ਓਲੰਪਿਕ ਤਮਗ਼ਿਆਂ 'ਤੇ ਟਿਕੀ ਟਾਟਾ ਸਟੀਲ ਦੀਆਂ ਨਜ਼ਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਖੇਡਾਂ ਲਈ ਚੋਟੀ ਦੇ ਖਿਡਾਰੀ ਤਿਆਰ ਕਰਨ ਵਲ ਦਿੱਤਾ ਜਾ ਰਿਹੈ ਧਿਆਨ

Olympic medal Tata Steel target

ਜਮਸ਼ੇਦਪੁਰ : ਸੌਰਵ ਗਾਂਗੂਲੀ ਤੋਂ ਲੈ ਕੇ ਦੀਪੀਕਾ ਕੁਮਾਰੀ ਤਕ ਦੇਸ਼ ਦੇ ਕਈ ਚੋਟੀ ਦੇ ਖਿਡਾਰੀਆਂ ਲਈ ਸ਼ੁਰੂਆਤੀ ਸਾਲਾਂ ਵਿਚ 'ਸਹਿਯੋਗ ਅਤੇ ਸਮਰਥਨ' ਨਾਲ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਟਾਟਾ ਸਟੀਲ ਦੀਆਂ ਨਜ਼ਰਾਂ ਹੁਣ ਓਲੰਪਿਕ ਤਮਗ਼ੇ 'ਤੇ ਟਿਕੀ ਹੈ ਅਤੇ ਉਨ੍ਹਾਂ ਨੂੰ ਉਂਮੀਦਾ ਹੈ ਕਿ ਟੋਕੀਓ 2020 ਤੋਂ ਇਸਦੀ ਸ਼ੁਰੂਆਤ ਹੋ ਜਾਵੇਗੀ।

ਜਮਸ਼ੇਦਪੁਰ ਨੂੰ ਦੇਸ਼ ਦੀ ਖੇਤ ਰਾਜਧਾਨੀ ਬਨਾਉਣ ਦੇ ਟੀਚੇ ਨਾਲ ਟਾਟਾ ਸਟੀਲ ਨੇ ਇਸ ਸ਼ਹਿਰ ਵਿਚ 17 ਖੇਡਾਂ ਰਾਹੀਂ ਅਕਾਦਮੀਆਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿਚ ਤੀਰਅੰਦਾਜ਼ੀ, ਹਾਕੀ ਅਤੇ ਫ਼ੁੱਟਬਾਲ ਪ੍ਰਮੁੱਖ ਹਨ ਪਰ ਭਵਿੱਖ ਵਿਚ ਉਹ ਇਸ ਖੇਤਰ ਦੀਆਂ ਨੌਜੁਆਨ ਪ੍ਰਤਿਭਾਵਾਂ ਨੂੰ ਐਥਲੇਟਿਕਸ ਵਿਚ ਵਿਸ਼ਵ ਪੱਧਰੀ ਖਿਡਾਰੀ ਦੇ ਰੂਪ ਵਿਚ ਤਿਆਰ ਕਰਨ ਦੀ ਯੋਜਨਾ ਬਣਾ ਰਿਹਾ ਹੈ ਤਾਂਕਿ 2018 ਵਿਚ ਇਸ ਖੇਡ ਵਿਚ ਓਲੰਪਿਕ ਤਮਗ਼ਾ ਹਾਸਲ ਕੀਤਾ ਜਾ ਸਕੇ।

ਟਾਟਾ ਸਟੀਲ ਦੇ 'ਸਪੋਰਟਸ ਐਕਸੀਲੈਂਸ ਸੈਂਟਰ' ਦੇ ਪ੍ਰਮੁੱਖ ਮੁਕੁਲ ਚੌਧਰੀ ਨੇ ਕਿਹਾ, ''ਸਾਡਾ ਟੀਚਾ ਓਲੰਪਿਕ 2020 ਵਿਚ ਤਮਗ਼ਾ ਹਾਸਲ ਕਰਨਾ ਹੈ। ਹਾਲੇ ਓਲੰਪਿਕ ਖੇਡਾਂ ਵਿਚ ਸਾਡਾ ਧਿਆਨ ਤੀਰਅੰਦਾਜ਼ੀ 'ਤੇ ਟਿਕਿਆ ਹੈ ਜਿਸ ਵਿਚ ਸਾਡੇ ਜ਼ਿਅਦਾਤਰ ਖਿਡਾਰੀ ਦੇਸ਼ ਦੀ ਅਗਵਾਈ ਕਰ ਰਹੇ ਹਨ। ਸਾਨੂੰ ਟੋਕੀਓ ਵਿਚ ਓਲੰਪਿਕ ਤਮਗ਼ੇ ਦੀ ਉਮੀਦ ਹੈ ਅਤੇ ਆਉਣ ਵਾਲੇ ਸਾਲਾਂ ਵਿਚ ਅਸੀਂ ਹੋਰ ਖੇਡਾਂ ਵਿਚ ਵੀ ਚੋਟੀ ਦੇ ਖਿਡਾਰੀ ਤਿਆਰ ਕਰਨ ਵਲ ਧਿਆਨ ਦੇ ਰਹੇ ਹਾਂ।'' ਜਮਸ਼ੇਦਪੁਰ ਨੂੰ ਤੀਰਅੰਦਾਜ਼ੀ ਦਾ ਗੜ੍ਹ ਕਿਹਾ ਜਾਂਦਾ ਹੈ।

ਸਾਲ 1996 ਵਿਚ ਟਾਟਾ ਤੀਰਅੰਦਾਜ਼ੀ ਅਕਾਦਮੀ ਦੀ ਸਥਾਪਨਾ ਕੀਤੀ ਗਈ ਜਿਸ ਨੇ ਦੇਸ਼ ਨੂੰ ਦੀਪੀਕਾ ਕੁਮਾਰੀ, ਬੋਮਬਾਇਲਾ ਦੇਵੀ ਲੈਸ਼ਰਾਮ, ਅਤਨੂੰ ਦਾਸ ਵਰਗੇ ਅੰਤਰਰਾਸ਼ਟਰੀ ਪੱਧਰ ਦੇ ਤੀਰਅੰਦਾਜ਼ ਦਿੱਤੇ। ਇਨ੍ਹਾਂ ਸਾਰੇਆਂ ਨੂੰ ਓਲੰਪਿਕ ਤਮਗ਼ੇ ਦਾ ਪ੍ਰਬਲ ਦਾਵੇਦਾਰ ਮਨਿਆ ਜਾ ਰਿਹਾ ਹੈ। ਐਥਲੇਟਿਕਸ ਅਜਿਹਾ ਖੇਡ ਹੈ ਜਿਸ ਵਿਚ ਭਾਤਰ ਅੰਤਰਰਾਸ਼ਟਰੀ ਪੱਧਰ 'ਤੇ ਆਸ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ ਟਾਟਾ ਸਟੀਲ ਹੁਣ ਇਸ ਕਮੀ ਨੂੰ ਪੂਰਾ ਕਰਨ ਲਈ ਵਚਨਬੱਧ ਹੈ।