Jio ਦਾ ਸਿਮ ਵਰਤਣ ਵਾਲਿਆਂ ਲਈ ਆਈ ਵੱਡੀ ਖੁਸ਼ਖਬਰੀ, ਲੁੱਟੋ ਮੌਜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਦੀ ਨੰਬਰ ਵਨ ਟੈਲੀਕਾਮ ਕੰਪਨੀ Reliance Jio ਨੇ ਆਪਣੇ ਯੂਜ਼ਰਜ਼ ਲਈ ਇਕ...

Jio

ਚੰਡੀਗੜ੍ਹ: ਦੇਸ਼ ਦੀ ਨੰਬਰ ਵਨ ਟੈਲੀਕਾਮ ਕੰਪਨੀ Reliance Jio ਨੇ ਆਪਣੇ ਯੂਜ਼ਰਜ਼ ਲਈ ਇਕ ਹੋਰ ਧਮਾਕੇਦਾਰ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ‘ਚ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਦੇ ਨਾਲ ਹੀ ਡਾਟਾ ਵੀ ਆਫ਼ਰ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਕੰਪਨੀ ਨੇ 129 ਰੁਪਏ ਦਾ ਪ੍ਰੀਪੇਡ ਪਲਾਨ ਲਾਂਚ ਕੀਤਾ ਸੀ, ਜਿਸ ਨਾਲ ਯੂਜ਼ਰਜ਼ ਨੂੰ ਇਹ ਫ਼ਾਇਦੇ ਆਫ਼ਰ ਕੀਤਾ ਜਾ ਰਹੇ ਹਨ। ਇਸ ਪਲਾਨ ਦੀ ਖ਼ਾਸ ਗੱਲ ਇਹ ਹੈ ਕਿ ਇਸ ‘ਚ ਯੂਜ਼ਰਜ਼ ਨੂੰ ਅਨੇਕਾਂ ਨੈੱਟਵਰਕ ‘ਤੇ ਕਾਲ ਕਰਨ ਲਈ ਵੀ ਆਫ਼ਰ ਦਿੱਤਾ ਜਾ ਰਿਹਾ ਹੈ।

ਜੇ ਅਸੀਂ 200 ਰੁਪਏ ਤੋਂ ਥੱਲੇ ਪ੍ਰੀਪੇਡ ਪਲਾਨ ਦੀ ਗੱਲ ਕਰੀਏ ਤਾਂ Jio, Airtel ਤੇ Vodafone Idea ਤਿੰਨੇ ਹੀ ਕੰਪਨੀਆਂ 149 ‘ਚ ਪ੍ਰੀਪੇਡ ਪਲਾਨ ਆਫ਼ਰ ਕਰ ਰਹੇ ਹਨ। ਇਸ ਨਵੇਂ ਪ੍ਰੀਪੇਡ ਪਲਾਨ ਦੇ ਨਾਲ Jio ਦੇ ਕੋਲ 200 ਰੁਪਏ ਤੋਂ ਘੱਟ ਦੇ ਤਿੰਨ ਪ੍ਰੀਪੇਡ ਪਲਾਨ ਯੂਜ਼ਰਜ਼ ਲਈ ਉਪਲਬਧ ਹੈ। ਇਨ੍ਹਾਂ ਪ੍ਰੀਪੇਡ ਪਲਾਨਜ਼ ‘ਚ ਯੂਜ਼ਰਜ਼ ਨੂੰ ਕਾਲਿੰਗ ਦੇ ਨਾਲ ਹੀ ਡਾਟਾ ਤੇ ਕਾਮਪਲੀਮੈਂਟਰੀ ਐਪਸ ਵੀ ਆਫ਼ਰ ਕੀਤਾ ਜਾ ਰਿਹਾ ਹੈ।

