5 ਲੱਖ ਕਰੋੜ ਡਾਲਰ ਦੇ ਇਕੋਨਾਮੀ ਕਲੱਬ 'ਚ ਦਾਖ਼ਲੇ ਲਈ 10 ਫ਼ੀਸਦੀ ਦੀ ਜੀਡੀਪੀ ਵਾਧਾ ਦਰ ਜ਼ਰੂਰੀ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ 7-8 ਫੀਸਦੀ ਜੀਡੀਪੀ ਵਾਧਾ ਦਰ ਨੂੰ ਪਿੱਛੇ ਛੱਡ ਦੋਹਰੇ ਅੰਕਾਂ ਵਿਚ ਵਾਧਾ ਦਰ ਹਾਸਲ ਕਰਨ ਦੇ....

narendra modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਭਾਰਤ ਨੂੰ ਹੁਣ 7-8 ਫੀਸਦੀ ਜੀਡੀਪੀ ਵਾਧਾ ਦਰ ਨੂੰ ਪਿੱਛੇ ਛੱਡ ਦੋਹਰੇ ਅੰਕਾਂ ਵਿਚ ਵਾਧਾ ਦਰ ਹਾਸਲ ਕਰਨ ਦੇ ਵੱਲ ਵੇਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਭਾਰਤ ਨੂੰ 5 ਲੱਖ ਕਰੋੜ ਡਾਲਰ ਇਕੋਨਾਮੀ ਵਾਲੇ ਕਲਬ ਵਿਚ ਸ਼ਾਮਲ ਹੋਣਾ ਹੈ ਤਾਂ 10 ਫੀਸਦੀ ਦੀ ਗ੍ਰੋਥ ਹਾਸਲ ਕਰਨੀ ਹੋਵੇਗੀ। ਮੋਦੀ ਨੇ ਇਹ ਵੀ ਕਿਹਾ ਕਿ ਵਰਲਡ ਟ੍ਰੇਡ ਵਿਚ ਭਾਰਤ ਦੀ ਹਿੱਸੇਦਾਰੀ ਵੱਧ ਰਹੀ ਹੈ। 

ਮੋਦੀ ਨੇ ਕਿਹਾ ਕਿ ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ ਵਿਚ ਭਾਰਤ ਦੀ ਜੀਡੀਪੀ ਵਾਧਾ ਦਰ 7.7 ਫੀਸਦੀ ਰਹੀ ਪਰ ਹੁਣ ਭਾਰਤ ਨੂੰ 7-8 ਫੀਸਦੀ ਜੀਡੀਪੀ ਵਾਧਾ ਦਰ ਤੋਂ ਬਾਹਰ ਨਿਕਲਣਾ ਹੋਵੇਗਾ। ਘੱਟ ਤੋਂ ਘੱਟ ਦੋਹਰੇ ਅੰਕਾਂ ਵਿਚ ਵਾਧਾ ਦਰ ਹਾਸਲ ਕਰਨ ਦੇ ਟੀਚੇ 'ਤੇ ਕੰਮ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਇਹ ਇੰਤਜ਼ਾਰ ਕਰ ਰਹੀ ਹੈ ਜਦੋਂ ਭਾਰਤ ਵੀ 5 ਲੱਖ ਕਰੋੜ ਡਾਲਰ ਇਕੋਨਾਮੀ ਵਾਲੇ ਕਲੱਬ ਵਿਚ ਸ਼ਾਮਲ ਹੋ ਜਾਵੇਗਾ।  

ਮੋਦੀ ਨੇ ਕਿਹਾ ਕਿ ਭਾਰਤ ਦੀ ਵਰਲਡ ਟ੍ਰੇਡ ਵਿਚ ਹਿੱਸੇਦਾਰੀ ਵਧ ਕੇ ਦੁੱਗਣੀ ਹੋ ਗਈ ਹੈ। ਕੁਲ ਵਰਲਡ ਟ੍ਰੇਡ ਵਿਚ ਭਾਰਤ ਦਾ ਹਿੱਸਾ 3.4 ਫੀਸਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਨੇ ਹੌਲੀ - ਹੌਲੀ ਇੰਪੋਰਟ ਉਤੇ ਅਪਣੀ ਨਿਰਭਰਤਾ ਘਟਾਈ ਹੈ। ਘਰੇਲੂ ਢਾਂਚਾਗਤ ਪ੍ਰਣਾਲੀ ਵਧਾ ਕੇ ਇੰਪੋਰਟ ਘੱਟ ਕਰਨ ਦਾ ਟੀਚਾ ਹੈ। ਮੋਦੀ ਨੇ ਕਿਹਾ ਕਿ ਪਿਛਲੇ 4 ਸਾਲ ਵਿਚ ਦੇਸ਼ ਦੀ ਇਕੋਨਾਮੀ ਨੂੰ ਗ੍ਰੋਥ ਦੇਣ ਲਈ ਸਰਕਾਰ ਨੇ ਕਈ ਉਪਾਅ ਕੀਤੇ।

ਦੇਸ਼ ਵਿਚ ਕਾਰੋਬਾਰੀ ਮਾਹੌਲ ਬਿਹਤਰ ਹੋਇਆ ਹੈ। ਦੇਸ਼ ਵਿਚ ਹੁਣ ਵਪਾਰ ਨਾਲ ਜੁੜੇ ਕੰਮ ਵਿਚ ਦੇਰੀ ਹੋਣ ਉਤੇ ਰੋਕ ਲੱਗੀ ਹੈ। ਪੂਰੇ ਦੇਸ਼ ਵਿਚ ਇਕ ਸਮਾਨ ਟੈਕਸ ਜੀਐਸਟੀ ਲਾਗੂ ਕੀਤਾ ਗਿਆ। ਜੀਐਸਟੀ ਨਾਲ 54 ਲੱਖ ਨਵੇਂ ਇਨ ਡਾਇਰੈਕਟ ਟੈਕਸ ਪੇਅਰਸ ਰਜਿਸਟਰ ਹੋਏ ਹਨ। ਇਹਨਾਂ ਦੀ ਗਿਣਤੀ ਇਕ ਕਰੋੜ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਬਿਜਨੈਸ ਦਾ ਮਾਹੌਲ ਸੁਧਰਨ ਨਾਲ ਵਿਦੇਸ਼ੀ ਨਿਵੇਸ਼ ਰਿਕਾਰਡ ਪੱਧਰ 'ਤੇ ਪਹੁੰਚ ਗਿਆ।