ਹਿਮਾਲਿਆ ਕੰਪਨੀ 'ਤੇ ਲਗਿਆ ਜੀਐਸਟੀ ਚੋਰੀ ਦਾ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਆਯੁਰਵੈਦਿਕ ਅਤੇ ਹਰਬਲ ਦਵਾਈਆਂ ਬਣਾਉਣ ਵਾਲੀ ਕੰਪਨੀ ਹਿਮਾਲਿਆ ਡਰਗ ਕੰਪਨੀ ਕਥਿਤ ਰੂਪ ਨਾਲ ਜੀਐਸਟੀ ਚੋਰੀ ਕੀਤੇ ਜਾਣ ਦੇ ਕਾਰਨ ਇਨਕਮ ਟੈਕਸ ਦੀਆਂ ਨਜ਼ਰਾਂ ਵਿਚ ਆ ਗਈ ਹੈ...

GST

ਨਵੀਂ ਦਿੱਲੀ : ਆਯੁਰਵੈਦਿਕ ਅਤੇ ਹਰਬਲ ਦਵਾਈਆਂ ਬਣਾਉਣ ਵਾਲੀ ਕੰਪਨੀ ਹਿਮਾਲਿਆ ਡਰਗ ਕੰਪਨੀ ਕਥਿਤ ਰੂਪ ਨਾਲ ਜੀਐਸਟੀ ਚੋਰੀ ਕੀਤੇ ਜਾਣ ਦੇ ਕਾਰਨ ਇਨਕਮ ਟੈਕਸ ਦੀਆਂ ਨਜ਼ਰਾਂ ਵਿਚ ਆ ਗਈ ਹੈ।  ਕੰਪਨੀ ਨੇ ਜੀਐਸਟੀ ਦੀ ਇਹ ਚੋਰੀ ਵੈਟ ਬੇਬੀ ਵਾਇਪਸ 'ਤੇ ਕੀਤੀ ਹੈ। ਟੂਥਪੇਸਟ ਤੋਂ ਲੈ ਕੇ ਫਾਰਮਾਸੂਟਿਕਲ ਪ੍ਰੋਡਕਟਸ ਬਣਾਉਣ ਵਾਲੀ ਇਸ ਕੰਪਨੀ ਦੇ ਦਫ਼ਤਰ 'ਤੇ ਵੀ ਇਸ ਮਾਮਲੇ ਨੂੰ ਲੈ ਕੇ ਛਾਪੇ ਮਾਰੇ ਗਏ ਹਨ।  

ਹਿਮਾਲਿਆ ਕੰਪਨੀ ਕਥਿਤ ਰੂਪ ਨਾਲ ਵੈਟ ਬੇਬੀ ਵਾਇਪਸ 'ਤੇ 18 ਫ਼ੀ ਸਦੀ ਦੀ ਜਗ੍ਹਾ 12 ਫ਼ੀ ਸਦੀ ਜੀਐਸਟੀ ਦੇ ਰਹੀ ਸੀ। ਕੰਪਨੀ ਦਾ ਕਹਿਣਾ ਸੀ ਕਿ ਇਹ ਪ੍ਰੋਡਕਟ ਨਾਨ - ਕਾਸਮੈਟਿਕ ਨੈਪਕਿਨਸ ਦੀ ਰੇਂਜ ਵਿਚ ਆਉਂਦਾ ਹੈ। ਪਿਛਲੇ ਸਾਲ ਜੁਲਾਈ ਵਿਚ ਵੈਟ ਬੇਬੀ ਵਾਇਪਸ 'ਤੇ 28 ਫ਼ੀ ਸਦੀ ਜੀਐਸਟੀ ਲਗਾਇਆ ਗਿਆ ਜੋ ਬਾਅਦ ਵਿਚ ਘੱਟ ਕੇ 18 ਫ਼ੀ ਸਦੀ ਵਾਲੇ ਸਲੈਬ ਵਿਚ ਆ ਗਿਆ ਸੀ।  

ਜਦੋਂ ਕੰਪਨੀ ਦੇ ਬੁਲਾਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇ ਬੇਬੀ ਵਾਇਪਸ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਨੂੰ ਕੋਈ ਗਲਤਫਹਮੀ ਹੋ ਗਈ ਹੈ ਅਤੇ ਕੰਪਨੀ ਨੇ ਇਸ 'ਤੇ ਸਫਾਈ  ਦੇ ਦਿਤੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਹਮੇਸ਼ਾ ਅਪਣਾ ਟੈਕਸ ਚੁਕਾਉਂਦੀ ਰਹੀ ਹੈ   ਅੱਗੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਇਸ ਮਾਮਲੇ ਵਿਚ ਅਧਿਕਾਰੀਆਂ ਦਾ ਪੂਰਾ ਸਹਿਯੋਗ ਕਰੇਗੀ।  ਦੱਸ ਦਈਏ ਕਿ ਪਿਛਲੇ ਹਫ਼ਤੇ ਸਰਕਾਰ ਨੇ ਕਿਹਾ ਸੀ ਕਿ ਬੱਚਿਆਂ ਦੇ ਬੇਬੀ ਬੈਗ ਵਿਚ ਸ਼ਾਮਿਲ ਜ਼ਰੂਰੀ ਚੀਜ਼ਾਂ ਜਿਸ ਵਿਚ ਵੈਟ ਵਾਇਪਸ ਵੀ ਸ਼ਾਮਿਲ ਸਨ, ਉਨ੍ਹਾਂ ਉਤੇ 18 ਫ਼ੀ ਸਦੀ ਜੀਐਸਟੀ ਲੱਗੇਗਾ।

ਉਹਨਾਂ ਨੇ ਕਿਹਾ ਕਿ ਸਾਡਾ ਉਤਪਾਦ 'ਬੇਬੀ ਵਾਈਪਸ' 2007 ਤੋਂ ਬਾਜ਼ਾਰ ਵਿਚ ਹਨ ਅਤੇ ਇਸ ਨੇ ਲਾਂਚ ਤੋਂ ਬਾਅਦ ਸਹੀ ਵਰਗੀਕਰਨ ਕੀਤਾ ਹੈ ਅਤੇ ਕਿਸੇ ਵੀ ਕੇਂਦਰੀ ਆਬਕਾਰੀ ਡਿਊਟੀ ਲਈ ਕੋਈ ਛੋਟੀ ਰਕਮ ਨਹੀਂ ਹੈ। ਜੀਐਸਟੀ ਨਿਯਮਾਂ ਮੁਤਾਬਕ ਟੈਕਸ ਚੁਕਾਇਆ ਜਾਂਦਾ ਹੈ। ਬੁਲਾਰੇ ਨੇ ਇਕ ਈ-ਮੇਲ ਜਵਾਬ ਵਿਚ ਕਿਹਾ ਕਿ ਅਸੀਂ ਕਿਸੇ ਵੀ ਸਪੱਸ਼ਟੀਕਰਨ ਦੇ ਮਾਮਲੇ ਵਿਚ ਸਬੰਧਿਤ ਅਧਿਕਾਰੀਆਂ ਨਾਲ ਸਾਡੇ ਸਹਿਯੋਗ ਨੂੰ ਵਧਾਉਣਾ ਜਾਰੀ ਰੱਖਾਂਗੇ।