ਇਹਨਾਂ ਬੈਂਕਾਂ ਨੇ Minimum Balance ਤੇ ਲੈਣ-ਦੇਣ ਨਿਯਮਾਂ ਵਿਚ ਕੀਤਾ ਬਦਲਾਅ
ਬੈਂਕਾਂ ਨੇ ਅਪਣੇ ਨਕਦੀ ਸੰਤੁਲਨ ਅਤੇ ਡਿਜ਼ੀਟਲ ਟ੍ਰਾਂਜ਼ੈਕਸ਼ਨ ਨੂੰ ਵਧਾਉਣ ਲਈ 1 ਅਗਸਤ ਤੋਂ ਘੱਟੋ-ਘੱਟ ਬਕਾਏ ‘ਤੇ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਕਈ ਬੈਂਕਾਂ ਨੇ ਅਪਣੇ ਨਕਦੀ ਸੰਤੁਲਨ ਅਤੇ ਡਿਜ਼ੀਟਲ ਟ੍ਰਾਂਜ਼ੈਕਸ਼ਨ ਨੂੰ ਵਧਾਉਣ ਲਈ 1 ਅਗਸਤ ਤੋਂ ਘੱਟੋ-ਘੱਟ ਬਕਾਏ ‘ਤੇ ਚਾਰਜ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਹਨਾਂ ਬੈਂਕਾਂ ਵਿਚ ਤਿੰਨ ਮੁਫਤ ਲੈਣ ਦੇਣ ਤੋਂ ਬਾਅਦ ਫੀਸ ਵੀ ਵਸੂਲੀ ਜਾਵੇਗੀ। ਬੈਂਕ ਆਫ ਮਹਾਰਾਸ਼ਟਰ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ ਅਤੇ ਆਰਬੀਐਲ ਬੈਂਕ ਵਿਚ ਇਹ ਚਾਰਜ ਇਕ ਅਗਸਤ ਤੋਂ ਲਾਗੂ ਹੋ ਜਾਣਗੇ।
ਬੈਂਕ ਆਫ ਮਹਾਰਾਸ਼ਟਰ ਵਿਚ ਬੱਚਤ ਖਾਤਾ ਧਾਰਕਾਂ ਨੂੰ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿਚ ਅਪਣੇ ਖਾਤੇ ਵਿਚ ਘੱਟੋ ਘੱਟ ਰਾਸ਼ੀ 2,000 ਰੁਪਏ ਰੱਖਣੀ ਹੋਵੇਗੀ ਜੋ ਪਹਿਲਾਂ 1500 ਰੁਪਏ ਸੀ। 2000 ਰੁਪਏ ਤੋਂ ਘੱਟ ਬਕਾਇਆ ਹੋਣ ‘ਤੇ ਬੈਂਕ ਮੈਟਰੋ ਅਤੇ ਸ਼ਹਿਰੀ ਖੇਤਰਾਂ ਵਿਚ 75 ਰੁਪਏ, ਅਰਧ ਸ਼ਹਿਰੀ ਖੇਤਰ ਵਿਚ 50 ਰੁਪਏ ਅਤੇ ਗ੍ਰਾਮੀਣ ਖੇਤਰਾਂ ਵਿਚ 20 ਰੁਪਏ ਪ੍ਰਤੀ ਮਹੀਨੇ ਦੀ ਦਰ ਨਾਲ ਫੀਸ ਲਵੇਗਾ।
ਬੈਂਕ ਆਫ ਮਹਾਰਾਸ਼ਟਰ ਦੀਆਂ ਸਾਰੀਆਂ ਸ਼ਾਖਾਵਾਂ ਵਿਚ ਇਕ ਮਹੀਨੇ ਵਿਚ ਤਿੰਨ ਮੁਫਤ ਲੈਣ-ਦੇਣ ਤੋਂ ਬਾਅਦ, ਪੈਸੇ ਜਮ੍ਹਾਂ ਅਤੇ ਕਢਵਾਉਣ 'ਤੇ 100 ਰੁਪਏ ਤੱਕ ਦਾ ਚਾਰਜ ਲੱਗੇਗਾ। ਲਾਕਰ ਲਈ ਜਮ੍ਹਾਂ ਰਕਮ ਨੂੰ ਵੀ ਘਟਾਇਆ ਗਿਆ ਹੈ ਪਰ ਲਾਕਰ 'ਤੇ ਪੈਨੇਲਟੀ ਵਧਾ ਦਿੱਤਾ ਗਿਆ ਹੈ।
ਬੈਂਕ ਆਫ ਮਹਾਰਾਸ਼ਟਰ ਦੇ ਐਮਡੀ ਅਤੇ ਸੀਈਓ, ਏਐਸ ਰਾਜੀਵ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਕੋਰੋਨਾ ਸੰਕਰਮਣ ਕਾਰਨ ਡਿਜੀਟਲ ਬੈਂਕਿੰਗ ਨੂੰ ਉਤਸ਼ਾਹਤ ਕਰਨ ਅਤੇ ਘੱਟ ਲੋਕਾਂ ਨੂੰ ਬੈਂਕ ਵਿਚ ਲਿਆਉਣ ਲਈ ਬੈਂਕ ਅਜਿਹਾ ਰਿਹਾ ਹੈ। ਬੈਂਕ ਸਰਵਿਸ ਚਾਰਜ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਐਕਸਿਸ ਬੈਂਕ ਖਾਤਾਧਾਰਕਾਂ ਨੂੰ ਹੁਣ ਈਸੀਐਸ ਟ੍ਰਾਂਜ਼ੈਕਸ਼ਨ ‘ਤੇ 25 ਰੁਪਏ ਹਰ ਟ੍ਰਾਂਜ਼ੈਕਸ਼ਨ ‘ਤੇ ਦੇਣੇ ਹੋਣਗੇ। ਈਸੀਐਸ ਟ੍ਰਾਂਜ਼ੈਕਸ਼ਨ ‘ਤੇ ਪਹਿਲਾਂ ਕੋਈ ਫੀਸ ਨਹੀਂ ਲੱਗਦੀ ਸੀ।