ਪਟਿਆਲਾ ‘ਚ ਪਟਰੌਲ ਪੰਪ ਲੁੱਟਣ ਵਾਲੇ 2 ਦੋਸ਼ੀ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਪੁਲਿਸ ਨੇ ਰਿਲਾਇੰਸ ਪਟਰੌਲ ਪੰਪ ਤੋਂ ਲੱਖਾਂ ਦੀ ਲੁੱਟ ਕਰਨ ਵਾਲੇ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ....

ਪਟਿਆਲਾ ਪੁਲਿਸ

ਪਟਿਆਲਾ (ਪੀਟੀਆਈ) : ਪਟਿਆਲਾ ਪੁਲਿਸ ਨੇ ਰਿਲਾਇੰਸ ਪਟਰੌਲ ਪੰਪ ਤੋਂ ਲੱਖਾਂ ਦੀ ਲੁੱਟ ਕਰਨ ਵਾਲੇ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 22 ਅਕਤੂਬਰ 2018 ਨੂੰ ਇਹ ਘਟਨਾ ਥਾਣਾ ਕੋਤਵਾਲੀ ਨਾਭਾ ਵਿਚ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਮੁਤਬਿਕ 2 ਮੋਟਰਸਾਇਕਲ ਸਵਾਰਾਂ ਵੱਲੋਂ ਰਿਲਾਇੰਸ ਪੰਪ ਦੇ ਕਰਮਚਾਰੀ 10 ਲੱਖ 45 ਹਜ਼ਾਰ ਰੁਪਏ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਹੇ ਸੀ, ਜਾਂਦੇ ਸਮੇਂ 2 ਨੌਜਵਾਨ ਆਏ ਅਤੇ ਲੋਹੇ ਰਾਡ ਨਾਲ ਹਮਲਾ ਕਰ ਕੇ ਪੈਸੇ ਲੁੱਟ ਲੈ ਗਏ ਸਨ। ਪੁਲਿਸ ਨੇ ਇਹ ਮਾਮਲਾ ਸੀਸੀਟੀਵੀ ਫੁਟੇਜ਼ ਅਤੇ ਪੰਪ ਮਾਲਕ ਦੀ ਪਹਿਚਾਣ ਨਾਲ ਹੱਲ ਹੋਇਆ ਹੈ।

ਇਸ ਮੌਕ ਪੁਲਿਸ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਦੋਸ਼ੀਆਂ ਵੱਲੋਂ ਕਰੀਬ 3 ਮਹੀਨੇ ਤੋਂ ਪਟਰੌਲ ਪੰਪਾਂ ਤੋਂ ਕੈਸ਼ ਲਿਜਾਣ ਵਾਲੇ ਵਿਅਕਤੀ ਦੀ ਰੈਕੀ ਕੀਤੀ ਅਤੇ 1 ਮਹੀਨੇ ਤੋਂ ਪੰਪ ਦੇ ਕਰਿੰਦੇ ਤੋਂ ਪੈਸੇ ਖੋਹਣ ਲਈ ਅਪਣੇ ਸਾਥੀ ਨੂੰ ਬੁਲਾਇਆ। ਵਾਰਦਾਤ ਅਧੀਨ ਵਰਤੇ ਗਏ ਮੋਟਰਸਾਇਕਲ ਨੂੰ ਵੀ ਦੋਸ਼ੀਆਂ ਵੱਲੋਂ ਦੁਸਹਿਰੇ ਵਾਲੇ ਦਿਨ ਹੀ ਖਰੀਦਿਆ ਗਿਆ ਸੀ। ਪੁਲਿਸ ਮੁਤਾਬਿਕ ਦੋਸ਼ੀ ਨਸ਼ੇ ਕਰਨ ਦੇ ਆਦੀ ਸਨ। ਜਿਸ ਨੇ ਸਾਲ 2010 ਵਿਚ ਅਪਣੇ ਸਾਥੀਆਂ ਨਾਲ ਰਲ ਕੇ ਮਾਲਵਾ ਆਈਟੀਆਈ ਰੱਖੜਾ ‘ਚ ਲੜਾਈ ਅਧੀਨ ਇਕ ਨੌਜਵਾਨ ਦਾ ਕਤਲ ਵੀ ਕਰ ਦਿਤਾ ਸੀ। ਜਿਸ ਸੰਬੰਧੀ ਦੋਸ਼ੀਆਂ ਉਤੇ ਪਹਿਲਾਂ ਤੋਂ ਵੀ ਕੇਸ ਦਰਜ ਹਨ।