Jio 98 ਰੁਪਏ ‘ਚ ਪ੍ਰੀਪੇਡ ਪਲਾਨ

ਇਸ ਪਲਾਨ ਦੀ ਵੈਲਿਡਿਟੀ 28 ਦਿਨਾਂ ਦੀ ਹੈ। ਇਸ ਪਲਾਨ ਦੇ ਨਾਲ ਯੂਜ਼ਰਜ਼ ਨੂੰ ਆਨ-ਨੈੱਟ ਅਨਲਿਮਟਿਡ ਕਾਲਿੰਗ ਆਫ਼ਰ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਯੂਜ਼ਰਜ਼ ਨੂੰ 2GB ਡਾਟਾ ਵੀ ਆਫ਼ਰ ਕੀਤਾ ਜਾ ਰਿਹਾ ਹੈ। ਹਰ ਨੈੱਟਵਰਕ ‘ਤੇ ਕਾਲਿੰਗ ਕਰਨ ਲਈ ਜਾਂ ਆਫਨੈੱਟ ਕਾਲਿੰਗ ਲਈ ਯੂਜ਼ਰਜ਼ ਨੂੰ IUC ਮਿੰਟਸ ਆਫ਼ਰ ਕੀਤਾ ਜਾ ਰਹੇ ਹਨ। ਹਾਲਾਂਕਿ ਇਸ ਲਈ ਯੂਜ਼ਰਜ਼ 10 ਰੁਪਏ ਦਾ ਟਾਪ-ਅੱਪ ਵੱਖ ਤੋਂ ਲੈਣਾ ਪਵੇਗਾ। ਡਾਟਾ ਦੀ ਗੱਲ ਕਰੀਏ ਤਾਂ ਇਸ ਪਲਾਨ ‘ਚ ਯੂਜ਼ਰਜ਼ ਨੂੰ 2GB ਡਾਟਾ ਆਫ਼ਰ ਕੀਤਾ ਜਾ ਰਿਹਾ ਹੈ।

Airtel ਤੇ Vodafone-Idea 149 ਰੁਪਏ ‘ਚ ਪ੍ਰੀਪੇਡ ਪਲਾਨ

ਇਸ ਪਲਾਨ ‘ਚ ਯੂਜ਼ਰਜ਼ ਨੂੰ 28 ਦਿਨਾਂ ਦੀ ਵੈਲਿਡਿਟੀ ਦੇ ਨਾਲ ਅਨਲਿਮਟਿਡ ਵਾਇਸ ਕਾਲਿੰਗ ਆਫ਼ਰ ਕੀਤੀ ਜਾ ਰਹੀ ਹੈ। ਇਸ ਪਲਾਨ ‘ਚ ਯੂਜ਼ਰਜ਼ ਨੂੰ ਅਨ-ਨੈੱਟ ਦੋਵਾਂ ‘ਤੇ ਅਨਲਿਮਟਿਡ ਵਾਇਸ ਕਾਲਿੰਗ ਆਫ਼ਰ ਕੀਤੀ ਜਾ ਰਹੀ ਹੈ। ਇਸ ਪਲਾਨ ‘ਚ ਯੂਜ਼ਰਜ਼ ਨੂੰ ਕੁੱਲ 2GB ਡਾਟੇ ਦਾ ਆਫ਼ਰ ਦਿੱਤਾ ਜਾ ਰਿਹਾ ਹੈ। Airtel ਆਪਣੇ ਇਸ ਪਲਾਨ ‘ਚ ਕਈ ਕਾਮਪਿਲਮੈਂਟਰੀ ਫ਼ਾਇਦੇ ਵੀ ਆਫ਼ਰ ਕਰ ਰਹੀ ਹੈ, ਜਿਸ ‘ਚ Airtel Xstream, Wynk ਦਾ ਸਬਸਕ੍ਰਿਪਸ਼ਨ ਤੇ FASTag ‘ਤੇ ਕੈਸ਼ਬੈਕ ਆਫ਼ਰ ਕੀਤਾ ਜਾ ਰਿਹਾ ਹੈ।

Jio 149 ਰੁਪਏ ‘ਚ ਪ੍ਰੀਪੇਡ ਪਾਲਨ

ਇਸ ਪ੍ਰੀਪੇਡ ਪਲਾਨ ‘ਚ ਯੂਜ਼ਰਜ਼ ਨੂੰ 24 ਦਿਨਾਂ ਦੀ ਵੈਲਿਡਿਟੀ ਆਫ਼ਰ ਕੀਤੀ ਜਾ ਰਹੀ ਹੈ। ਇਸ ਦੌਰਾਨ ਯੂਜ਼ਰਜ਼ ਨੂੰ ਆਨ-ਨੈੱਟ ਕਾਲ ਕਰਨ ਲਈ ਅਨਲਿਮਟਿਡ ਕਾਲਜ਼ ਆਫ਼ਰ ਦਿੱਤਾ ਜਾ ਰਿਹਾ ਹੈ। ਜਦਕਿ ਆਫਨੈੱਟ ਕਾਲਿੰਗ ਲਈ 300 ਮਿੰਟ ਪ੍ਰੀ ਕਾਲਿੰਗ ਕੀਤੀ ਜਾ ਰਹੀ ਹੈ। ਇਸ ਪਲਾਨ ‘ਚ ਯੂਜ਼ਰਜ਼ ਨੂੰ ਪ੍ਰਤੀਦਿਨ 1 ਜੀਬੀ ਡਾਟਾ ਵੀ ਆਫਰ ਕੀਤਾ ਜਾ ਰਿਹਾ ਹੈ।