ਨਿੱਜੀ ਟਰੇਨਾਂ ਚਲਾਉਣ ਨਾਲ ਬੰਦ ਨਹੀਂ ਹੋਵੇਗਾ ਰੇਲਵੇ, ਹਰ ਕਿਸੇ ਨੂੰ ਹੋਵੇਗਾ ਫਾਇਦਾ-CEO ਨੀਤੀ ਅਯੋਗ 

ਏਜੰਸੀ

ਖ਼ਬਰਾਂ, ਵਪਾਰ

ਰੇਲਵੇ ਦੇ ਢਾਂਚੇ ਦੀ ਵਰਤੋਂ ਕਰਨਗੀਆਂ ਪ੍ਰਾਈਵੇਟ ਰੇਲ ਕੰਪਨੀਆਂ

Railway privatisation a win-win situation, says Niti Aayog CEO

ਨਵੀਂ ਦਿੱਲੀ: ਨੀਤੀ ਅਯੋਗ ਚੇਅਰਮੈਨ ਅਮਿਤਾਭ ਕਾਂਤ ਨੇ ਅੱਜ ਰੇਲ ਮੰਤਰਾਲੇ ਵੱਲੋਂ ਟਰੇਨਾਂ ਦੇ ਨਿੱਜੀਕਰਣ ਨੂੰ ਲੈ ਕੇ ਕਈ ਗੱਲਾਂ ਕਹੀਆਂ। ਇਕ ਪ੍ਰੈੱਸ ਕਾਨਫਰੰਸ ਦੌਰਾਨ ਅਮਿਤਾਭ ਕਾਂਤ ਨੇ ਕਿਹਾ ਕਿ ਰੇਲਵੇ ਦੀ ਇਸ ਪਹਿਲ ਨਾਲ ਦੇਸ਼ ਵਿਚ ਅਧੁਨਿਕ ਤਕਨੀਕ 'ਤੇ ਅਧਾਰਤ ਟਰੇਨ ਚਲਾਈ ਜਾ ਸਕੇਗੀ।

ਇਸ ਦੌਰਾਨ ਰੇਲਵੇ ਬੋਰਡ ਦੇ ਚੇਅਰਮੈਨ ਵੀ ਸ਼ਾਮਲ ਰਹੇ। ਅਮਿਤਾਭ ਕਾਂਤ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਰੇਲਵੇ ਦੇ ਢਾਂਚੇ ਦੀ ਵਰਤੋਂ ਕਰਨਗੀਆਂ। ਇਸ ਨਾਲ ਭਾਰਤੀ ਰੇਲਵੇ ਅਤੇ ਨਿਵੇਸ਼ਕਾਂ ਨੂੰ ਵੀ ਫਾਇਦਾ ਹੋਵੇਗਾ। ਨੀਤੀ ਅਯੋਗ ਦੇ ਸੀਈਓ ਨੇ ਕਿਹਾ ਕਿ ਭਾਰਤੀ ਰੇਲਵੇ ਦਾ ਅਧੁਨੀਕੀਕਰਨ ਹਰ ਕਿਸੇ ਲਈ ਇਕ ਜਿੱਤ ਦੀ ਸਥਿਤੀ ਹੈ।

ਵਧੀਆ ਟਰੇਨ ਸੇਵਾਵਾਂ, ਨਵੀਆਂ ਤਕਨੀਕਾਂ ਅਤੇ ਹੋਰ ਵਧੇਰੇ ਸੇਵਾਵਾਂ ਯਾਤਰੀਆਂ ਦੇ ਤਜ਼ੁਰਬੇ ਨੂੰ ਵਧੀਆ ਬਣਾਉਣਗੀਆਂ। ਅਯੋਗ 109 ਰੇਲਮਾਰਗਾਂ 'ਤੇ ਟਰੇਨਾਂ ਸ਼ੁਰੂ ਕਰਨ 'ਤੇ ਵਿਚਾਰ ਕਰ ਰਿਹਾ ਹੈ, ਜਿਸ ਦੇ ਲਈ 151 ਟਰੇਨਾਂ ਦੀ ਲੋੜ ਹੈ, ਜਿਨ੍ਹਾਂ ਨੂੰ 12 ਗਰੁੱਪਾਂ ਵਿਚ ਵੰਡਿਆ ਗਿਆ ਹੈ। ਇਸ ਦੇ ਲਈ ਪਾਰਦਰਸ਼ੀ ਤਰੀਕੇ ਨਾਲ ਬੋਲੀ ਪ੍ਰਕਿਰਿਆ ਅਯੋਜਤ ਕੀਤੀ ਜਾਵੇਗਾ।

ਉਹਨਾਂ ਕਿਹਾ, 'ਜਿਸ ਨਿੱਜੀ ਖੇਤਰ ਦਾ ਨਿਵੇਸ਼ ਅਸੀਂ ਦੇਖ ਰਹੇ ਹਾਂ, ਉਹ ਲਗਭਗ 30,000 ਕਰੋੜ ਰੁਪਏ ਦਾ ਹੈ'। ਅਮਿਤਾਭ ਕਾਂਤ ਨੇ ਕਿਹਾ ਕਿ ਨਿੱਜੀ ਟਰੇਨਾਂ ਦਾ ਕਿਰਾਇਆ ਮਾਰਕਿਟ ਰੇਟ ਦੇ ਅਧਾਰ 'ਤੇ ਤੈਅ ਕੀਤਾ ਜਾਵੇਗਾ। ਯਾਤਰੀਆਂ ਨੂੰ ਹੋਰ ਕਈ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। 

ਉਹਨਾਂ ਕਿਹਾ ਕਿ ਪ੍ਰਾਈਵੇਟ ਬੈਂਕ ਆਉਣ ਤੋਂ ਬਾਅਦ ਐਸਬੀਆਈ ਬੰਦ ਨਹੀਂ ਹੋਇਆ ਹੈ। ਇੰਡੀਗੋ, ਵਿਸਤਾਰਾ ਆਉਣ ਤੋਂ ਬਾਅਦ ਏਅਰ ਇੰਡੀਆ ਬੰਦ ਨਹੀਂ ਹੋਇਆ ਹੈ। ਇਸੇ ਤਰ੍ਹਾਂ ਨਿੱਜੀ ਟਰੇਨਾਂ ਆਉਣ ਨਾਲ ਭਾਰਤੀ ਰੇਲ ਬੰਦ ਨਹੀਂ ਹੋਵੇਗੀ ਬਲਕਿ ਉਸ ਦੀ ਸਮਰੱਥਾ ਵਿਚ ਵਾਧਾ ਹੋਵੇਗਾ।