ਗ੍ਰੇਜੂਏਟਾਂ ਲਈ ਇਥੇ ਨਿਕਲੀ ਭਰਤੀ, ਤਨਖਾਹ 60,000 ਤੋਂ ਜ਼ਿਆਦਾ

ਏਜੰਸੀ

ਖ਼ਬਰਾਂ, ਵਪਾਰ

ਅੱਜ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹਨ। ਜੇ ਤੁਸੀ ਵੀ ਸਰਕਾਰੀ ਨੌਕਰੀ ਦੀ ਤਲਾਸ਼

Graduate Recruitment

ਨਵੀਂ ਦਿੱਲੀ  :  ਅੱਜ ਦੇ ਸਮੇਂ ਵਿਚ ਬਹੁਤ ਸਾਰੇ ਅਜਿਹੇ ਲੋਕ ਹਨ ਜੋ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹਨ। ਜੇ ਤੁਸੀ ਵੀ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਸਭ ਤੋਂ ਚੰਗਾ ਹਨ। ਕਿਉਂਕਿ ਸਟਾਫ਼ ਸੈਲੇਕਸ਼ਨ ਕਮਿਸ਼ਨ ਤੁਹਾਨੂੰ ਸਰਕਾਰੀ ਨੌਕਰੀ ਕਰਨ ਦਾ ਮੌਕਾ ਦੇ ਰਿਹਾ ਹੈ। ਜੇ ਤੁਸੀ ਗ੍ਰੇਜੂਏਟ ਹੋ ਤਾਂ ਇਸ ਨੌਕਰੀ ਲਈ ਅਪਲਾਈ ਕਰ ਸਕਦੇ ਹੋ। ਆਓ ਇਸ ਦੇ ਬਾਰੇ ਵਿਚ ਜਾਣਦੇ ਹਾਂ ਵਿਸਥਾਰ ਨਾਲ ਕੀ ਗ੍ਰੇਜੂਏਟ ਲਈ ਕਿੱਥੇ ਨਿਕਲੀਆਂ ਭਰਤੀਆਂ, ਸੈਲਰੀ 60,000 ਤੋਂ ਜਿਆਦਾ। 

ਹਰਿਆਣਾ ਸਟਾਫ਼ ਸੈਲੇਕਸ਼ਨ ਕਮਿਸ਼ਨ ਨੇ ਗ੍ਰਾਮ ਸਕੱਤਰ ਲਈ ਅਰਜ਼ੀਆਂ ਮੰਗੀਆਂ ਹਨ। ਜੇ ਤੁਸੀ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਬਹੁਤ ਸ਼ਾਨਦਾਰ ਹੈ। ਤੁਸੀ ਇਸਦਾ ਫ਼ਾਇਦਾ ਉਠਾ ਸਕਦੇ ਹੋ। ਇਸ ਨੌਕਰੀ ਲਈ ਸਟਾਫ਼ ਸੈਲੇਕਸ਼ਨ ਕਮਿਸ਼ਨ ਨੇ 697 ਅਹੁਦਿਆਂ 'ਤੇ ਅਰਜ਼ੀਆਂ ਮੰਗੀਆਂ ਹਨ। ਜਿਸ ਵਿਚ ਜਨਰਲ 287, EWS 67, SC 162।

ਇਸ ਅਰਜ਼ੀਕਰਤਾ ਲਈ ਯੋਗਤਾ, ਜੇ ਤੁਸੀ ਕਿਸੇ ਵੀ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੇਜੂਏਟ ਹੋ ਤਾਂ ਤੁਸੀ ਇਸ ਅਹੁਦੇ ਲਈ ਅਪਲਾਈ ਕਰ ਸਕਦੇ ਹੋ। ਆਨਲਾਇਨ ਅਪਲਾਈ ਕਰਨ ਦੀ ਤਾਰੀਖ 19 ਜੂਨ 2019 ਤੋਂ 3 ਜੁਲਾਈ 2019 ਤੱਕ ਕਰ ਸਕਦੇ ਹੋ।  ਫ਼ੀਸ ਜਮ੍ਹਾਂ ਕਰਨ ਦੀ ਆਖਰੀ ਤਾਰੀਖ਼ 6 ਜੁਲਾਈ 2019 ਤੱਕ ਹੈ।  

ਇਸ ਨੌਕਰੀ ਵਿਚ ਚੁਣੇ ਹੋਏ ਅਰਜੀਕਾਰ ਦੀ ਤਨਖਾਹ 19900 ਤੋਂ 63200 ਤੱਕ ਰੁਪਏ ਹੋਵੇਗੀ।  

ਜੇ ਤੁਸੀ ਜਨਰਲ ਕੈਟੇਗਰੀ ਦੇ ਹੋ ਤਾਂ ਤੁਹਾਨੂੰ 100 ਰੁਪਏ ਲੱਗਣਗੇ।  

ਜੇ ਤੁਸੀ ਹਰਿਆਣੇ ਦੇ ਨਿਵਾਸੀ ਹੋ ਤਾਂ ਤੁਹਾਨੂੰ 50 ਰੁਪਏ ਲੱਗਣਗੇ।  

SC/OBC ਕੈਟੇਗਰੀ ਵਾਲੇ ਲੋਕਾਂ ਨੂੰ 13 ਰੁਪਏ ਲੱਗਣਗੇ।  

ਜੇ ਤੁਸੀ ਇਸ ਨੌਕਰੀ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀ www.hssc.gov . in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।  
ਇਸ ਬਾਰੇ ਪੂਰੀ ਜਾਣਕਾਰੀ ਲਈ ਇਸ www.hssc.gov.in ਵੈਬਸਾਈਟ 'ਤੇ ਜਾ ਕਰ ਲੈ ਸਕਦੇ ਹੋ।