ਸਿਜ਼ੇਰਿਅਨ ਡਿਲੀਵਰੀ ਲਈ ਗਾਈਡਲਾਈਨ ਜਾਰੀ ਨਹੀਂ ਕਰੇਗਾ ਸੁਪਰੀਮ ਕੋਰਟ, ਪਟੀਸ਼ਨ ਖਾਰਿਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਉਸ ਮੰਗ ਨੂੰ ਖਾਰਿਜ ਕਰ ਦਿਤਾ, ਜਿਸ ਵਿਚ ਹਸਪਤਾਲਾਂ ਵਿਚ ਸਿਜ਼ੇਰੀਅਨ ਡਿਲੀਵਰੀ ਨੂੰ ਲੈ ਕੇ ਦਿਸ਼ਾਨਿਰਦੇਸ਼ ਜਾਰੀ ਕਰਨ ਲਈ ਸਰਕਾਰ ਨੂੰ...

cesarean surgeries

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਉਸ ਮੰਗ ਨੂੰ ਖਾਰਿਜ ਕਰ ਦਿਤਾ, ਜਿਸ ਵਿਚ ਹਸਪਤਾਲਾਂ ਵਿਚ ਸਿਜ਼ੇਰੀਅਨ ਡਿਲੀਵਰੀ ਨੂੰ ਲੈ ਕੇ ਦਿਸ਼ਾਨਿਰਦੇਸ਼ ਜਾਰੀ ਕਰਨ ਲਈ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਜਸਟਿਸ ਰੰਜਨ ਗੋਗੋਈ, ਜਸਟਿਸ ਆਰ ਭਾਨੁਮਤੀ ਅਤੇ ਜਸਟਿਸ ਨਵੀਨ ਸਿੰਹਾ ਦੀ ਬੈਂਚ ਨੇ ਕਿਹਾ ਕਿ ਇਹ ਮੰਗ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਹੈ। ਅਦਾਲਤ ਨੇ ਜਾਚਕ ਨੂੰ ਸੁਪਰੀਮ ਕੋਰਟ ਵਾਰ ਐਸੋਸਿਏਸ਼ਨ ਵਿਚ ਚਾਰ ਹਫ਼ਤੇ ਦੇ ਅੰਦਰ ਜੁਰਮਾਨੇ ਦੇ ਤੌਰ 'ਤੇ 25 ਹਜ਼ਾਰ ਰੁਪਏ ਜਮ੍ਹਾਂ ਕਰਨ ਦੇ ਨਿਰਦੇਸ਼ ਦਿਤੇ।

ਇਹ ਪਟੀਸ਼ਨ ਰਿਪਕ ਕੰਸਲ ਨੇ ਦਾਖਲ ਕੀਤੀ ਸੀ। ਇਸ ਵਿਚ ਇਲਜ਼ਾਮ ਲਗਾਇਆ ਗਿਆ ਸੀ ਕਿ ਨਿਜੀ ਹਸਪਤਾਲ ਬੇਵਜਾਹ ਸਿਜ਼ੇਰੀਅਨ ਸਰਜਰੀ ਕਰਦੇ ਹਨ। ਪਟੀਸ਼ਨਰ ਨੇ ਅਪਣੀ ਮੰਗ ਵਿਚ ਕਿਹਾ ਕਿ ਅਜਿਹੇ ਕਈ ਉਦਾਹਰਣ ਹਨ ਜਿਸ ਵਿਚ ਭਾਰਤ ਦੇ ਨਿਜੀ ਹਸਪਤਾਲ ਸਿਰਫ਼ ਪੈਸੇ ਕਮਾਉਣ ਲਈ ਬਿਨਾਂ ਡਾਕਟਰੀ ਕਾਰਨਾਂ ਤੋਂ ਸਿਜ਼ੇਰੀਅਨ ਆਪਰੇਸ਼ਨ ਕਰਦੇ ਹਨ। ਨਿਜੀ ਹਸਪਤਾਲਾਂ ਵਿਚ ਕਮਾਈ ਦੇ ਚੱਕਰ ਵਿਚ ਬਿਲ ਵਧਾਉਣ ਲਈ ਜ਼ਬਰਦਸਤੀ ਦੀਆਂ ਦਵਾਈਆਂ ਲਿਖਣਾ, ਗ਼ੈਰ-ਜ਼ਰੂਰੀ ਮੈਡੀਕਲ ਪ੍ਰਕਿਰਿਆਵਾਂ ਅੰਜਾਮ ਦੇਣਾ, ਜ਼ਰੂਰਤ ਤੋਂ ਜ਼ਿਆਦਾ ਦਿਨ ਹਸਪਤਾਲ ਵਿਚ ਭਰਤੀ ਕਰਨਾ ਆਦਿ ਵਰਗੇ ਇਲਜ਼ਾਮ ਲਗਾਉਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ।

