ਜ਼ਿਆਦਾ ਖਰੀਦਿਆ ਪਿਆਜ਼ ਭਾਰਤ ਲਈ ਬਣਿਆ ਬੋਝ, ਹੁਣ ਦੂਜੇ ਦੇਸ਼ਾਂ ਵਿਚ ਵੇਚਣ ਦੀ ਤਿਆਰੀ 'ਚ ਸਰਕਾਰ!

ਏਜੰਸੀ

ਖ਼ਬਰਾਂ, ਵਪਾਰ

ਪਿਆਜ਼ ਦੀ ਥੋਕ ਵਿਚ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਲੋਕਲ ਮੰਡੀਆਂ ਵਿਚ 70

onion india Government of india

ਨਵੀਂ ਦਿੱਲੀ: ਪਿਛਲੇ ਮਹੀਨੇ ਭਾਰਤ ਵਿਚ ਪਿਆਜ਼ ਦੀ ਭਾਰੀ ਕਮੀ ਅਤੇ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਹਾਹਾਕਾਰ ਮਚਿਆ ਹੋਇਆ ਸੀ ਤੇ ਭਾਰਤ ਨੇ ਤੁਰਕੀ, ਮਿਸਰ ਅਤੇ ਈਰਾਨ ਤੋਂ ਭਾਰੀ ਮਾਤਰਾ ਦਾ ਪਿਆਜ਼ ਮੰਗਵਾਇਆ ਸੀ। ਪਰ ਦੇਸ਼ਵਾਸੀਆਂ ਨੂੰ ਇਸ ਦਾ ਸਵਾਦ ਪਸੰਦ ਨਾ ਆਉਣ ਕਾਰਨ ਇਹ ਪਿਆਜ਼ ਮੋਦੀ ਸਰਕਾਰ ਲਈ ਬੋਝ ਬਣ ਗਿਆ ਹੈ ਅਤੇ ਉਹ ਹੁਣ ਜਲਦ ਤੋਂ ਜਲਦ ਇਸ ਨੂੰ ਦੇਸ਼ ਤੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ।

ਦਰਅਸਲ ਮੰਡੀ ਵਿਚ ਅਚਾਨਕ ਪਿਆਜ਼ ਦੀ ਖ਼ਪਤ ਵਧਣ ਕਾਰਨ ਇਸ ਦੀਆਂ ਕੀਮਤਾਂ ਵਿਚ ਕਮੀ ਆ ਗਈ ਹੈ। ਅਜਿਹੇ ਵਿਚ ਆਯਾਤ ਕੀਤੇ ਗਏ ਭਾਰੀ ਸਟਾਕ ਨੂੰ ਵਰਤਣ ਲਈ No Profit No Loss ਦੀ ਤਰਜ਼ ਤੇ ਦੂਜੇ ਦੇਸ਼ਾਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਅਮਰੀਕਾ ਨੇ ਆਯਾਤ ਕੀਤਾ ਗਿਆ ਪਿਆਜ਼ ਭਾਰਤ ਤੋਂ ਲੈਣ ਲਈ ਇਨਕਾਰ ਕਰ ਦਿੱਤਾ ਹੈ। ਹੁਣ ਮੋਦੀ ਸਰਕਾਰ ਮਾਲਦੀਵ, ਨੇਪਾਲ ਅਤੇ ਸ਼੍ਰੀਲੰਕਾ ਵਰਗੇ ਹੋਰ ਦੇਸ਼ਾਂ ਤੋਂ no Profit No Loss ਦੇ ਆਧਾਰ ਤੇ ਪਿਆਜ਼ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ।

ਖ਼ਬਰਾਂ ਅਨੁਸਾਰ ਭਾਰਤੀ ਮਿਸ਼ਨਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਇਹਨਾਂ ਦੇਸ਼ਾਂ ਨਾਲ ਗੱਲਬਾਤ ਕਰ ਕੇ ਭਾਰਤ ਤੋਂ ਪਿਆਜ਼ ਖਰੀਦਣ ਨੂੰ ਕਹਿਣ ਕਿਉਂ ਕਿ ਦੇਸੀ ਪਿਆਜ਼ ਦਾ ਉਤਪਾਦ ਵਧ ਰਿਹਾ ਹੈ। ਖ਼ਬਰਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਟਾਕ ਵਿਚ 20 ਹਜ਼ਾਰ ਟਨ ਤੋਂ ਵਧ ਉਤਪਾਦ ਕੀਤਾ ਗਿਆ ਪਿਆਜ਼ ਉਪਲੱਬਧ ਹੈ। ਪਿਆਜ਼ ਦੇ ਵਪਾਰੀਆਂ ਅਨੁਸਾਰ ਆਯਾਤ ਕੀਤੇ ਗਏ ਪਿਆਜ਼ ਨੂੰ ਕੋਈ ਦੇਸ਼ ਖਰੀਦ ਨਹੀਂ ਰਿਹਾ ਹੈ ਕਿਉਂ ਕਿ ਇਸ ਦਾ ਸੁਆਦ ਦੇਸ਼ ਦੇ ਪਿਆਜ਼ ਤੋਂ ਵੱਖ ਹੈ।

