MTNL ਸਾਰੇ ਬ੍ਰਾਡਬੈਂਡ ਪਲਾਨਜ਼ ‘ਚ ਦੇ ਰਿਹਾ ਹੈ ਡਬਲ ਡਾਟਾ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਦੇ ਚਲਦੇ ਲੋਕ ਅਪਣੇ -ਅਪਣੇ ਘਰਾਂ ਵਿਚ ਹਨ ਅਤੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ।

Photo

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦੇ ਲੋਕ ਅਪਣੇ -ਅਪਣੇ ਘਰਾਂ ਵਿਚ ਹਨ ਅਤੇ ਘਰਾਂ ਤੋਂ ਹੀ ਕੰਮ ਕਰ ਰਹੇ ਹਨ। ਇਸ ਦੌਰਾਨ ਐਮਟੀਐਨਐਲ ਨੇ ਅਪਣੇ ਘਰਾਂ ਤੋਂ ਕੰਮ ਕਰਨ ਵਾਲੇ ਗਾਹਕਾਂ ਲਈ ਨਵੇਂ ਆਫਰ ਦੀ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਸਰਕਾਰੀ ਇੰਟਰਨੈਟ ਸਰਵਿਸ ਪ੍ਰੋਵਾਇਡਰ ਨੇ ਐਲਾਨ ਕੀਤਾ ਹੈ ਕਿ ਕੰਪਨੀ ਆਪਣੀ ਦਿੱਲੀ ਅਤੇ ਮੁੰਬਈ ਸਰਕਲ ਦੇ ਸਾਰੇ ਬ੍ਰਾਡਬੈਂਡ ਗਾਹਕਾਂ ਨੂੰ ਡਬਲ ਡਾਟਾ ਮੁਹੱਈਆ ਕਰਵਾਏਗੀ।

ਇਹ ਕਦਮ ਕੰਪਨੀ ਵੱਲੋਂ ਇਸ ਲਈ ਚੁੱਕਿਆ ਜਾ ਰਿਹਾ ਹੈ ਤਾਂ ਜੋ ਲੋਕ ਆਪਣੇ ਘਰਾਂ ਤੋਂ ਬਿਹਤਰ ਢੰਗ ਨਾਲ ਕੰਮ ਕਰ ਸਕਣ। ਐਮਟੀਐਨਐਲ ਵੱਲੋਂ ਕਾਪਰ ਬੇਸਡ ਕੁਨੈਕਸ਼ਨ ਵਿਚ ਮੁਫਤ ਇੰਸਟਾਲੇਸ਼ਨ ਵੀ ਪ੍ਰਦਾਨ ਕੀਤੀ ਜਾਵੇਗੀ। ਵੈਬਸਾਈਟ 'ਤੇ ਦਿੱਤੀ ਜਾਣਕਾਰੀ ਦੇ ਅਨੁਸਾਰ ਡਬਲ ਡਾਟਾ ਦੀ ਪੇਸ਼ਕਸ਼ ਸਾਰੀਆਂ ਯੋਜਨਾਵਾਂ' ਤੇ ਲਾਗੂ ਹੋਵੇਗੀ।

ਐਮਟੀਐਨਐਲ ਨੇ ਟਵਿਟਰ 'ਤੇ ਐਲਾਨ ਕੀਤਾ ਹੈ ਕਿ ਕੰਪਨੀ ਇਕ ਮਹੀਨੇ ਲਈ ਆਪਣੇ ਮੋਬਾਈਲ ਅਤੇ ਲੈਂਡਲਾਈਨ ਬ੍ਰਾਡਬੈਂਡ ਯੋਜਨਾਵਾਂ 'ਤੇ ਡਬਲ ਡਾਟਾ ਦੀ ਪੇਸ਼ਕਸ਼ ਕਰੇਗੀ। ਇਸ ਟਵੀਟ ਨੂੰ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵੀ ਰੀਟਵੀਟ ਕੀਤਾ ਅਤੇ ਲੋਕਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਘਰੋਂ ਕੰਮ ਕਰਨ ਲਈ ਉਤਸ਼ਾਹਤ ਕੀਤਾ ਹੈ।

ਦੱਸ ਦੇਈਏ ਕਿ ਇਹ ਨਵੀਂ ਪੇਸ਼ਕਸ਼ ਕੰਪਨੀ ਦੇ ਮੌਜੂਦਾ ਗਾਹਕਾਂ ਲਈ ਹੈ। ਇਸ ਤੋਂ ਪਹਿਲਾਂ ਸਰਕਾਰੀ ਦੂਰਸੰਚਾਰ ਕੰਪਨੀ ਬੀਐਸਐਨਐਲ ਨੇ ‘Work@Home’ ਦੀ ਪ੍ਰਮੋਸ਼ਨਲ ਬ੍ਰਾਡਬੈਂਡ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਹਾਲਾਂਕਿ ਇਹ ਪੇਸ਼ਕਸ਼ ਸਿਰਫ ਕੰਪਨੀ ਦੇ ਲੈਂਡਲਾਈਨ ਗਾਹਕਾਂ ਨੂੰ ਦਿੱਤੀ ਗਈ ਸੀ।

ਇਸ ਪੇਸ਼ਕਸ਼ ਦੇ ਤਹਿਤ ਬੀਐਸਐਨਐਲ ਨੇ ਲੈਂਡਲਾਈਨ ਗਾਹਕਾਂ ਨੂੰ 10Mbps ਤੱਕ ਦੀ ਸਪੀਡ ਦੇ ਨਾਲ ਰੋਜ਼ਾਨਾ 5 ਜੀਬੀ ਡਾਟਾ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀ। ਇਸ ਪੇਸ਼ਕਸ਼ ਦੇ ਤਹਿਤ ਡਾਟਾ ਦੀ ਸੀਮਾ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ 1Mbps ਦੀ ਸਪੀਡ ਦਿੱਤੀ ਜਾ ਰਹੀ ਹੈ। ਇਹ ਪ੍ਰਮੋਸ਼ਨਲ ਅੰਡੇਮਾਨ ਅਤੇ ਨਿਕੋਬਾਰ ਸਰਕਲ ਸਮੇਤ ਸਾਰੇ ਸਰਕਲਾਂ ਵਿਚ ਉਪਲਬਧ ਕਰਵਾਇਆ ਜਾ ਰਿਹਾ ਹੈ।