ਪਟਰੌਲ-ਡੀਜ਼ਲ ਦੀਆਂ ਕੀਮਤਾਂ ਨਵੀਂ ਉਚਾਈ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਅਤੇ ਰੁਪਏ ਦੀ ਘਟਦੀ ਕੀਮਤ ਕਾਰਨ ਸ਼ੁਕਰਵਾਰ ਨੂੰ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਨਵੀਂ ਉਚਾਈ............

Petrol Pump

ਨਵੀਂ ਦਿੱਲੀ : ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਅਤੇ ਰੁਪਏ ਦੀ ਘਟਦੀ ਕੀਮਤ ਕਾਰਨ ਸ਼ੁਕਰਵਾਰ ਨੂੰ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਨਵੀਂ ਉਚਾਈ 'ਤੇ ਪਹੁੰਚ ਗਈਆਂ। ਤੇਲ ਕੰਪਨੀਆਂ ਦੇ ਨੋਟੀਫ਼ੀਕੇਸ਼ਨ ਮੁਤਾਬਕ ਪਟਰੌਲ ਵਿਚ 28 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਵਿਚ 22 ਪੈਸੇ ਪ੍ਰਤੀ ਲਿਟਰ ਦਾ ਵਾਧਾ ਹੋਇਆ। ਦਿੱਲੀ ਵਿਚ ਪਟਰੌਲ 81.28 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 73.30 ਰੁਪਏ ਪ੍ਰਤੀ ਲਿਟਰ ਪਹੁੰਚ ਗਈ।

ਮੁੰਬਈ ਵਿਚ ਕ੍ਰਮਵਾਰ 88.67 ਰੁਪਏ, ਚੇਨਈ ਵਿਚ 84.49 ਰੁਪਏ ਅਤੇ ਕੋਲਕਾਤਾ ਵਿਚ 83.14 ਰੁਪਏ ਪ੍ਰਤੀ ਲਿਟਰ ਕੀਮਤਾਂ ਦਰਜ ਕੀਤੀਆਂ ਗਈਆਂ ਜਦਕਿ ਡੀਜ਼ਲ ਕ੍ਰਮਵਾਰ 77.82, 77.49 ਅਤੇ 75.36 ਪ੍ਰਤੀ ਲਿਟਰ ਹੈ। ਭਾਰਤ ਨੂੰ ਅਪਣੀ ਲੋੜ ਦਾ 80 ਫ਼ੀ ਸਦੀ ਤੇਲ ਬਾਹਰੋਂ ਮੰਗਾਉਣਾ ਪੈਂਦਾ ਹੈ। ਦਿੱਲੀ ਵਿਚ ਇੰਡੀਅਨ ਆਇਲ ਦੇ ਪਟਰੌਲ ਪੰਪ ਵਿਚ ਪਟਰੌਲ ਦੀ ਕੀਮਤ 81.28 ਰੁਪਏ ਪ੍ਰਤੀ ਲਿਟਰ ਅਤੇ ਹਿੰਦੁਸਤਾਨ ਪਟਰੌਲੀਅਮ ਕਾਰਪ ਲਿਮਟਿਡ ਦੇ ਪੰਪਾਂ 'ਤੇ ਇਸ ਦੀ ਕੀਮਤ 81.37 ਰੁਪਏ ਹੈ। (ਏਜੰਸੀ)