ਦਸ ਦਈਏ ਕਿ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਨੂੰ ਬਹੁਤ ਰੁਵਾਇਆ ਹੈ। ਸਬਜ਼ੀ ਨਾਲੋਂ ਜ਼ਿਆਦਾ ਮਹਿੰਗੇ ਰਹੇ ਸਨ ਪਿਆਜ਼। ਪਰ ਹੁਣ ਪਿਆਜ਼ ਦੀਆਂ ਥੋਕ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਪਰ ਲੋਕ ਮੰਡੀਆਂ ਵਿਚ ਸਬਜ਼ੀ ਦੇ ਵਿਕਰੇਤਾ ਪਿਆਜ਼ ਦੀਆਂ ਕੀਮਤਾਂ ਘਟਾਉਣ ਦਾ ਨਾਮ ਨਹੀਂ ਲੈ ਰਹੇ। ਪਿਆਜ਼ ਦੀਆਂ ਥੋਕ ਕੀਮਤਾਂ ਚਾਹੇ ਘਟ ਚੁੱਕੀਆਂ ਹਨ ਪਰ ਲੋਕਾਂ ਨੂੰ ਫਿਰ ਵੀ ਪਿਆਜ਼ ਮਹਿੰਗੇ ਮਿਲ ਰਹੇ ਹਨ।

ਪਿਆਜ਼ ਦੀ ਥੋਕ ਵਿਚ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਣ ਵਾਲਾ ਪਿਆਜ਼ ਲੋਕਲ ਮੰਡੀਆਂ ਵਿਚ 70 ਤੋਂ 80 ਰੁਪਏ ਕਿਲੋ ਵਿਕ ਰਿਹਾ ਹੈ। ਪਿਆਜ਼ ਸਪਲਾਇਰਾਂ ਦਾ ਕਹਿਣਾ ਹੈ ਕਿ ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਨਵੀਂ ਫਸਲ ਆਉਣ ਨਾਲ ਸਪਲਾਈ ਵਧੀ ਹੈ ਅਤੇ ਪਿਆਜ਼ ਦੇ ਥੋਕ ਮੁੱਲ ਲਗਾਤਾਰ ਘਟੇ ਹਨ, ਜਦੋਂ ਕਿ ਲੋਕਲ ਮੰਡੀਆਂ ਵਿਚ ਕੀਮਤਾਂ ਵਿਚ ਥੋੜ੍ਹੀ ਜਿਹੀ ਕਮੀ ਆਈ ਹੈ।

ਇਕ ਵਪਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਅਤੇ ਗੁਜਰਾਤ ਤੇ ਮੱਧ ਪ੍ਰਦੇਸ਼ ਤੋਂ ਸਪਲਾਈ ਵਧਣ ਨਾਲ ਹੋਰ 15 ਦਿਨਾਂ ਵਿਚ ਪਿਆਜ਼ ਕੀਮਤਾਂ ਵਿਚ ਭਾਰੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਤੁਰਕੀ ਅਤੇ ਅਫਗਾਨਿਸਤਾਨ ਦੇ ਨਾਲ ਵਿਦੇਸ਼ੀ ਪਿਆਜ਼ ਦੀ ਖੇਪ ਵੀ ਬਾਜ਼ਾਰ ਵਿਚ ਪਹੁੰਚਣੀ ਸ਼ੁਰੂ ਹੋ ਗਈ ਹੈ। ਮੱਧ ਪ੍ਰਦੇਸ਼ ਦੀ ਮੰਦਸੌਰ ਮੰਡੀ ਵਿਚ ਪਿਆਜ਼ ਜੋ 25 ਦਿਨ ਪਹਿਲਾਂ 9 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਸੀ ਹੁਣ 2700 ਰੁਪਏ ਪ੍ਰਤੀ ਕੁਇੰਟਲ 'ਤੇ ਪਹੁੰਚ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।