ਸਿਰਫ਼ ਮਿਸਡ ਕਾਲ ਕਰਨ ਨਾਲ ਹੀ ਹੋ ਜਾਂਦੀ ਹੈ ਟੈਲੀਕਾਮ ਕੰਪਨੀਆਂ ਨੂੰ ਕਰੋੜਾਂ ਦੀ ਕਮਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਤੁਸੀਂ ਕਿਸੇ ਨਾ ਕਿਸੇ ਨੂੰ ਕਦੇ ਮਿਸਡ ਕਾਲ ਤਾਂ ਕੀਤੀ ਹੀ ਹੋਵੇਗੀ। ਕਈ ਲੋਕ ਮਿਸਡ ਕਾਲ ਨਾਲ ਅਪਣਾ ਕੰਮ ਚਲਾ ਲੈਂਦੇ ਹਨ,  ਹਾਲਾਂਕਿ ਜੀਓ ਦੇ ਆਉਣ ਤੋਂ ਬਾਅਦ ਸਾਰੀ...

Telecom Companies

ਨਵੀਂ ਦਿੱਲੀ : (ਭਾਸ਼ਾ) ਤੁਸੀਂ ਕਿਸੇ ਨਾ ਕਿਸੇ ਨੂੰ ਕਦੇ ਮਿਸਡ ਕਾਲ ਤਾਂ ਕੀਤੀ ਹੀ ਹੋਵੇਗੀ। ਕਈ ਲੋਕ ਮਿਸਡ ਕਾਲ ਨਾਲ ਅਪਣਾ ਕੰਮ ਚਲਾ ਲੈਂਦੇ ਹਨ,  ਹਾਲਾਂਕਿ ਜੀਓ ਦੇ ਆਉਣ ਤੋਂ ਬਾਅਦ ਸਾਰੀ ਕੰਪਨੀਆਂ ਨੇ ਅਨਲਮਿਟਿਡ ਕਾਲਿੰਗ ਵਾਲੇ ਪਲਾਨ ਜਾਰੀ ਕੀਤੇ ਹਨ। ਇਸ ਸਮੇਂ ਮੋਬਾਇਲ ਯੂਜ਼ਰਸ ਦੀ ਗਿਣਤੀ 1 ਅਰਬ ਤੋਂ ਵੀ ਜ਼ਿਆਦਾ ਹੋ ਗਈ ਹੈ।

ਇਹਨਾਂ ਵਿਚੋਂ ਜ਼ਿਆਦਾਤਰ ਮੋਬਾਈਲ ਯੂਜ਼ਰਸ ਪੇਂਡੂ ਇਲਾਕੇ ਦੇ ਹਨ ਜੋ ਸ਼ਹਿਰ ਵਿਚ ਰਹਿ ਰਹੇ ਅਪਣੇ ਪਰਵਾਰ ਵਾਲਿਆਂ ਨੂੰ ਮਿਸਡ ਕਾਲ ਕਰ ਕੇ ਹੀ ਗੱਲ ਕਰਦੇ ਹਨ ਅਤੇ ਅਜਿਹੇ ਲੋਕਾਂ ਕੋਲ ਹਾਲੇ ਫੀਚਰ ਫੋਨ ਹੈ। ਅਜਿਹੇ ਵਿਚ ਇਨ੍ਹਾਂ ਨੂੰ ਅਨਲਿਮਿਟਿਡ ਪੈਕ ਦਾ ਫ਼ਾਇਦਾ ਨਹੀਂ ਮਿਲ ਰਿਹਾ ਹੈ। ਤੁਹਾਡੇ ਵਿਚੋਂ ਘੱਟ ਹੀ ਲੋਕ ਹੋਣਗੇ ਜਿਨ੍ਹਾਂ ਨੂੰ ਪਤਾ ਹੋਵੇਗਾ ਕਿ ਮਿਸਡ ਕਾਲ ਤੋਂ ਵੀ ਟੈਲੀਕਾਮ ਕੰਪਨੀਆਂ ਦੀ ਕਮਾਈ ਹੁੰਦੀ ਹੈ ?

