ਭਾਰਤ ਨੂੰ IOC ਵਲੋਂ ਵੱਡਾ ਝਟਕਾ, ਖੋਹੀ ਕਿਸੇ ਵੀ ਓਲੰਪਿਕ ਪ੍ਰਤੀਯੋਗਤਾ ਦੀ ਮੇਜ਼ਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੁਲਵਾਮਾ ਹਮਲੇ ਦਾ ਅਸਰ ਭਾਰਤ ਦੀਆਂ ਖੇਡਾਂ ਉਤੇ ਵੀ ਵਿਖਾਈ ਦੇ ਰਿਹਾ ਹੈ। ਦਿੱਲੀ ਵਿਚ ਚੱਲ ਰਹੇ ਸ਼ੂਟਿੰਗ ਵਰਲਡ ਕੱਪ ਵਿਚ ਪਾਕਿਸਤਾਨ...

IOC has suspended all discussions with India on hosting any international event

ਨਵੀਂ ਦਿੱਲੀ : ਪੁਲਵਾਮਾ ਹਮਲੇ ਦਾ ਅਸਰ ਭਾਰਤ ਦੀਆਂ ਖੇਡਾਂ ਉਤੇ ਵੀ ਵਿਖਾਈ ਦੇ ਰਿਹਾ ਹੈ। ਦਿੱਲੀ ਵਿਚ ਚੱਲ ਰਹੇ ਸ਼ੂਟਿੰਗ ਵਰਲਡ ਕੱਪ ਵਿਚ ਪਾਕਿਸਤਾਨ ਦੇ ਦੋ ਸ਼ੂਟਰਸ ਨੂੰ ਐਂਟਰੀ ਨਾ ਮਿਲਣ ਤੋਂ ਬਾਅਦ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਭਾਰਤ ਦੇ ਵਿਰੁਧ ਵੱਡਾ ਫ਼ੈਸਲਾ ਲੈ ਲਿਆ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਭਵਿੱਖ ਵਿਚ ਹੋਣ ਵਾਲੇ ਸਾਰੇ ਗਲੋਬਲ ਸਪੋਰਟਸ ਇਵੈਂਟਸ ਨੂੰ ਆਯੋਜਿਤ ਕਰਨ ਲਈ ਭਾਰਤ ਦੀਆਂ ਅਰਜ਼ੀਆਂ ਨੂੰ ਸਸਪੈਂਡ ਕਰ ਦਿਤਾ ਹੈ।

ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਭਾਰਤ ਦੇ ਨਾਲ ਭਵਿੱਖ ਵਿਚ ਹੋਣ ਵਾਲੇ ਕਿਸੇ ਗਲੋਬਲ ਅਤੇ ਓਲੰਪਿਕ ਇਵੈਂਟ ਉਤੇ ਕੋਈ ਗੱਲਬਾਤ ਨਹੀਂ ਹੋਵੇਗੀ। ਇੰਟਰਨੈਸ਼ਨਲ ਕਮੇਟੀ ਨੇ ਕਿਹਾ ਕਿ ਉਹ ਭਾਰਤ ਵਿਚ ਉਦੋਂ ਕੋਈ ਇੰਟਰਨੈਸ਼ਨਲ ਇਵੈਂਟ ਆਯੋਜਿਤ ਕਰਨ ਦੀ ਇਜਾਜ਼ਤ ਦੇਵੇਗਾ ਜਦੋਂ ਉਸ ਨੂੰ ਸਰਕਾਰ ਵਲੋਂ ਲਿਖਤੀ ਭਰੋਸਾ ਮਿਲੇਗਾ।

ਆਈਓਸੀ ਦੇ ਮੁਤਾਬਕ, ਭਾਰਤੀ ਐਨਓਸੀ, ਆਈਓਸੀ ਅਤੇ ਆਈਐਸਐਸਐਫ਼ ਵਰਗੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਾਕਿ ਨਿਸ਼ਾਨੇਬਾਜ਼ਾਂ ਨੂੰ ਵਿਸ਼ਵ ਕੱਪ ਵਿਚ ਹਿੱਸਾ ਲੈਣ ਦੀ ਆਗਿਆ ਨਹੀਂ ਮਿਲ ਸਕੀ। ਇਹ ਓਲੰਪਿਕ ਨੀਤੀ ਦੇ ਵਿਰੁਧ ਹੈ। ਆਈਓਸੀ ਦੀ ਪ੍ਰਤੀਬੰਧਤਾ ਹੈ ਕਿ ਮੇਜ਼ਬਾਨ ਦੇਸ਼ ਵਿਚ ਆਉਣ ਵਾਲੇ ਸਾਰੇ ਖਿਡਾਰੀਆਂ ਨੂੰ ਕਿਸੇ ਰਾਜਨੀਤਿਕ ਦਖ਼ਲਅੰਦਾਜ਼ੀ ਤੋਂ ਬਿਨਾਂ ਨਿਰਪੱਖ ਅਤੇ ਸਮਾਨਤਾ ਦੇ ਮਾਹੌਲ ਵਿਚ ਮੁਕਾਬਲਿਆਂ ਵਿਚ ਹਿੱਸਾ ਲੈਣ ਦਾ ਮੌਕਾ ਮਿਲੇ।