ਮਨਮੋਹਣ ਸਿੰਘ ਤੇ Rbi ਦੇ ਗਰਵਰਨਰ ਰਾਜਨ ਸਮੇਂ ਭਾਰਤ ਦੇ ਜਨਤਕ ਬੈਂਕਾਂ ਦੀ ਹਾਲਤ ਖ਼ਦਸ਼ਾ ਸੀ: ਸੀਤਾਰਮਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਦੇ ਜਨਤਕ ਖੇਤਰਾਂ ਦੇ ਬੈਂਕਾਂ ਦੀ ਹਾਲਤ ਸਾਬਕਾ...

Sitaraman

ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਭਾਰਤ ਦੇ ਜਨਤਕ ਖੇਤਰਾਂ ਦੇ ਬੈਂਕਾਂ ਦੀ ਹਾਲਤ ਸਾਬਕਾ ਪ੍ਰਧਾਨ ਮੰਤਰੀ ਤੇ ਆਰਬੀਆਈ ਗਵਰਨਰ ਰਾਜਨ ਦੇ ਸਮੇਂ 'ਚ 'ਸਭ ਤੋ ਬੁਰੇ ਦੌਰ 'ਚ' ਸਨ। ਕੋਲੰਬੀਆ ਯੂਨੀਵਰਸਿਟੀ ਦੇ ਸਕੂਲ ਆਫ਼ ਇੰਟਰਨੈਸ਼ਨਲ ਐਂਡ ਪਬਲਿਕ ਅਫਰੇਸ 'ਚ ਮੰਗਲਵਾਰ ਨੂੰ ਇਕ ਲੈਕਚਰ 'ਚ ਸੀਤਾਰਮਣ ਨੇ ਕਿਹਾ ਕਿ ਸਾਰੇ ਜਨਤਕ ਖੇਤਰਾਂ ਦੇ ਬੈਂਕਾਂ ਨੂੰ 'ਜੀਵਨ ਰੇਖਾ' ਦੇਣੀ ਉਨ੍ਹਾਂ ਦੀ ਪਹਿਲਾ ਕੰਮ ਹੈ।

ਉਨ੍ਹਾਂ ਕਿਹਾ ਕਿ ਉਹ ਰਘੁਰਾਮ ਰਾਜਨ ਦਾ ਸਨਮਾਨ ਕਰਦੇ ਹੈ, ਉਹ ਅਰਥਸ਼ਾਸਤਰ ਦੇ ਚੰਗੇ ਜਾਣਕਾਰ ਹਨ, ਜਦੋਂ ਭਾਰਤੀ ਅਰਥਚਾਰੇ ਦੀ ਹਾਲਤ ਖ਼ਰਾਬ ਸੀ ਉਦੋਂ ਉਨ੍ਹਾਂ ਨੂੰ ਭਾਰਤ ਦੇ ਕੇਂਦਰੀ ਬੈਂਕ ਲਈ ਚੁਣਿਆ ਗਿਆ ਸੀ। ਬ੍ਰਊਨ ਯੂਨੀਵਰਸਿਟੀ 'ਚ ਹਾਲ ਹੀ 'ਚ ਰਘੁਰਾਮ ਰਾਜਨ ਵੱਲੋਂ ਦਿੱਤੇ ਗਏ ਇਕ ਬਿਆਨ 'ਚ ਪੁੱਛੇ ਜਾਣ 'ਤੇ ਸੀਤਾਰਮਣ ਨੇ ਕਿਹਾ ਕਿ ਰਾਜਨ ਨੇ ਆਰਬੀਆਈ ਗਵਰਨਰ ਰਹਿਣ ਦੌਰਾਨ ਬੈਂਕ ਦਾ ਕਰਜ਼ ਸਭ ਤੋਂ ਜ਼ਿਆਦਾ ਸੀ।

ਦਰਅਸਲ ਆਪਣੇ ਲੈਕਚਰ 'ਚ ਰਾਜਨ ਨੇ ਕਿਹਾ ਸੀ ਕਿ ਆਪਣੇ ਪਹਿਲੇ ਕਾਰਜਕਾਲ 'ਚ ਨਰਿੰਦਰ ਮੋਦੀ ਸਰਕਾਰ ਨੇ ਅਰਥਤਾਰੇ 'ਤੇ ਬਿਹਤਰ ਕੰਮ ਨਹੀਂ ਕੀਤਾ ਸੀ, ਉਨ੍ਹਾਂ ਕਿਹਾ ਸੀ ਕਿ ਸਰਕਾਰ ਜ਼ਿਆਦਾ ਕੇਂਦਰਤ ਸੀ ਤੇ ਅਗਵਾਈ ਦੇ ਕੋਲ ਅਰਥਚਾਰੇ ਨੂੰ ਬਿਹਤਰ ਕਰਨ ਲਈ ਕੋਈ ਵਿਜ਼ਨ ਨਹੀਂ ਸੀ। ਵਿੱਤ ਮੰਤਰੀ ਨੇ ਕਿਹਾ ਕਿ ਰਾਜਨ ਦੇ ਗਵਰਨਰ ਰਹਿਣ ਦੌਰਾਨ ਭਾਰਤ 'ਚ ਆਗੂਆਂ ਤੇ ਜਨਤਕ ਖੇਤਰ ਦੇ ਬੈਂਕਾਂ ਨੂੰ ਇਕ ਫੋਨ ਕਾਲ ਦੇ ਆਧਾਰ 'ਤੇ ਕਰਜ਼ ਦੇ ਦਿੱਤੇ ਜਾਂਦੇ ਸਨ।

ਜਿਸ ਕਾਰਨ ਸਰਕਾਰ ਅੱਜ ਤਕ ਉਸ ਤੋਂ ਬਾਹਰ ਨਹੀਂ ਨਿਕਲ ਸਕੀ। ਸੀਤਾਰਮਣ ਨੇ ਕਿਹਾ ਕਿ ਉਹ ਮਨਮੋਹਨ ਸਿੰਘ ਤੇ ਰਘੁਰਾਮ ਰਾਜਨ ਦਾ ਪੂਰਾ ਸਨਮਾਨ ਕਰਦੀ ਹੈ ਪਰ ਇਹ ਸੱਚ ਹੈ ਕਿ ਦੋਵਾਂ ਦੇ ਸਮੇਂ ਸਰਕਾਰੀ ਬੈਂਕਾਂ ਦੀ ਹਾਲਤ ਸਭ ਤੋਂ ਖ਼ਰਾਬ ਰਹੀ ਸੀ।