ਹੁਣ ਇਨਕਮਿੰਗ ਕਾਲਾਂ ਲਈ ਵੀ ਦੇਣੇ ਹੋਣਗੇ ਪੈਸੇ, ਨਿਯਮਾਂ 'ਚ ਹੋਵੇਗਾ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਦੇਸ਼ ਵਿਚ ਮੋਬਾਇਲ ਫੋਨ ਇਸਤੇਮਾਲ ਕਰਨ ਵਾਲੇ 95 ਫ਼ੀ ਸਦੀ ਪ੍ਰੀ - ਪੇਡ ਗਾਹਕ ਹਨ। ਲਗਾਤਾਰ ਵੱਧ ਰਹੇ ਮੁਕਾਬਲੇ ਕਾਰਨ ਟੈਲੀਕਾਮ ਆਪਰੇਟਰ ਲੋਕਾਂ...

Free incoming calls stops soon

ਨਵੀਂ ਦਿੱਲੀ : (ਭਾਸ਼ਾ) ਦੇਸ਼ ਵਿਚ ਮੋਬਾਇਲ ਫੋਨ ਇਸਤੇਮਾਲ ਕਰਨ ਵਾਲੇ 95 ਫ਼ੀ ਸਦੀ ਪ੍ਰੀ - ਪੇਡ ਗਾਹਕ ਹਨ। ਲਗਾਤਾਰ ਵੱਧ ਰਹੇ ਮੁਕਾਬਲੇ ਕਾਰਨ ਟੈਲੀਕਾਮ ਆਪਰੇਟਰ ਲੋਕਾਂ ਨੂੰ ਆਕਰਸ਼ਤ ਕਰਨ ਲਈ ਟੈਰਿਫ ਪਲਾਨ ਵਿਚ ਕੁੱਝ ਨਾ ਕੁੱਝ ਬਦਲਾਅ ਕਰਦੇ ਰਹਿੰਦੇ ਹਨ। ਅੱਜ ਤੋਂ 10 ਸਾਲ ਪਹਿਲਾਂ ਲਾਈਫਟਾਈਮ ਫਰੀ ਇਨਕਮਿੰਗ ਕਾਲ ਦੀ ਸਰਵਿਸ ਸ਼ੁਰੂ ਕੀਤੀ ਗਈ ਸੀ। ਇਸ ਸਰਵਿਸ ਵਿਚ ਇਕਮੁਸ਼ਤ 999 ਰੁਪਏ ਚੁਕਾਉਣੇ ਪੈਂਦੇ ਸੀ। ਉਸ ਤੋਂ ਬਾਅਦ ਹਰ ਛੇ ਮਹੀਨੇ ਵਿਚ ਘੱਟ ਤੋਂ ਘੱਟ 10 ਰੁਪਏ ਦਾ ਰਿਚਾਰਜ ਕਰਾਉਣਾ ਪੈਂਦਾ ਸੀ ਪਰ ਬਹੁਤ ਛੇਤੀ ਇਹ ਸਹੂਲਤ ਖਤਮ ਹੋ ਸਕਦੀ ਹੈ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਰਿਲਾਇੰਸ ਜੀਓ ਨੇ ਟੈਲੀਕਾਮ ਸੈਕਟਰ ਵਿਚ ਕ੍ਰਾਂਤੀ ਲਿਆ ਦਿਤੀ ਹੈ। ਜੀਓ ਦੇ ਕਈ ਸਸਤੇ ਪਲਾਨ ਯੂਜ਼ਰਸ ਦੇ ਸਾਹਮਣੇ ਹਨ। ਜੀਓ ਦੇ ਗਾਹਕਾਂ ਲਈ ਇਨਕਮਿੰਗ ਅਤੇ ਆਉਟਗੋਇੰਗ ਦੋਨੇ ਫਰੀ ਹਨ। ਉਨ੍ਹਾਂ ਨੂੰ ਸਿਰਫ ਡੇਟਾ ਦਾ ਪੈਸਾ ਦੇਣਾ ਪੈਂਦਾ ਹੈ। ਜੀਓ ਦੇ ਅਜਿਹੇ ਪਲਾਨ ਦੀ ਵਜ੍ਹਾ ਨਾਲ ਦੂਜੀ ਟੈਲੀਕਾਮ ਕੰਪਨੀਆਂ ਨੂੰ ਨੁਕਸਾਨ ਹੋ ਰਿਹਾ ਹੈ। ਕਾਰੋਬਾਰੀ ਮੰਦੀ ਤੋਂ ਨਜਿੱਠਣ ਲਈ ਬਾਜ਼ਾਰ ਵਿਚ ਕੰਸਾਲਿਡੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ। ਆਇਡੀਆ ਅਤੇ ਵੋਡਾਫੋਨ ਦਾ ਰਲੇਵਾਂ ਸ਼ੁਰੂ ਹੋ ਚੁੱਕਿਆ ਹੈ।

