ਜਲ ਸੰਕਟ ਬੈਂਕਾਂ ਦੇ ਲਈ ਵੀ ਬਣਿਆ ਮੁਸੀਬਤ      

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੈਂਕਾਂ ਦੇ ਸਾਹਮਣੇ ਸੱਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਉਹਨਾਂ ਦੇ ਗਾਹਕ ਸਮੇਂ ਸਿਰ ਲੋਨ ਦਾ ਭੁਗਤਾਨ ਨਹੀਂ ਕਰ ਰਹੇ ਹਨ।

Banks

ਨਵੀਂ ਦਿੱਲੀ : ਪਾਣੀ ਦੀ ਸਮੱਸਿਆ ਨਾਲ ਬੈਕਿੰਗ ਸੈਕਟਰ ਵਿਚ ਫਸੇ ਲੋਨ (ਐਨਪੀਏ) ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ। ਦਰਅਸਲ ਕਈਆਂ ਬੈਂਕਾਂ ਨੇ ਅਜਿਹੇ ਸੈਕਟਰਾਂ ਨੂੰ ਲੋਨ ਦਿਤਾ ਹੋਇਆ ਹੈ ਜਿਹਨਾਂ ਵਿਚ ਪਾਣੀ ਦੇ ਸਾਧਨਾਂ ਨੂੰ ਖ਼ਤਰਾ ਹੁੰਦਾ ਹੈ। ਇਕ ਤਾਜ਼ਾ ਰੀਪੋਰਟ ਵਿਚ ਇਹ ਗੱਲ ਕਹੀ ਗਈ ਹੈ। ਐਨਪੀਏ ਵਧਣ ਨਾਲ ਬੈਕਿੰਗ ਸੈਕਟਰ ਦਬਾਅ ਵਿਚ ਹੈ। 

ਇਸੇ ਦੌਰਾਨ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਲਈ ਕੰਮ ਕਰਨ ਵਾਲੀ ਵਰਲਡ ਵਾਈਲਡਲਾਈਫ ਫ਼ੰਡ ਨੇ ਅਪਣੀ ਰੀਪੋਰਟ ਵਿਚ ਕਿਹਾ ਹੈ ਕਿ ਜਲ ਸੰਕਟ ਬੈਂਕਾਂ ਦੀ ਕਮਜ਼ੋਰ ਬੈਲੇਂਸ ਸ਼ੀਟ ਵਿਚ ਨਕਦੀ ਦੀ ਕਮੀ ਨੂੰ ਵਧਾ ਸਕਦੀ ਹੈ। ਇੰਡੀਅਨ ਬੈਂਕਸ ਐਸੋਸੀਏਸ਼ਨ ਦੀ ਮਦਦ ਨਾਲ ਜਾਰੀ ਵਰਲਡ ਵਾਈਲਡਲਾਈਫ ਫ਼ੰਡ ਦੀ ਰੀਪੋਰਟ 'ਲੁਕੇ ਹੋਏ ਖ਼ਤਰੇ ਅਤੇ ਅਣਅਧਿਕਾਰਤ ਮੌਕੇ : ਭਾਰਤੀ ਬੈਕਿੰਗ ਖੇਤਰ ' ਵਿਚ ਦੱਸਿਆ ਗਿਆ ਹੈ,

ਕਿ ਕਿਸ ਤਰ੍ਹਾਂ ਪਾਣੀ ਬੈਂਕਾਂ ਲਈ ਖ਼ਤਰਾ ਪੈਦਾ ਕਰਦਾ ਹੈ। ਕਿਸ ਤਰ੍ਹਾਂ ਪਾਣੀ ਦੇ ਖ਼ਤਰੇ ਕਾਰਨ ਬਿਜਲੀ ਅਤੇ ਖੇਤੀ ਖੇਤਰਾਂ ਦੀ ਜਾਇਦਾਦ ਬੇਕਾਰ ਪਈ ਰਹਿ ਸਕਦੀ ਹੈ। ਇਹਨਾਂ ਦੋ ਸੈਕਟਰਾਂ ਵਿਚ ਭਾਰਤੀ ਬੈਂਕਾਂ ਦਾ ਸੱਭ ਤੋਂ ਵੱਧ ਲੋਨ ਹੈ। ਰੀਪੋਰਟ ਮੁਤਾਬਕ ਭਾਰਤੀ ਬੈਂਕਾਂ ਦੇ ਕੁਲ ਕਰਜ਼ ਦਾ ਲਗਭਗ 40 ਫ਼ੀ ਸਦੀ ਹਿੱਸਾ ਅਜਿਹੇ ਸੈਕਟਰਾਂ ਵਿਚ ਹੈ ਜਿਥੇ ਪਾਣੀ ਦਾ ਖ਼ਤਰਾ ਬਹੁਤ ਹੱਦ ਤੱਕ ਧਿਆਨਦੇਣਯੋਗ ਹੈ।

10 ਫ਼ੀ ਸਦੀ ਲੋਨ ਐਨਪੀਏ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤੀ ਬੈਂਕਾਂ ਦੇ ਕੁਲ ਕਰਜ਼ ਦਾ ਲਗਭਗ 10 ਫ਼ੀ ਸਦੀ ਪਹਿਲਾਂ ਹੀ ਐਨਪੀਏ ਬਣ ਚੁੱਕਾ ਹੈ। ਬੈਂਕਾਂ ਦੇ ਸਾਹਮਣੇ ਸੱਭ ਤੋਂ ਵੱਡੀ ਮੁਸ਼ਕਲ ਇਹ ਹੈ ਕਿ ਉਹਨਾਂ ਦੇ ਗਾਹਕ ਸਮੇਂ ਸਿਰ ਲੋਨ ਦਾ ਭੁਗਤਾਨ ਨਹੀਂ ਕਰ ਰਹੇ ਹਨ। ਇਸ ਕਾਰਨ ਕੁਝ ਬੈਂਕ ਡੂੰਘੀਆਂ ਮੁਸ਼ਕਲਾਂ ਵਿਚ ਹਨ। ਪਰੇਸ਼ਾਨੀ ਇਹ ਹੈ ਕਿ 

ਅਜਿਹੇ ਗਾਹਕਾਂ ਦੀ ਗਿਣਤੀ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਕਾਰਨ ਬੈਂਕਾਂ ਵਿਚ ਨਕਦੀ ਦੀ ਹਾਲਤ ਪ੍ਰਭਾਵਿਤ ਹੋਵੇਗੀ। ਨੀਤੀ ਕਮਿਸ਼ਨ ਦੇ ਇਕ ਨਤੀਜੇ ਦਾ ਹਵਾਲਾ ਦਿੰਦੇ ਹੋਏ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਦੇਸ਼ ਵਿਚ ਜਲ ਸੰਕਟ ਇਸ ਸਮੇਂ ਅਪਣੇ ਸੱਭ ਤੋਂ ਖਰਾਬ ਪੱਧਰ 'ਤੇ ਪੁੱਜ ਚੁੱਕਾ ਹੈ।