ਮਾਲਿਆ ਨੂੰ ਭਗੌੜਾ ਦੋਸ਼ੀ ਐਲਾਨਣ ਅਦਾਲਤ ਪੁੱਜਾ ਈ.ਡੀ.

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਗੌੜੇ ਅਪਰਾਧਕ ਦੋਸ਼ੀਆਂ 'ਤੇ ਨਕੇਲ ਕਸਣ ਲਈ ਹਾਲ ਹੀ 'ਚ ਬਣੇ ਨਵੇਂ ਕਾਨੂੰਨ ਤਹਿਤ ਸਰਕਾਰ ਨੇ ਪਹਿਲਾ ਕਦਮ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁਧ ਉਠਾਇਆ ਹੈ।

Vijay Mallya

ਨਵੀਂ ਦਿੱਲੀ, ਭਗੌੜੇ ਅਪਰਾਧਕ ਦੋਸ਼ੀਆਂ 'ਤੇ ਨਕੇਲ ਕਸਣ ਲਈ ਹਾਲ ਹੀ 'ਚ ਬਣੇ ਨਵੇਂ ਕਾਨੂੰਨ ਤਹਿਤ ਸਰਕਾਰ ਨੇ ਪਹਿਲਾ ਕਦਮ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵਿਰੁਧ ਉਠਾਇਆ ਹੈ। ਈ.ਡੀ. ਨੇ ਮਾਲਿਆ ਨੂੰ ਇਸ ਕਾਨੂੰਨ ਤਹਿਤ 'ਭਗੌੜਾ ਦੋਸ਼ੀ' ਐਲਾਨਣ ਅਤੇ ਉਸ ਦੀ 12,500 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਲਈ ਮੁੰਬਈ 'ਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਅਜੇ ਇਕ ਆਰਡੀਨੈਂਸ ਰਾਹੀਂ ਲਾਗੂ ਇਸ ਨਵੇਂ ਕਾਨੂੰਨ ਤਹਿਤ ਸਰਕਾਰ ਨੂੰ ਕਰਜ਼ ਨਾ ਚੁਕਾਉਣ ਵਾਲੇ ਭਗੌੜਿਆਂ ਦੀਆਂ ਸੱਭ ਜਾਇਦਾਦਾਂ ਜ਼ਬਤ ਕਰਨ ਦਾ ਅਧਿਕਾਰ ਹੈ।