ਟੈਲੀਕਾਮ ਕੰਪਨੀਆਂ Average Revenue Per User (ARPU) ਯਾਨੀ ਹਰ ਯੂਜ਼ਰ ਤੋਂ ਹੋਣ ਵਾਲੀ ਔਸਤਨ ਕਮਾਈ ਵਧਾਉਣ ਦਾ ਉਪਾਅ ਖੋਜ ਰਹੀਆਂ ਹਨ। ਅਜਿਹੇ ਵਿਚ ਜੋ ਉਪਾਅ ਉਨ੍ਹਾਂ ਨੇ ਖੋਜਿਆ ਹੈ ਉਹ ਯੂਜ਼ਰਸ ਦਾ ਬੋਝ ਵੱਧ ਸਕਦਾ ਹੈ। ਇਹ ਕੰਪਨੀਆਂ ਹੁਣ ਯੂਜ਼ਰਸ ਤੋਂ ਇਨਕਮਿੰਗ ਕਾਲਾਂ ਦਾ ਵੀ ਪੈਸਾ ਲੈਣ ਦੀ ਤਿਆਰੀ ਵਿਚ ਹੈ। ਇਨਕਮਿੰਗ ਕਾਲਾਂ ਉਤੇ ਚਾਰਜ ਲੱਗਣ ਨਾਲ ਗਾਹਕਾਂ ਨੂੰ ਨੁਕਸਾਨ ਹੋਵੇਗਾ। ਉਂਝ ਇਹ ਚਾਰਜ ਪ੍ਰਤੀ ਮਿੰਟ ਦੇ ਹਿਸਾਬ ਨਾਲ ਨਹੀਂ ਲੱਗਣਗੇ।

ਟੈਲੀਕਾਮ ਕੰਪਨੀਆਂ ਨੇ ਇਸ ਦੇ ਲਈ ਮਿਨਿਮਮ ਰਿਚਾਰਜ ਪਲਾਨ ਸ਼ੁਰੂ ਕੀਤਾ ਹੈ। ਇਹ ਪਲਾਨ ਹਨ -  35 ਰੁਪਏ, 65 ਰੁਪਏ ਅਤੇ 95 ਰੁਪਏ। ਇਹਨਾਂ ਦੀ ਮਿਆਦ 28 ਦਿਨ ਦੀ ਹੋਵੇਗੀ। ਜੀਓ ਦਾ ਇਕ ਪਲਾਨ 98 ਰੁਪਏ ਦਾ ਵੀ ਆਇਆ ਹੈ। ਟੈਲੀਕਾਮ ਕੰਪਨੀਆਂ ਦੇ ਇਸ ਫੈਸਲੇ ਦਾ ਅਸਰ ਉਨਹਾਂ ਲੋਕਾਂ ਉਤੇ ਪਵੇਗਾ ਜੋ ਸਿਰਫ ਇਨਕਮਿੰਗ ਲਈ ਫੋਨ ਦੀ ਵਰਤੋਂ ਕਰਦੇ ਹਨ।