ਪੈਟਰੋਲ-ਡੀਜਲ ਦੀਆਂ ਕੀਮਤਾਂ ਨੂੰ ਲੈ ਕੇ ਆਈ ਖੁਸ਼ਖ਼ਬਰੀ

ਏਜੰਸੀ

ਖ਼ਬਰਾਂ, ਵਪਾਰ

ਲੌਕਡਾਊਨ ਤੋਂ ਬਾਅਦ ਵੀ BS VI  ਪੈਟਰੋਲ, ਡੀਜ਼ਲ ਲਈ ਗਾਹਕਾਂ ‘ਤੇ ਬੋਝ ਨਹੀਂ ਪਵੇਗਾ।

Photo

ਨਵੀਂ ਦਿੱਲੀ: ਲੌਕਡਾਊਨ ਤੋਂ ਬਾਅਦ ਵੀ BS VI  ਪੈਟਰੋਲ, ਡੀਜ਼ਲ ਲਈ ਗਾਹਕਾਂ ‘ਤੇ ਬੋਝ ਨਹੀਂ ਪਵੇਗਾ। ਸੂਤਰਾਂ ਮੁਤਾਬਕ ਪੈਟਰੋਲੀਅਮ ਮੰਤਰਾਲੇ ਨੇ ਸਰਕਾਰੀ ਤੇਲ ਕੰਪਨੀਆਂ ਨੂੰ ਕਿਹਾ ਹੈ ਕਿ ਵਧੀ ਹੋਈ ਲਾਗਤ ਨੂੰ ਤੇਲ ਕੀਮਤਾਂ ਵਿਚ ਮੌਜੂਦਾ ਗਿਰਾਵਟ ਨਾਲ ਐਡਜਸਟ ਕੀਤਾ ਜਾਵੇ ਅਤੇ ਕੁਝ ਹੀ ਹਿੱਸਾ ਗਾਹਕ ‘ਤੇ ਪਾਇਆ ਜਾਵੇ।

ਪੈਟਰੋਲੀਅਮ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ BS -VI ਪੈਟਰੋਲ ਡੀਜ਼ਲ ਦੀ ਲਾਗਤ ਦਾ ਭਾਰ ਗਾਹਕਾਂ 'ਤੇ ਨਾ ਪਾਉਣ। ਪੈਟਰੋਲੀਅਮ ਮੰਤਰਾਲੇ ਨੇ ਤੇਲ ਕੰਪਨੀਆਂ ਨੂੰ ਕਰੂਡ 'ਚ ਗਿਰਾਵਟ ਕਾਰਨ ਲਾਗਤ ਨੂੰ ਐਡਜਸਟ ਕਰਨ ਦੇ ਨਿਰਦੇਸ਼ ਦਿੱਤੇ ਹਨ।

ਭਾਰਤ ਦੇ ਪੈਟਰੋਲੀਅਮ ਮੰਤਰਾਲੇ ਨੇ ਕੰਪਨੀਆਂ ਸਪੱਸ਼ਟ ਕਰ ਦਿੱਤਾ ਹੈ ਕਿ ਤੇਲ ਕੰਪਨੀਆਂ ਨੂੰ ਖਪਤਕਾਰਾਂ ਤੋਂ ਲਾਗਤ ਦਾ ਥੋੜ੍ਹਾ ਜਿਹਾ ਹੀ ਹਿੱਸਾ ਲੈਣਾ ਚਾਹੀਦਾ ਹੈ। ਦੇਸ਼ ਦੀਆਂ  ਤੇਲ ਕੰਪਨੀਆਂ ਨੇ ਲੌਕਡਾਊਨ ਵਿਚ ਡਾਇਨਾਮਿਕ ਪ੍ਰੋਸੈਸਿੰਗ ਰੋਕੀ ਹੈ।

ਜਿਸ ਦੇ ਚਲਦਿਆਂ 37 ਦਿਨਾਂ ਤੋਂ ਕੋਈ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਨਹੀਂ ਕੀਤਾ ਗਿਆ ਹੈ। ਲੌਕਡਾਊਨ ਤੋਂ ਬਾਅਦ ਕੰਪਨੀਆਂ 'ਤੇ ਮੰਗ ਵਧਾਉਣ ਦਾ ਦਬਾਅ ਹੈ। ਦੱਸ ਦਈਏ ਕਿ ਚਾਲੂ ਵਿੱਤੀ ਸਾਲ ਵਿਚ ਫਿਊਲ ਦੀ ਮੰਗ ਵਿਚ 15 ਫੀਸਦੀ ਗਿਰਾਵਟ ਦਾ ਅਨੁਮਾਨ ਹੈ।

ਤੇਲ ਦੀਆਂ ਕੀਮਤਾਂ ਦੋ ਮੁੱਖ ਚੀਜ਼ਾਂ 'ਤੇ ਨਿਰਭਰ ਕਰਦੀਆਂ ਹਨ। ਇਕ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਅਤੇ ਦੂਜਾ ਸਰਕਾਰੀ ਟੈਕਸ। ਕੱਚੇ ਤੇਲ ਦੀ ਦਰ 'ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ, ਪਰ ਟੈਕਸ ਸਰਕਾਰ ਅਪਣੇ ਪੱਧਰ ‘ਤੇ ਘਟਾ ਜਾ ਵਧਾ ਸਕਦੀ ਹੈ।