ਹਾਈ ਰਿਕਾਰਡ ਤੋਂ ਡਿੱਗਿਆ ਸ਼ੇਅਰ ਬਾਜ਼ਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਬਿਕਵਾਲੀ ਦੇ ਹਾਵੀ ਹੋਣ ਕਾਰਨ ਸੈਂਸੈਕਸ 382 ਅੰਕ ਕਮਜ਼ੋਰ

Sensex closes 382 points down, Nifty at 11,709

ਮੁੰਬਈ : ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਦੇ ਹਾਈ ਰਿਕਾਰਡ  'ਤੇ ਪਹੁੰਚਣ ਦੇ ਬਾਅਦ ਅਚਾਨਕ ਬਿਕਵਾਲੀ ਹਾਵੀ ਹੋ ਗਈ ਹੈ। ਸੈਂਸੈਕਸ 382.87 ਅੰਕਾਂ ਦੀ ਗਿਰਾਵਟ ਦੇ ਨਾਲ 38969.80 ਜਦੋਂਕਿ ਨਿਫ਼ਟੀ 119.15 ਅੰਕ ਡਿੱਗ ਕੇ 11,709.10 'ਤੇ ਬੰਦ ਹੋਇਆ। ਐਗਜ਼ਿਟ ਪੋਲ 'ਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤੰਤਰਿਕ ਗੱਠਜੋੜ ਸਰਕਾਰ ਮੁੜ ਤੋਂ ਸੱਤਾ ਵਿਚ ਆਉਣ ਦਾ ਅੰਦਾਜਾ ਲਗਾਇਆ ਗਿਆ ਹੈ। ਸ਼ੁਰੂਆਤੀ ਕਾਰੋਬਾਰ ਵਿਚ ਬਾਜ਼ਾਰ 'ਚ ਤੇਜੀ ਆਈ, ਪਰ ਬਾਅਦ ਵਿਚ ਬਿਕਾਵਲੀ ਦਾ ਦੌਰ ਚਲਿਆ ਅਤੇ ਅੰਤ ਵਿਚ ਬਾਜ਼ਾਰ ਨੁਕਸਾਨ ਦੇ ਨਾਲ ਬੰਦ ਹੋਇਆ। 

ਮੁੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਕਾਰੋਬਾਰ ਦੌਰਾਨ 39, 571.73 ਅੰਕ ਦੇ ਰਿਕਾਰਡ ਤੱਕ ਪੰਹੁਚਣ ਦੇ ਬਾਅਦ ਆਖਰੀ ਵਿਚ 382.87 ਅੰਕ ਜਾਂ 0.97 ਫ਼ੀ ਸਦੀ ਦੇ ਨੁਕਸਾਨ ਨਾਲ 38969.80 ਅੰਕ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ ਨੇ 38, 884.85 ਅੰਕ ਦਾ ਹੇਠਲਾ ਪੱਧਰ ਵੀ ਛੂ ਲਿਆ ਸੀ।ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 119.15 ਅੰਕ ਜਾਂ 1.01 ਫ਼ੀ ਸਦੀ ਦੇ ਨੁਕਸਾਨ ਨਾਲ 11,709.10 ਅੰਕ 'ਤੇ ਬੰਦ ਹੋਇਆ।

ਸੈਂਸੈਕਸ ਦੀ ਕੰਪਨੀਆਂ ਵਿਚੋਂ ਟਾਟਾ ਮੋਟਰਜ਼ ਸੱਭ ਤੋਂ ਜ਼ਿਆਦਾ 5.05 ਫ਼ੀ ਸਦੀ ਥੱਲੇ ਡਿੱਗੀ। ਕੰਪਨੀ ਦਾ ਮਾਰਚ ਤਿਮਾਹੀ ਦਾ ਮੁਨਾਫ਼ਾ 49 ਫ਼ੀ ਸਦੀ ਘੱਟ ਹੋਇਆ ਹੈ। ਮਾਰੂਤੀ ਸੁਜ਼ੂਕੀ, ਇੰਡਸੰਡ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੇਲ, ਐਸ.ਬੀ.ਆਈ, ਪਾਰਗਰਿਡ, ਹੀਰੋ ਮੋਟੋਕਾਰਪ, ਟਾਟਾ ਸਟੀਲ, ਆਈ.ਸੀ.ਆਈ.ਸੀ.ਆਈ ਬੈਂਕ, ਇਨਫੋਸਿਸ, ਯਸ ਬੈਂਕ ਅਤੇ ਟੀ.ਸੀ.ਐਸ ਵਿਚ ਵੀ 3.25 ਫ਼ੀ ਸਦੀ ਤਕ ਦੀ ਗਿਰਾਵਟ ਆਈ। ਉਥੇ ਹੀ ਦੂਜੇ ਪਾਸੇ ਰਿਲਾਇੰਸ ਇੰਡਸਟਰੀਜ਼, ਹਿੰਦੁਸਤਾਨ ਯੂਨੀਲੀਵਰ ਅਤੇ ਬਜਾਜ ਫਾਇਨੇਂਸ ਦੇ ਸ਼ੇਅਰ 1.08 ਫ਼ੀ ਸਦੀ ਤਕ ਫਾਇਦੇ 'ਚ ਰਹੇ।  ਬੀ.ਐਸ.ਈ ਮਿਡਕੈਪ ਅਤੇ ਸਮਾਲਕੈਪ ਵਿਚ 0.84 ਫ਼ੀ ਸਦੀ ਤਕ ਦਾ ਨੁਕਸਾਨ ਰਿਹਾ।