ਹਾਲਾਂਕਿ ਸਾਰੇ ਹਸਪਤਾਲਾਂ ਵਿਚ ਅਜਿਹਾ ਨਹੀਂ ਹੁੰਦਾ ਪਰ ਕਈ ਜਗ੍ਹਾਵਾਂ ਤੋਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਹਨ। ਕਈ ਵਾਰ ਆਮ ਲੋਕਾਂ ਨੇ ਇਲਜ਼ਾਮ ਲਗਾਏ ਹਨ ਕਿ ਹਸਪਤਾਲਾਂ ਨੇ ਪੈਸੇ ਦੇ ਚੱਕਰ ਵਿਚ ਉਨ੍ਹਾਂ ਦੇ ਅਪਣਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ਕਿਉਂਕਿ ਗ਼ੈਰ-ਜ਼ਰੂਰੀ ਦਵਾਈਆਂ ਅਤੇ ਹੋਰ ਤਰ੍ਹਾਂ ਦੇ ਇਲਾਜ ਨਾਲ ਮਰੀਜ ਦੇ ਸਰੀਰ 'ਤੇ ਨਕਾਰਾਤਮਕ  ਅਸਰ ਪੈਂਦਾ ਹੈ। ਇਸ ਦਾ ਖ਼ਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਆਪਰੇਸ਼ਨ ਨਾਲ ਡਿਲੀਵਰੀ ਦੇ ਬਾਰੇ ਮੀਡੀਆ ਵਿਚ ਆਏ ਅੰਕੜਿਆਂ ਦਾ ਚਰਚਾ ਕਰਦੇ ਹੋਏ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਕੁੱਝ ਰਾਜਾਂ ਵਿਚ ਹਾਲਤ ਬੇਹੱਦ ਚਿੰਤਾਜਨਕ ਹੈ।

ਤੇਲੰਗਾਨਾ ਦੇ ਸ਼ਹਿਰੀ ਖੇਤਰਾਂ ਦੇ ਨਿਜੀ ਹਸਪਤਾਲਾਂ ਵਿਚ ਹੋਈ ਕੁੱਲ ਡਿਲੀਵਰੀ ਦੀ 74.8 ਫ਼ੀ ਸਦੀ ਸਿਜ਼ੇਰੀਅਨ ਹੈ। ਇਸੇ ਤਰ੍ਹਾਂ ਕੇਰਲ ਵਿਚ 41 ਫ਼ੀ ਸਦੀ ਅਤੇ ਤਮਿਲਨਾਡੁ ਵਿਚ 58 ਫ਼ੀ ਸਦੀ ਸਿਜ਼ੇਰੀਅਨ ਡਿਲੀਵਰੀ ਦੇ ਜ਼ਰਿਏ ਹੋਏ ਹਨ। ਦਿੱਲੀ ਵਿਚ ਇਹ ਦਰ 65 ਫ਼ੀ ਸਦੀ ਤੋਂ ਜ਼ਿਆਦਾ ਹੈ।