Airtel ਨੇ ਪੇਸ਼ ਕੀਤਾ ਨਵਾਂ ਬੀਮਾ ਪਲਾਨ, 179 ‘ਚ ਮਿਲੇਗਾ ਇੰਨੇ ਲੱਖ ਦਾ ਬੀਮਾ

ਏਜੰਸੀ

ਖ਼ਬਰਾਂ, ਵਪਾਰ

ਪੈਕ ਦੀ ਮਿਆਦ 28 ਦਿਨਾਂ ਦੀ ਹੋਵੇਗੀ

File

ਦਿੱਲੀ- ਟੈਲੀਕਾਮ ਸੈਕਟਰ ਦੀ ਮੁੱਖ ਕੰਪਨੀ ਭਾਰਤੀ ਏਅਰਟੈਲ (Bharti Airtel) ਨੇ 179 ਰੁਪਏ ਦਾ ਪ੍ਰੀਪੇਡ ਪੈਕ ਪੇਸ਼ ਕੀਤਾ ਹੈ। ਇਸ ਪੈਕ ਦੇ ਨਾਲ ਭਾਰਤੀ ਐਕਸਾ ਲਾਈਫ਼ ਇੰਸ਼ੋਰੈਂਸ ਦਾ (Bharti AXA Life Insurance) ਦਾ 2 ਲੱਖ ਰੁਪਏ ਦਾ ਜੀਵਨ ਬੀਮਾ ਕਵਰ (Life Insurance Cover) ਵੀ ਸ਼ਾਮਿਲ ਹੈ। 

ਕੰਪਨੀ ਨੇ ਬਿਆਨ ‘ਚ ਕਿਹਾ ਕਿ, 179 ਰੁਪਏ ਦੇ ਇਸ ਨਵੇਂ ਪ੍ਰੀਪੇਡ ਪੈਕ ਨਾਲ ਕਿਸੀ ਵੀ ਨੈਟਵਰਕ ਉਤੇ ਅਨਲਿਮੀਟਡ ਕਾੱਲ (Unlimited Calls), 1ਜੀਬੀ ਡਾਟਾ, 300 ਐਸਐਮਐਸ (SMS) ਅਤੇ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦਾ 2 ਲੱਖ ਰੁਪਏ ਦਾ ਬੀਮਾ ਕਵਰ ਮਿਲੇਗਾ।

ਇਸ ਪੈਕ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਇਹ ਵਿਸ਼ੇਸ਼ ਰੂਪ ਨਾਲ ਸ਼ੁਰੂਆਤੀ ਤੌਰ ਦੇ ਸਮਾਰਟਫੋਨ ਗਾਹਕਾਂ ਅਤੇ ਅਰਧ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਫੀਚਰ ਫੋਨ ਦਾ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਬੀਮਾ ਕਵਰ 18 ਤੋਂ 54 ਸਾਲ ਦੀ ਉਮਰ ਦੇ ਲੋਕਾਂ ਨੂੰ ਮਿਲੇਗਾ। 

ਇਸ ਲਈ ਕਿਸੇ ਵੀ ਤਰ੍ਹਾਂ ਦੇ ਕਾਗ਼ਜ਼ਾਤ ਜਾਂ ਡਾਕਟਰੀ ਜਾਂਚ ਦੀ ਲੋੜ ਨਹੀਂ ਹੋਵੇਗੀ। ਬੀਮਾ ਪਾਲਿਸੀ ਜਾਂ ਸਰਟੀਫਿਕੇਟ ਡਿਜੀਟਲ ਰੂਪ ‘ਚ ਭੇਜ ਦਿੱਤੇ ਜਾਣਗੇ। ਜਰੂਰਤ ਉਤੇ ਇਸ ਦੀ ਕਾੱਪੀ ਵੀ ਉਪਲਬਧ ਕਰਾ ਦਿੱਤੀ ਜਾਵੇਗੀ।

ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਪ੍ਰੀਪੇਡ ਬੰਡਲ ਨੂੰ ਖਰੀਦਣ ਵਾਲੇ ਗਾਹਕ ਜਦੋਂ ਵੀ ਇਸ ਪੈਕ ਦੇ ਨਾਲ ਰਿਚਾਰਜ ਕਰਨਗੇ, ਉਨ੍ਹਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਪਰਿਵਾਰ ਨੂੰ ਵਿਤ ਤੌਰ ਉਤੇ ਸਹਾਰਾ ਦੇਣ ਦਾ ਸੌਖਾ ਅਤੇ ਕਾਫੀ ਸੁਵਿਧਾਜਨਕ ਰਸਤਾ ਉਪਲਬਧ ਹੋਵੇਗਾ।