ਭਾਰਤ ਦੇ ਐਫਡੀਆਈ ਨਿਯਮ ਵਿਚ ਸਖ਼ਤੀ 'ਤੇ ਭੜਕਿਆ ਚੀਨ, ਦਸਿਆ WTO ਸਿਧਾਤਾਂ ਦੇ ਖਿਲਾਫ
ਕੋਵਿਡ -19 ਮਹਾਂਮਾਰੀ ਦੇ ਕਾਰਨ 'ਭਾਰਤੀ ਕੰਪਨੀਆਂ ਨੂੰ...
ਭਾਰਤ ਵੱਲੋਂ ਵਿਦੇਸ਼ੀ ਸਿੱਧੇ ਨਿਵੇਸ਼ (ਐੱਫ. ਡੀ. ਆਈ) ਦੇ ਨਿਯਮ ਵਿਚ ਤਬਦੀਲੀਆਂ ਕਰ ਕੇ ਚੀਨ ਗੁੱਸੇ ਵਿਚ ਹੈ। ਚੀਨ ਨੇ ਇਸ ਨੂੰ ਵਿਸ਼ਵ ਵਪਾਰ ਸੰਗਠਨ (ਡਬਲਯੂ ਟੀ ਓ) ਦੇ ਨਿਯਮਾਂ ਦੇ ਵਿਰੁੱਧ ਕਰਾਰ ਦਿੱਤਾ ਹੈ। ਨਵੀਂ ਦਿੱਲੀ ਵਿਚ ਚੀਨੀ ਦੂਤਘਰ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਕੁਝ ਦੇਸ਼ਾਂ ਤੋਂ ਸਿੱਧੇ ਵਿਦੇਸ਼ੀ ਨਿਵੇਸ਼ ਲਈ ਭਾਰਤ ਦੇ ਨਵੇਂ ਨਿਯਮ ਡਬਲਯੂ ਟੀ ਓ ਦੇ ਗੈਰ-ਪੱਖਪਾਤੀ ਸਿਧਾਂਤ ਦੀ ਉਲੰਘਣਾ ਕਰਦੇ ਹਨ ਅਤੇ ਮੁਕਤ ਵਪਾਰ ਦੇ ਆਮ ਰੁਝਾਨ ਦੇ ਵਿਰੁੱਧ ਹਨ।
ਅਧਿਕਾਰੀ ਨੇ ਕਿਹਾ ਕਿ ‘ਵਾਧੂ ਰੁਕਾਵਟਾਂ’ ਨੂੰ ਲਾਗੂ ਕਰਨ ਵਾਲੀ ਨਵੀਂ ਨੀਤੀ ਜੀ -20 ਸਮੂਹ ਵਿੱਚ ਨਿਵੇਸ਼ ਲਈ ਸੁਤੰਤਰ, ਨਿਰਪੱਖ, ਗੈਰ-ਪੱਖਪਾਤੀ ਅਤੇ ਪਾਰਦਰਸ਼ੀ ਵਾਤਾਵਰਣ ਦੀ ਸਹਿਮਤੀ ਦੇ ਵੀ ਵਿਰੁੱਧ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿਚ ਐਫ.ਡੀ.ਆਈ. ਨਿਯਮਾਂ ਵਿਚ ਬਦਲਾਅ ਕਰਦਿਆਂ ਕਿਹਾ ਹੈ ਕਿ ਭਾਰਤ ਨਾਲ ਜ਼ਮੀਨ ਦੀ ਹੱਦਬੰਦੀ ਵਾਲੇ ਦੇਸ਼ਾਂ ਵਿਚੋਂ ਕਿਸੇ ਵੀ ਕੰਪਨੀ ਜਾਂ ਵਿਅਕਤੀ ਨੂੰ ਭਾਰਤ ਵਿਚ ਕਿਸੇ ਵੀ ਖੇਤਰ ਵਿਚ ਨਿਵੇਸ਼ ਕਰਨ ਤੋਂ ਪਹਿਲਾਂ ਸਰਕਾਰ ਦੀ ਮਨਜ਼ੂਰੀ ਲੈਣੀ ਹੋਵੇਗੀ। ਇਸ ਫੈਸਲੇ ਦਾ ਚੀਨ ਵਰਗੇ ਦੇਸ਼ਾਂ ਦੇ ਵਿਦੇਸ਼ੀ ਨਿਵੇਸ਼ ਨੂੰ ਪ੍ਰਭਾਵਤ ਕਰੇਗਾ।
ਸਰਕਾਰ ਦਾ ਇਹ ਫੈਸਲਾ ਬਹੁਤ ਮਹੱਤਵਪੂਰਨ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਗੁਆਂਢੀ ਦੇਸ਼ਾਂ ਦੀਆਂ ਵਿਦੇਸ਼ੀ ਕੰਪਨੀਆਂ ਕੋਵਿਡ-19 ਕਾਰਨ ਪੈਦਾ ਹੋਈਆਂ ਨਾਜ਼ੁਕ ਹਾਲਤਾਂ ਦਾ ਫਾਇਦਾ ਉਠਾਉਂਦਿਆਂ ਘਰੇਲੂ ਕੰਪਨੀਆਂ ਨੂੰ ਆਪਣੇ ਕਬਜ਼ੇ ਵਿਚ ਨਾ ਲੈਣ। ਹੁਣ ਤੱਕ ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਨਿਵੇਸ਼ ਲਈ ਸਰਕਾਰ ਦੀ ਇਜਾਜ਼ਤ ਲੋੜੀਂਦੀ ਸੀ।
ਕੋਵਿਡ -19 ਮਹਾਂਮਾਰੀ ਦੇ ਕਾਰਨ 'ਭਾਰਤੀ ਕੰਪਨੀਆਂ ਨੂੰ ਮੌਕਾਪ੍ਰਸਤ ਢੰਗ ਨਾਲ ਲੈਣ ਨੂੰ ਰੋਕਣ ਲਈ ਵਿਦੇਸ਼ੀ ਸਿੱਧੇ ਨਿਵੇਸ਼ (ਐੱਫ. ਡੀ. ਆਈ.) ਨਾਲ ਸਬੰਧਤ ਨੀਤੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਭਾਰਤ ਸਰਕਾਰ ਨੇ ਇਹ ਫੈਸਲਾ ਲਿਆ ਹੈ।
ਨਿਊਜ਼ ਏਜੰਸੀ ਅਨੁਸਾਰ ਚੀਨੀ ਦੂਤਘਰ ਦੇ ਬੁਲਾਰੇ ਜੀ ਰੋਂਗ ਨੇ ਇੱਕ ਬਿਆਨ ਵਿੱਚ ਕਿਹਾ ਖਾਸ ਪੱਖਾਂ ਤੋਂ ਨਿਵੇਸ਼ ਲਈ ਭਾਰਤੀ ਪੱਖ ਵੱਲੋਂ ਲਗਾਈਆਂ ਗਈਆਂ ਵਾਧੂ ਰੁਕਾਵਟਾਂ ਡਬਲਯੂਟੀਓ ਦੇ ਗੈਰ-ਪੱਖਪਾਤ ਸਿਧਾਂਤ, ਅਤੇ ਉਦਾਰੀਕਰਨ ਅਤੇ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਤ ਕਰਨ ਦੇ ਆਮ ਰੁਝਾਨ ਦੇ ਵਿਰੁੱਧ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।