ਭਾਰੀ ਗਿਰਾਵਟ ਨਾਲ ਸ਼ੇਅਰ ਬਜ਼ਾਰ ਹੋਇਆ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਅੰਤਰਰਾਸ਼ਟਰੀ ਬਜ਼ਾਰਾਂ ਤੋਂ ਕਮਜ਼ੋਰ ਸੰਕੇਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋ ਗਏ।

Sen-sex Closed

ਨਵੀਂ ਦਿੱਲੀ : ਅੰਤਰਰਾਸ਼ਟਰੀ ਬਜ਼ਾਰਾਂ ਤੋਂ ਕਮਜ਼ੋਰ ਸੰਕੇਤ ਮਿਲਣ ਤੋਂ ਬਾਅਦ ਸੋਮਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ ਭਾਰੀ ਗਿਰਾਵਟ ਨਾਲ ਬੰਦ ਹੋ ਗਏ। ਅੱਜ 500 ਅੰਕ ਤੱਕ ਗਿਰਨ ਤੋਂ ਬਾਅਦ ਬੀਐਸਈ ਦਾ ਸੈਂਸੈਕਸ 355.70 ਅੰਕ ਟੁੱਟ ਕੇ 37,808.91 ਦੇ ਪੱਧਰ ‘ਤੇ ਬੰਦ ਹੋਇਆ ਹੈ। ਉਥੇ ਹੀ ਐਨਐਸਈ ਦਾ ਨਿਫਟੀ 102.65 ਅੰਕ ਦੇ ਨੁਕਸਾਨ ਨਾਲ 11,354.25 ‘ਤੇ ਬੰਦ ਹੋਇਆ।

ਅੱਜ ਸਵੇਰੇ ਫਾਈਨੈਂਸ਼ਿਅਲ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਬੈਂਕ ਨਿਫਟੀ 1 ਫੀਸਦੀ ਯਾਨੀ ਕਰੀਬ 350 ਅੰਕ ਕਮਜ਼ੋਰ ਹੋਇਆ ਹੈ। ਆਟੋ ਅਤੇ ਮੈਟਲ ਇੰਡੈਕਸ ਵੀ ਇਕ ਫੀਸਦੀ ਤੋਂ ਜ਼ਿਆਦਾ ਕਮਜ਼ੋਰ ਹੋਏ ਹਨ। ਸੈਂਸੈਕਸ ਦੇ 30 ਵਿਚੋਂ 27 ਸ਼ੇਅਰ ਗਿਰਾਵਟ ਵਿਚ ਸਨ। ਵੇਦਾਂਤਾ ਅਤੇ ਸਨਫਾਰਮ 2 ਫੀਸਦੀ ਅਤੇ ਆਰਆਈਐਲ ਵਿਚ 1.3 ਫੀਸਦੀ ਦੀ ਕਮਜ਼ੋਰੀ ਦੇਖੀ ਗਈ।

ਬੀਤੇ ਹਫ਼ਤੇ ਸ਼ੁੱਕਰਵਾਰ ਨੂੰ ਘਰੇਲੂ ਸ਼ੇਅਰ ਬਜ਼ਾਰ ਗਿਰਾਵਟ ਨਾਲ ਬੰਦ ਹੋ ਗਏ ਹਨ। ਕਾਰੋਬਾਰ ਦੇ ਅੰਤ ਵਿਚ ਸੈਂਸੈਕਸ 400 ਅੰਕ ਟੁੱਟ ਕੇ 38165 ਦੇ ਪੱਧਰ ‘ਤੇ ਬੰਦ ਹੋਇਆ। ਉਥੇ ਨਿਫਟੀ ਵੀ 64 ਅੰਕ ਕਮਜ਼ੋਰ ਹੋ ਕੇ 11457 ਦੇ ਕਰੀਬ ਬੰਦ ਹੋਇਆ ਹੈ। ਨਿਫਟੀ ‘ਤੇ 11 ਵਿਚੋਂ 10 ਪ੍ਰਮੁੱਖ ਇੰਡੈਕਸ ਗਿਰਾਵਟ ਨਾਲ ਬੰਦ ਹੋਏ ਹਨ।