ਤੁਸੀਂ ਐਮਟੀਸੀ (MTC) ਦਾ ਨਾਮ ਸ਼ਾਇਦ ਹੀ ਸੁਣਿਆ ਹੋਵੇਗਾ। ਇਸ ਦਾ ਪੂਰਾ ਨਾਮ ਮੋਬਾਈਲ ਟਰਮਿਨੇਸ਼ਨ ਚਾਰਜ ਹੁੰਦਾ ਹੈ। ਯਾਨੀ ਉਹ ਚਾਰਜ ਜੋ ਇਕ ਕੰਪਨੀ ਅਪਣੇ ਨੈੱਟਵਰਕ 'ਤੇ ਆਉਣ ਵਾਲੀ ਦੂਜੀ ਕੰਪਨੀਆਂ ਦੇ ਇਨਕਮਿੰਗ ਕਾਲਸ ਲਈ ਪੈਸੇ ਲੈਂਦੀਆਂ ਹਨ। ਟੈਲੀਕਾਮ ਕੰਪਨੀਆਂ ਨੂੰ ਦੂਜੇ ਆਪਰੇਟਰਾਂ ਦੇ ਨੈੱਟਵਰਕ ਤੋਂ ਆਉਣ ਵਾਲੀਆਂ ਹਰ ਇਨਕਮਿੰਗ ਕਾਲ 'ਤੇ ਟਰਮਿਨੇਸ਼ਨ ਜਾਂ ਇੰਟਰਕੁਨੈਕਸ਼ਨ ਚਾਰਜ ਮਿਲਦਾ ਹੈ। ਉਦਾਹਰਣ ਲਈ ਜੇਕਰ ਤੁਹਾਡੇ ਕੋਲ ਏਅਰਟੈਲ ਦਾ ਸਿਮ ਕਾਰਡ ਹੈ ਅਤੇ

ਵੋਡਾਫੋਨ ਦੇ ਨੰਬਰ ਤੋਂ ਤੁਹਾਡੇ ਨੰਬਰ 'ਤੇ ਫ਼ੋਨ ਆ ਰਿਹਾ ਹੈ ਤਾਂ ਇਸ ਕਾਲ ਦੇ ਬਦਲੇ ਵੋਡਾਫੋਨ ਏਅਰਟੈਲ ਨੂੰ ਪੈਸਾ ਦੇਵੇਗਾ ਕਿਉਂਕਿ ਵੋਡਾਫੋਨ ਦੇ ਕਾਲ ਨੂੰ ਏਅਰਟੇਲ ਨੇ ਅਪਣੇ ਨੈੱਟਵਰਕ ਉਤੇ ਪੂਰਾ ਕੀਤਾ ਹੈ। ਫਿਲਹਾਲ ਟਰਾਈ (TRAI) ਨੇ ਦੇਸ਼ ਵਿਚ ਕਾਲ ਲਈ 6 ਪੈਸੇ ਅਤੇ ਅੰਤਰਰਾਸ਼ਟਰੀ ਕਾਲ ਲਈ 30 ਪੈਸੇ ਪ੍ਰਤੀ ਮਿੰਟ ਦਾ ਚਾਰਜ ਤੈਅ ਕਰ ਰੱਖਿਆ ਹੈ, ਉਥੇ ਹੀ 2020 ਤੱਕ ਇਸ ਨੂੰ ਖਤਮ ਕਰਨ ਦਾ ਵੀ ਪ੍ਰਸਤਾਵ ਹੈ। ਇਸ ਤੋਂ ਪਹਿਲਾਂ ਹਰ ਇਨਕਮਿੰਗ ਕਾਲ 'ਤੇ 14 ਪੈਸੇ ਚਾਰਜ ਲੱਗਦਾ ਸੀ।