2000 ਦੇ ਨੋਟਾਂ ਦੀ ਛਪਾਈ ਬੰਦ !

ਏਜੰਸੀ

ਖ਼ਬਰਾਂ, ਵਪਾਰ

ਆਈ.ਟੀ.ਆਈ ਨੇ ਕੀਤਾ ਖੁਲਾਸਾ !

Printing of 2000 notes stopped!

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਜਾਰੀ ਕੀਤੇ ਜਾਣ ਦੇ ਦੋ ਸਾਲ ਬਾਅਦ ਹੀ ਦੋਂ ਹਜ਼ਾਰ ਰੁਪਏ ਦੇ ਨੋਟਾਂ ਦੀ ਪ੍ਰਿੰਟਿੰਗ ਬੰਦ ਕਰ ਦਿੱਤੀ ਹੈ। ਇਸ ਦਾ ਖੁਲਾਸਾ ਕੇਂਦਰੀ ਰਿਜ਼ਰਵ ਬੈਂਕ ਨੇ ਇਕ ਆਰ. ਟੀ. ਆਈ. ਦੇ ਤਹਿਤ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਵੱਡੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ। ਭਾਰਤੀ ਰਿਜ਼ਰਵ ਬੈਂਕ ਨੋਟ ਮੁਦਰਣ ਪ੍ਰਾਈਵੇਟ ਲਿਮਟਿਡ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਹੁਣ 2000 ਦੇ ਨਵੇਂ ਨੋਟ ਪ੍ਰਿੰਟ ਨਹੀਂ ਕੀਤੇ ਜਾਣਗੇ।

ਜਿਸ ਤਹਿਤ ਬਾਜ਼ਾਰਾਂ 'ਚ ਹੁਣ 2000 ਦੇ ਨੋਟਾਂ ਦੀ ਕਮੀ ਹੈ।ਇੰਨਾਂ ਹੀ ਨਹੀਂ ਇੱਥੋਂ ਤੱਕ ਕੇ ਬੈਂਕਾਂ ਅਤੇ ਲੋਕਾਂ ਵਲੋਂ ਵੀ ਇਨ੍ਹਾਂ ਨੋਟਾਂ ਦੀ ਮੰਗ ਘਟੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਨੂੰ ਹੁਣ ਇੰਨੇ ਵੱਡੇ ਨੋਟ ਦੀ ਜ਼ਰੂਰਤ ਨਹੀਂ ਹੈ, ਜਿੰਨੀ ਜ਼ਰੂਰਤ ਨੋਟਬੰਦੀ ਸਮੇਂ ਸੀ।ਉਹਨਾਂ ਇਹ ਵੀ ਕਹਿ ਦਿੱਤਾ ਕਿ ਹੁਣ 2000 ਦੇ ਨੋਟ ਨਾਲ ਕਾਲਾ ਧਨ ਜਮ੍ਹਾ ਹੋਣ ਦਾ ਖਦਸ਼ਾ ਹੈ। ਉੱਥੇ ਹੀ ਅਰਥਸ਼ਾਸਤਰੀ ਅਤੇ ਲੇਖਕ ਸ਼ੇਰ ਸਿੰਘ ਨੇ ਕਿਹਾ ਹੈ ਕਿ ਸੰਭਵ ਹੈ ਕਿ ਸਰਕਾਰ ਬਹੁਤ ਸਾਰੇ ਨਕਦੀ ਜਾਂ ਕਾਲੇਧਨ ਵਾਲੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਤੋਂ ਇਲਾਵਾ ਸਰਕਾਰ ਜ਼ਿਆਦਾ ਤੋਂ ਜ਼ਿਆਦਾ ਡਿਜੀਟਲ ਟਰਾਂਜ਼ੈਕਸ਼ਨ ਚਾਹੁੰਦੀ ਹੈ ਅਤੇ 2000 ਦੇ ਨੋਟਾਂ ਨਾਲ ਜਮ੍ਹਾਖੋਰੀ ਵੀ ਆਸਾਨ ਹੁੰਦੀ ਹੈ। ਦੱਸਣਯੋਗ ਹੈ ਕਿ ਕੇਂਦਰੀ ਬੈਂਕ ਦੇ ਆਰ. ਟੀ. ਆਈ 'ਚ ਦਿੱਤੇ ਜਵਾਬ ਅਨੁਸਾਰ ਵਿੱਤੀ ਸਾਲ 2016-17 ਦੌਰਾਨ 3542.991 ਮਿਲੀਅਨ ਦੇ ਨੋਟ ਛਾਪੇ ਗਏ ਸਨ।

ਹਾਲਾਂਕਿ ਸਾਲ 2017-18 'ਚ ਛਪਾਈ 'ਚ ਕਾਫ਼ੀ ਕਮੀ ਆਈ ਅਤੇ ਸਿਰਫ 111.507 ਮਿਲੀਅਨ ਦੇ ਨੋਟ ਹੀ ਛਾਪੇ ਗਏ ਜੋ 2018-19 'ਚ ਹੋਰ ਘੱਟ ਹੋ ਕੇ 46.690 ਮਿਲੀਅਨ ਦੇ ਨੋਟ ਰਹਿ ਗਏ। ਦੱਸ ਦੇਈਏ ਕਿ ਇਸ ਸਾਲ ਦੀ ਸ਼ੁਰੂਆਤ 'ਚ ਵੱਡੀ ਕਰੰਸੀ ਦੇ ਨੋਟਾਂ ਦੀ ਛਪਾਈ ਬੰਦ ਕਰਨ ਦੇ ਮਾਮਲੇ ਸਾਹਮਣੇ ਆਏ ਸਨ ਪਰ ਸਰਕਾਰ ਨੇ ਇਸ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।