ਵਿਸ਼ਵ ਵਪਾਰ ਸੰਗਠਨ ਲਈ ਤਿਆਰੀ ਕਰ ਰਹੇ ਹਾਂ ਏਜੰਡਾ : ਪ੍ਰਭੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਵਪਾਰਕ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਰਤ ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਵਿਕਾਸਸ਼ੀਲ ਦੇਸ਼ਾਂ ਦੇ ਵਿਚਾਰਾਂ........

Suresh Prabhu

ਨਵੀਂ ਦਿੱਲੀ  : ਵਪਾਰਕ ਅਤੇ ਉਦਯੋਗ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਭਾਰਤ ਵਿਕਸਿਤ ਦੇਸ਼ਾਂ ਦੇ ਨਾਲ-ਨਾਲ ਵਿਕਾਸਸ਼ੀਲ ਦੇਸ਼ਾਂ ਦੇ ਵਿਚਾਰਾਂ ਨੂੰ ਵੀ ਧਿਆਨ 'ਚ ਰੱਖਦੇ ਹੋਏ ਵਿਸ਼ਵ ਵਪਾਰ ਸੰਗਠਨ (ਡਬਲਿਊ.ਟੀ.ਓ.) ਦੇ ਲਈ ਏਜੰਡਾ ਤਿਆਰ ਕਰ ਰਹੇ ਹਾਂ। ਇਸ ਏਜੰਡੇ 'ਤੇ ਦਾਵੋਸ 'ਚ ਚਰਚਾ ਹੋਣ ਦੀ ਸੰਭਾਵਨਾ ਹੈ। 
ਭਾਰਤ ਸਮੇਤ ਹੋਰ ਦੇਸ਼ਾਂ ਦੇ ਵਪਾਰਕ ਮੰਤਰੀ ਅਗਲੇ ਮਹੀਨੇ ਡਬਲਿਊ.ਟੀ.ਓ. ਦੇ ਅੱਗੇ ਦੇ ਰਸਤੇ 'ਤੇ ਚਰਚਾ ਲਈ ਵਿਸ਼ਵ ਆਰਥਿਕ ਮੰਚ (ਡਬਲਿਊ.ਈ.ਐੱਫ.) ਦੇ ਸ਼ਿਖਰ ਸੰਮੇਲਨ 'ਤੇ ਦਾਵੋਸ 'ਚ ਮਿਲਣਗੇ। 

ਪ੍ਰਭੂ ਨੇ ਦਸਿਆ ਕਿ ਅਸੀਂ ਡਬਲਿਊ.ਟੀ.ਓ. ਲਈ ਇਕ ਏਜੰਡਾ ਤਿਆਰ ਕਰਨ ਦੀ ਪ੍ਰਕਿਰਿਆ 'ਚ ਹਾਂ। ਇਹ ਜ਼ਿਆਦਾਤਰ ਦੇਸ਼ਾਂ ਨੂੰ ਸਵੀਕਾਰ ਹੋਵੇਗਾ ਅਤੇ ਇਸ 'ਚ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ ਦੇ ਵਿਚਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਡਬਲਿਊ.ਟੀ.ਓ. ਦੀ ਛੋਟੀ ਮੰਤਰੀ ਪੱਧਰ (ਡਬਲਿਊ.ਟੀ.ਓ. ਦੇ ਚੁਨਿੰਦਾ ਖਾਸ ਮੈਂਬਰਾਂ ਦੀ ਮੀਟਿੰਗ) ਦੀ ਦਾਵੋਸ 'ਚ ਮੀਟਿੰਗ ਕਰ ਰਹੇ ਹਾਂ। 

ਮੀਟਿੰਗ 'ਚ ਪ੍ਰਸਤਾਵ ਨੂੰ ਰੱਖਿਆ ਜਾਵੇਗਾ। ਇਹ ਕਦਮ ਅਜਿਹੇ ਸਮੇਂ ਚੁੱਕਿਆ ਜਾ ਰਿਹਾ ਹੈ ਕਿ ਜਦੋਂ ਸੰਸਾਰਕ ਵਪਾਰ 'ਚ ਸੁਰੱਖਿਆਵਾਦ ਨੂੰ ਵਾਧਾ ਦਿਤਾ ਜਾ ਰਿਹਾ ਹੈ। ਕੁਝ ਦੇਸ਼ ਆਪਣੇ ਉਦਯੋਗਾਂ ਦੀ ਰੱਖਿਆ ਲਈ ਸੀਮਾ-ਟੈਕਸ 'ਚ ਵਾਧਾ ਕਰ ਰਹੇ ਹਨ। ਵਰਣਨਯੋਗ ਹੈ ਕਿ ਅਮਰੀਕਾ ਨੇ ਇਸਪਾਤ ਅਤੇ ਐਲੂਮੀਨੀਅਮ 'ਤੇ ਟੈਕਸ ਵਧਾ ਦਿਤਾ ਸੀ ਜਿਸ ਤੋਂ ਬਾਅਦ ਵਪਾਰ ਯੁੱਧ ਵਰਗੇ ਹਾਲਾਤ ਪੈਦਾ ਹੋ ਗਏ ਹਨ।