ਰਵਨੀਤ ਸਿੰਘ ਗਿੱਲ ਬਣੇ ਯੈਸ ਬੈਂਕ ਦੇ ਸੀਈਓ ਅਤੇ ਐਮਡੀ, 1 ਮਾਰਚ ਤੋਂ ਸੰਭਾਲਣਗੇ ਕਾਰਜਭਾਰ

ਏਜੰਸੀ

ਖ਼ਬਰਾਂ, ਵਪਾਰ

ਯੈਸ ਬੈਂਕ ਨੇ ਰਵਨੀਤ ਸਿੰਘ ਗਿਲ ਨੂੰ ਨਵਾਂ ਸੀਈਓ ਅਤੇ ਐਮਡੀ ਨਿਯੁਕਤ ਕਰ ਦਿਤਾ ਹੈ। ਇਸ ਨਿਯੁਕਤੀ ਲਈ ਯੈਸ ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮਨਜ਼ੂਰੀ ਦੇ ਦਿਤੀ ਹੈ...

Ravneet Singh Gill to be CEO

ਨਵੀਂ ਦਿੱਲੀ : ਯੈਸ ਬੈਂਕ ਨੇ ਰਵਨੀਤ ਸਿੰਘ ਗਿਲ ਨੂੰ ਨਵਾਂ ਸੀਈਓ ਅਤੇ ਐਮਡੀ ਨਿਯੁਕਤ ਕਰ ਦਿਤਾ ਹੈ। ਇਸ ਨਿਯੁਕਤੀ ਲਈ ਯੈਸ ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ ਨੇ ਮਨਜ਼ੂਰੀ ਦੇ ਦਿਤੀ ਹੈ। ਵੀਰਵਾਰ ਨੂੰ ਬੈਂਕ ਨੇ ਇਸ ਸਬੰਧ ਵਿਚ ਜਾਣਕਾਰੀ ਦਿਤੀ। ਗਿਲ ਇਸ ਤੋਂ ਪਹਿਲਾਂ ਡਚ ਬੈਂਕ ਆਫ਼ ਇੰਡੀਆ ਦੇ ਆਪਰੇਸ਼ਨ ਮੁਖੀ ਰਹਿ ਚੁੱਕੇ ਹਨ। ਗਿੱਲ ਸਾਲ 1991 ਵਿਚ ਡਚ ਬੈਂਕ ਨਾਲ ਜੁਡ਼ੇ ਸਨ ਅਤੇ ਬੈਂਕ ਵਿਚ ਕਈ ਅਹਿਮ ਜਿੰਮੇਵਾਰੀਆਂ ਨਿਭਾ ਚੁੱਕੇ ਹਨ। ਯੈਸ ਬੈਂਕ ਨਿਯੁਕਤੀ ਦੀ ਜਾਣਕਾਰੀ ਦਿੰਦੇ ਹੋਏ ਅਪਣੇ ਬਿਆਨ ਵਿਚ ਕਿਹਾ ਕਿ

ਬੈਂਕ ਨੂੰ ਮਿਸਟਰ ਰਵਨੀਤ ਸਿੰਘ ਗਿੱਲ ਦੀ ਨਿਯੁਕਤੀ ਲਈ ਭਾਰਤੀ ਰਿਜ਼ਰਵ ਬੈਂਕ ਤੋਂ ਮਨਜ਼ੂਰੀ ਮਿਲ ਗਈ ਹੈ। ਮਿਸਟਰ ਗਿੱਲ ਬੈਂਕ  ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਅਹੁਦੇ 'ਤੇ 1 ਮਾਰਚ 2019 ਅਪਣਾ ਕਾਰਜਭਾਰ ਸੰਭਾਲਣਗੇ। ਪਿਛਲੇ ਸਾਲ ਸਤੰਬਰ ਮਹੀਨੇ ਵਿਚ ਰਾਣਾ ਕਪੂਰ ਨੇ ਜਨਵਰੀ ਵਿਚ ਅਪਣਾ ਅਹੁਦਾ ਛੱਡਣ ਲਈ ਕਿਹਾ ਗਿਆ ਸੀ। ਬੈਂਕ ਦੇ ਇਸ ਫੈਸਲੇ ਤੋਂ ਬਾਅਦ ਸਟਾਕ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਇਸ ਤੋਂ ਬਾਅਦ ਬੈਂਕ ਬੋਰਡ ਵਿਚ ਕਈ ਅਸਤੀਫਿਆਂ ਦਾ ਸਿਲਸਿਲਾ ਵੀ ਦੇਖਣ ਨੂੰ ਮਿਲਿਆ। ਵੀਰਵਾਰ ਨੂੰ ਯੈਸ ਬੈਂਕ ਨੇ ਅਕਤੂਬਰ - ਤਿਮਾਹੀ ਨਤੀਜੇ ਵੀ ਜਾਰੀ ਕੀਤੇ ਹਨ।

ਪ੍ਰਾਈਵੇਟ ਖੇਤਰ  ਦੇ ਇਸ ਬੈਂਕ ਨੂੰ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿਚ 7 ਫ਼ੀ ਸਦੀ ਦਾ ਘਾਟਾ ਹੋਇਆ ਹੈ। ਇਸ ਦੌਰਾਨ ਕੰਪਨੀ ਨੂੰ ਕੁੱਲ 1,002 ਕਰੋਡ਼ ਰੁਪਏ ਦਾ ਘਾਟਾ ਹੋਇਆ ਹੈ। ਜੋ ਕਿ ਪਿਛਲੇ ਵਿੱਤੀ ਸਾਲ ਦੀ ਬਰਾਬਰ ਤਿਮਾਹੀ ਵਿਚ 1,077 ਕਰੋਡ਼ ਰੁਪਏ ਦਾ ਘਾਟਾ ਹੋਇਆ ਸੀ। ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਰਾਈਟਰਸ ਦੇ ਵਿਸ਼ਲੇਸ਼ਕਾਂ ਨੇ ਬੈਂਕ ਨੂੰ 1060 ਕਰੋਡ਼ ਰੁਪਏ ਦੇ ਘਾਟੇ ਦਾ ਅਨੁਮਾਨ ਲਗਾਇਆ ਸੀ।ਯੈਸ ਬੈਂਕ ਦੀ ਤਿਮਾਹੀ ਨਤੀਜਿਆਂ 'ਤੇ ਬੋਲਦੇ ਹੋਏ ਸੀਈਓ ਅਤੇ ਐਮਡੀ ਰਾਣਾ ਕਪੂਰ ਨੇ ਕਿਹਾ ਕਿ ਯੈਸ ਬੈਂਕ ਨੇ ਇਕ ਵਾਰ ਫਿਰ ਸ਼ਾਂਤੀਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ।

ਅਸੀਂ ਇਨਕਮ ਗਰੋਥ, ਮਾਰਜਿਨ ਤੋਂ ਲੈ ਕੇ ਪ੍ਰਾਫਿਟੇਬਿਲੀਟੀ ਤੱਕ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸਾਨੂੰ ਕੁੱਝ ਚੁਨੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਤਿਮਾਹੀ ਨਤੀਜਿਆਂ ਤੋਂ ਬਾਅਦ ਵੀਰਵਾਰ ਨੂੰ ਬੈਂਕ ਦਾ ਸ਼ੇਅਰ 11 ਫ਼ੀ ਸਦੀ ਚੜ੍ਹ ਕੇ 220 ਰੁਪਏ ਪ੍ਰਤੀ ਸ਼ੇਅਰ 'ਤੇ ਪਹੁੰਚ ਗਿਆ ਹੈ।