲੀ: ਨਾਫੇਡ ਨੇ ਸਰਕਾਰ ਦੀ ਤਰਫੋਂ ਬਫਰ ਸਟਾਕ ਬਣਾਉਣ ਲਈ ਹੁਣ ਤੱਕ 25,000 ਟਨ ਪਿਆਜ਼ ਦੀ ਖਰੀਦ ਕੀਤੀ ਹੈ। ਇਹ ਖਰੀਦ ਕਿਸਾਨ ਉਤਪਾਦਕ ਸੰਗਠਨਾਂ (ਐੱਫ ਪੀ ਓ), ਸਹਿਕਾਰੀ ਸਭਾਵਾਂ ਅਤੇ ਸਿੱਧੇ ਖਰੀਦ ਕੇਂਦਰਾਂ ਤੋਂ ਮੌਜੂਦਾ ਰੇਟਾਂ ਤੇ ਕੀਤੀਆਂ ਗਈਆਂ ਹਨ।

ਪਿਛਲੇ ਸਾਲ, ਨਾਫੇਡ ਨੇ 2018-19 ਦੀ ਹਾੜੀ (ਸਰਦੀਆਂ) ਦੀ ਫਸਲ ਤੋਂ ਕੁੱਲ 57,000 ਟਨ ਪਿਆਜ਼ ਖਰੀਦੇ ਸਨ। ਨਾਫੇਡ ਨੇ ਕਿਹਾ ਕਿ ਇਸ ਵਾਰ ਵੱਡੇ ਉਤਪਾਦਨ ਵਾਲੇ ਰਾਜਾਂ ਤੋਂ ਇਕ ਲੱਖ ਟਨ ਪਿਆਜ਼ ਖਰੀਦਣ ਦਾ ਟੀਚਾ ਹੈ।

ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਐਸੋਸੀਏਸ਼ਨ ਆਫ ਇੰਡੀਆ (ਨਾਫੇਡ) ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਹ ਉਪਰਾਲਾ ਕੋਵਿਡ-19 ਮਹਾਂਮਾਰੀ ਦੇ ਫੈਲਣ ਦੌਰਾਨ ਪਿਆਜ਼ ਦੀਆਂ ਘਰੇਲੂ ਕੀਮਤਾਂ ਨੂੰ ਸਥਿਰ ਕਰਨ ਵਿੱਚ ਸਹਾਇਤਾ ਕਰੇਗਾ ।

ਅਤੇ ਪਿਆਜ਼ ਦੀ ਘਾਟ ਦੇ ਮਹੀਨਿਆਂ ਵਿੱਚ ਕੀਮਤਾਂ ਨੂੰ ਵੀ ਹੇਠਾਂ ਰੱਖੇਗਾ। ਨਾਫੇਡ ਪਹਿਲਾਂ ਹੀ ਮੌਜੂਦਾ ਰੇਟਾਂ 'ਤੇ 25,000 ਟਨ ਪਿਆਜ਼ ਖਰੀਦ ਚੁੱਕਾ ਹੈ।ਇਹ ਖਰੀਦ ਐਫਪੀਓ, ਸਹਿਕਾਰੀ ਸਭਾਵਾਂ ਦੇ ਨਾਲ ਨਾਲ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਿੱਚ ਸਿੱਧੇ ਖਰੀਦ ਕੇਂਦਰਾਂ ਰਾਹੀਂ ਕੀਤੀ ਜਾ ਰਹੀ ਹੈ।

ਇਸ ਵੇਲੇ ਚੰਗੀ ਔਸਤਨ ਕੁਆਲਟੀ ਦੀ ਪਿਆਜ਼ ਦੀ ਕੀਮਤ 1000 ਰੁਪਏ ਤੋਂ 1,400 ਰੁਪਏ ਪ੍ਰਤੀ ਕੁਇੰਟਲ ਦੇ ਵਿਚਕਾਰ ਹੈ। ਵੱਡੇ ਸ਼ਹਿਰਾਂ ਵਿਚ ਪਿਆਜ਼ ਦੀਆਂ ਕੀਮਤਾਂ 20 ਤੋਂ 30 ਰੁਪਏ ਪ੍ਰਤੀ ਕਿੱਲੋ ਦੇ ਵਿਚਕਾਰ ਹਨ। 

ਦੱਲ ਦੇਈਏ ਕਿ ਪਿਛਲੇ ਸਾਲ ਪਿਆਜ਼ ਦੀਆਂ ਕੀਮਤਾਂ 100 ਰੁਪਏ ਨੂੰ ਪਾਰ ਕਰ ਗਈਆਂ ਸਨ। ਪਿਛਲੇ ਸਾਲ ਸਰਕਾਰ ਨੇ 56,000 ਟਨ ਪਿਆਜ਼ ਦਾ ਬਫਰ ਸਟਾਕ ਤਿਆਰ ਕੀਤਾ ਸੀ ਪਰ ਵਧਦੀ ਕੀਮਤ ਨੂੰ ਰੋਕਣ ਵਿਚ ਅਸਫਲ ਰਹੀ। ਇਸ ਦੇ ਮੱਦੇਨਜ਼ਰ, ਸਰਕਾਰ ਨੇ 2020 ਵਿੱਚ 1 ਲੱਖ ਟਨ ਪਿਆਜ਼ ਦਾ ਬਫਰ ਸਟਾਕ ਬਣਾਉਣ ਦਾ ਫੈਸਲਾ ਕੀਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