ਭਾਰਤ 'ਚ ਬਣਾਏ ਜਾਣਗੇ 100 ਨਵੇਂ ਹਵਾਈ ਅੱਡੇ : ਸੁਰੇਸ਼ ਪ੍ਰਭੂ ਦਾ ਵੱਡਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਚੋਣਾਂ ਤੋਂ ਠੀਕ ਪਹਿਲਾਂ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਵਿਚ 100 ਨਵੇਂ ਹਵਾਈ ਅੱਡਿਆਂ ਦਾ ...

Suresh Prabhu

ਨਵੀਂ ਦਿੱਲੀ : ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਚੋਣਾਂ ਤੋਂ ਠੀਕ ਪਹਿਲਾਂ ਇਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦੇਸ਼ ਵਿਚ 100 ਨਵੇਂ ਹਵਾਈ ਅੱਡਿਆਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਦੇ ਲਈ ਕਰੀਬ 4260 ਅਰਬ ਰੁਪਏ ਦਾ ਨਿਵੇਸ਼ ਹੋਵੇਗਾ। ਇਨ੍ਹਾਂ ਹਵਾਈ ਅੱਡਿਆਂ ਦਾ ਨਿਰਮਾਣ ਸਰਕਾਰੀ ਨਿੱਜੀ ਹਿੱਸੇਦਾਰੀ ਫਾਰਮੂਲੇ ਦੇ ਆਧਾਰ 'ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਯੋਜਨਾ ਅਗਲੇ 10 ਤੋਂ 15 ਸਾਲਾਂ ਵਿਚ ਪੂਰੀ ਕਰ ਲਈ ਜਾਵੇਗੀ। 

ਪ੍ਰਭੂ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਇੰਟਰਨੈਸ਼ਨਲ ਏਵੀਏਸ਼ਨ ਸਮਿੱਟ ਦੌਰਾਨ ਦਿਤੀ। ਉਨ੍ਹਾਂ ਆਖਿਆ ਕਿ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਵਿਚ ਤੇਜ਼ੀ ਦੇ ਕਾਰਨ ਨਾਗਰ ਹਵਾਬਾਜ਼ੀ ਖੇਤਰ ਵਿਚ ਆਵਾਜਾਈ ਤੇਜ਼ੀ ਨਾਲ ਵਧੀ ਹੈ। ਇਸੇ ਵਜ੍ਹਾ ਕਰਕੇ ਇਸ ਯੋਜਨਾ 'ਤੇ ਕੰਮ ਕੀਤਾ ਜਾਣਾ ਹੈ। ਇਸ ਮੌਕੇ 'ਤੇ ਪ੍ਰਭੂ ਨੇ ਇਕ ਕਾਰਗੋ ਨੀਤੀ ਦੀ ਤਿਆਰੀ ਕਰਨ ਦਾ ਵੀ ਖ਼ੁਲਾਸਾ ਕੀਤਾ। 

ਸੁਰੇਸ਼ ਪ੍ਰਭੂ ਨੇ ਕਿਹਾ ਕਿ ਸਾਲ 2037 ਤਕ ਭਾਰਤ ਵਿਚ ਘਰੇਲੂ ਅਤੇ ਕੌਮਾਂਤਰੀ ਜਹਾਜ਼ਾਂ ਵਿਚ ਕਰੀਬ 50 ਕਰੋੜ ਲੋਕ ਯਾਤਰਾ ਕਰਨਗੇ। ਇਸ ਮੌਕੇ 'ਤੇ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਯਾਨੀ ਆਏਟਾ ਨੇ ਭਾਰਤ ਸਰਕਾਰ ਨੂੰ ਗੁਜਾਰਿਸ਼ ਕੀਤੀ ਕਿ ਦੇਸ਼ ਵਿਚ ਨਵੇਂ ਹਵਾਈ ਅੱਡਿਆਂ ਦੇ ਨਿਰਮਾਣ ਦੇ ਲਈ ਇਕ ਸਪੱਸ਼ਟ ਨੀਤੀ ਬਣਾਈ ਜਾਣੀ ਚਾਹੀਦੀ ਹੈ। ਤਾਲਮੇਲ ਅਤੇ ਸਪੱਸ਼ਟ ਨੀਤੀਆਂ ਦੇ ਬਣਨ ਨਾਲ ਦੇਸ਼ ਵਿਚ ਹਵਾਈ ਅੱਡਾ ਸੇਵਾ ਦੇ ਵਿਸਤਾਰ 'ਤੇ ਵਿਆਪ ਅਸਰ ਪਵੇਗਾ।

ਆਏਟਾ ਨੇ ਕਿਹਾ ਕਿ ਭਾਰਤ ਵਿਚ ਯਾਤਰੀ ਨੂੰ ਲੱਭਣਾ ਆਸਾਨ ਹੈ ਜਦਕਿ ਇਸ ਬਾਜ਼ਾਰ ਵਿਚ ਲਾਭ ਅਰਜਿਮ ਕਰਨਾ ਬੇਹੱਦ ਮੁਸ਼ਕਲ ਹੈ। ਅਜਿਹੇ ਵਿਚ ਜਹਾਜ਼ ਉਦਯੋਗ ਨੂੰ ਜਦੋਂ ਤਕ ਫ਼ਾਇਦਾ ਨਹੀਂ ਹੋਵੇਗਾ, ਉਦੋਂ ਤਕ ਸੇਵਾ ਵਿਚ ਵਿਸਤਾਰ ਦੇਣਾ ਸੰਭਵ ਨਹੀਂ। ਆਏਟਾ ਦੇ ਅਨੁਸਾਰ ਅਗਲੇ ਦਸ ਸਾਲਾਂ ਵਿਚ ਨਾਗਰਿਕ ਹਵਾਬਾਜ਼ੀ ਖੇਤਰ ਵਿਚ ਭਾਰਤ ਦੇ ਜਰਮਨੀ, ਜਾਪਾਨ, ਸਪੇਨ ਅਤੇ ਬ੍ਰਿਟੇਨ ਤੋਂ ਅੱਗੇ ਵਧ ਸਕਦਾ ਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਹਵਾਈ ਯਾਤਰੀਆਂ ਦਾ ਬਾਜ਼ਾਰ ਬਣ ਸਕਦਾ ਹੈ।