ਰਿਲਾਇੰਸ ਜੀਓ ਨੇ ਬਣਾਇਆ ਰਿਕਾਰਡ, 50 ਸ਼ਹਿਰਾਂ ਵਿਚ ਇਕੋ ਸਮੇਂ ਲਾਂਚ ਕੀਤੀ True 5ਜੀ ਸੇਵਾ

ਏਜੰਸੀ

ਖ਼ਬਰਾਂ, ਵਪਾਰ

ਰਿਲਾਇੰਸ ਜੀਓ ਇਹਨਾਂ ਵਿਚੋਂ ਕਈ ਸ਼ਹਿਰਾਂ ਵਿਚ 5ਜੀ ਲਿਆਉਣ ਵਾਲਾ ਪਹਿਲਾ ਆਪਰੇਟਰ ਬਣ ਗਿਆ ਹੈ।

Reliance Jio announces launch of ‘True 5G’ services across 50 cities

 

ਨਵੀਂ ਦਿੱਲੀ:  ਰਿਲਾਇੰਸ ਜੀਓ ਨੇ ਮੰਗਲਵਾਰ ਨੂੰ 17 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 50 ਸ਼ਹਿਰਾਂ ਵਿਚ 5ਜੀ ਸੇਵਾ ਸ਼ੁਰੂ ਕੀਤੀ ਹੈ। ਜੀਓ ਨੇ ਇਸ ਨੂੰ ਟਰੂ 5ਜੀ ਨੈੱਟਵਰਕ ਦਾ ਨਾਂਅ ਦਿੱਤਾ ਹੈ। ਹੁਣ ਜੀਓ ਦੇਸ਼ ਦੇ 184 ਸ਼ਹਿਰਾਂ ਵਿਚ 5ਜੀ ਸੇਵਾ ਦੀ ਪੇਸ਼ਕਸ਼ ਕਰ ਰਿਹਾ ਹੈ। ਐਨਸੀਆਰ ਦੇ ਸ਼ਹਿਰਾਂ ਦੇ ਨਾਲ ਹਰਿਆਣਾ ਦੇ ਅੰਬਾਲਾ, ਹਿਸਾਰ ਅਤੇ ਸਿਰਸਾ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ, ਅਲੀਗੜ੍ਹ, ਮੁਰਾਦਾਬਾਦ ਅਤੇ ਸਹਾਰਨਪੁਰ ਵਿਚ , Jio ਦੀ 5G ਸੇਵਾ ਸ਼ੁਰੂ ਕੀਤੀ ਗਈ ਹੈ।

ਇਹ ਵੀ ਪੜ੍ਹੋ: ਬਿਜਲੀ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਮਦਦ ਲਈ ਤਿਆਰ: ਅਮਰੀਕਾ

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਵਿਚ ਸੱਤ, ਉੜੀਸਾ ਵਿਚ ਛੇ, ਕਰਨਾਟਕ ਵਿਚ ਪੰਜ, ਛੱਤੀਸਗੜ੍ਹ, ਤਾਮਿਲਨਾਡੂ ਅਤੇ ਮਹਾਰਾਸ਼ਟਰ ਵਿਚ ਤਿੰਨ-ਤਿੰਨ, ਰਾਜਸਥਾਨ ਅਤੇ ਪੱਛਮੀ ਬੰਗਾਲ ਵਿਚ ਦੋ-ਦੋ ਅਤੇ ਅਸਾਮ, ਝਾਰਖੰਡ, ਕੇਰਲ, ਪੰਜਾਬ ਅਤੇ ਤੇਲੰਗਾਨਾ ਵਿਚ ਇਕ-ਇਕ ਸ਼ਹਿਰ ਵਿਤ 5ਜੀ ਨੈੱਟਵਰਕ ਲਾਂਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ: 4 ਸਾਲ ਬਾਅਦ ਸਟੇਜ 'ਤੇ ਆਈ Beyoncé ਨੇ ਇਕ ਘੰਟੇ ਦੇ ਸ਼ੋਅ ਲਈ ਲਏ 285 ਕਰੋੜ ਰੁਪਏ 

ਰਿਲਾਇੰਸ ਜੀਓ ਇਹਨਾਂ ਵਿਚੋਂ ਕਈ ਸ਼ਹਿਰਾਂ ਵਿਚ 5ਜੀ ਲਿਆਉਣ ਵਾਲਾ ਪਹਿਲਾ ਆਪਰੇਟਰ ਬਣ ਗਿਆ ਹੈ। ਇੱਥੇ ਜੀਓ ਯੂਜ਼ਰਸ ਨੂੰ ਜੀਓ ਵੈਲਕਮ ਆਫਰ ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਇਹਨਾਂ ਉਪਭੋਗਤਾਵਾਂ ਨੂੰ ਬਿਨਾਂ ਕਿਸੇ ਵਾਧੂ ਲਾਗਤ ਦੇ 1 ਜੀਬੀਪੀਐਸ ਤੋਂ ਵੱਧ ਦੀ ਸਪੀਡ 'ਤੇ ਅਸੀਮਤ ਡੇਟਾ ਪ੍ਰਦਾਨ ਕਰਨ ਲਈ ਇਕ ਪਲਾਨ ਪੇਸ਼ ਕੀਤਾ ਗਿਆ ਹੈ।