ਰੋਜ਼ਾਨਾ 100 ਰੁਪਏ ਬਚਾ ਕੇ ਬਣ ਸਕਦੇ ਹੋ ਲੱਖਪਤੀ

ਏਜੰਸੀ

ਖ਼ਬਰਾਂ, ਵਪਾਰ

ਜਾਣੋ ਇਸ ਸਕੀਮ ਬਾਰੇ

Post Office RD gives maximum return compare to Banks

ਨਵੀਂ ਦਿੱਲੀ: ਜ਼ਿਆਦਾਤਰ ਲੋਕ ਰੋਜ਼ ਦੇ ਖਰਚ ਤੋਂ ਕੁੱਝ ਪੈਸੇ ਬਚਾ ਕੇ ਘਰ ਦੀ ਗੋਲਕ ਵਿਚ ਜਾਂ ਸੇਵਿੰਗ ਅਕਾਉਂਟ ਵਿਚ ਪਾ ਦਿੰਦੇ ਹਨ। ਪਰ ਇਸ ਨੂੰ ਸਹੀ ਥਾਂ ਨਿਵੇਸ਼ ਕਰ ਕੇ ਬੇਹੱਦ ਰਿਟਰਨ ਕਮਾਇਆ ਜਾ ਸਕਦਾ ਹੈ। ਮਹੀਨੇ ਦੀ ਸੇਵਿੰਗ 'ਤੇ ਚੰਗੇ ਰਿਟਰਨ ਲਈ ਪੋਸਟ ਆਫਿਸ ਦੇ ਰੇਕਟਿੰਗ ਡਿਪਾਜ਼ਿਟ ਨੂੰ ਚੁਣ ਸਕਦੇ ਹੋ। ਪੋਸਟ ਆਫਿਸ ਦਾ ਰੇਕਰਿੰਗ ਡਿਪਾਜ਼ਿਟ 7.3 ਫ਼ੀਸਦੀ ਦਾ ਵਿਆਜ ਦੇ ਰਿਹਾ ਹੈ।

ਸੈਲਰੀ ਕਲਾਸ ਅਤੇ ਔਰਤਾਂ ਪੋਸਟ ਆਫਿਸ ਦੀ ਮਹੀਨਾਵਾਰ ਸੇਵਿੰਗ ਸਕੀਮ ਯਾਨੀ ਰੇਕਰਿੰਗ ਡਿਪਾਜ਼ਿਟ ਦਾ ਆਪਸ਼ਨ ਲੈ ਸਕਦੇ ਹਨ। ਜਿੱਥੇ ਵਧ ਤੋਂ ਵਧ ਰਿਟਰਨ ਮਿਲ ਸਕਦਾ ਹੈ। ਪੋਸਟ ਆਫਿਸ ਦੇ ਰੇਕਰਿੰਗ ਡਿਪਾਜ਼ਿਟ ਵਿਚ 7.3 ਫ਼ੀਸਦੀ ਦਾ ਸਲਾਨਾ ਵਿਆਜ ਮਿਲ ਰਿਹਾ ਹੈ। ਜ਼ਿਆਦਾਤਰ ਬੈਂਕ ਐਸਬੀਆਈ, ਦੇਨਾ ਬੈਂਕ, ਬੈਂਕ ਆਫ ਬੜੌਦਾ, ਕੇਨਰਾ ਬੈਂਕ, ਇਲਾਹਾਬਾਦ ਬੈਂਕ ਅਤੇ ਆਂਧਰਾ ਬੈਂਕ ਆਦਿ 1 ਸਾਲ ਤੋਂ 5 ਸਾਲ ਤਕ ਦੀ ਆਰਡੀ 'ਤੇ 6.5 ਫ਼ੀਸਦੀ ਤਕ ਵਿਆਜ ਦੇ ਰਿਹਾ ਹੈ।

ਯਾਨੀ ਬੈਂਕਾਂ ਤੋਂ ਜ਼ਿਆਦਾ ਫ਼ਾਇਦਾ ਪੋਸਟ ਆਫਿਸ ਰੇਕਰਿੰਗ ਡਿਪਾਜ਼ਿਟ ਵਿਚ ਹੈ। ਉੱਥੇ ਬੈਂਕ ਦੇ ਬਚਤ ਖ਼ਾਤੇ ਵਿਚ 4.5 ਫ਼ੀਸਦੀ ਤਕ ਹੀ ਵਿਆਜ ਮਿਲਦੀ ਹੈ। ਪੋਸਟ ਆਫਿਸ ਦੀ ਆਰਡੀ ਦਾ ਅਕਾਉਂਟ 10 ਰੁਪਏ ਖੁਲ੍ਹ ਜਾਵੇਗਾ। ਇਸ ਵਿਚ ਹਰ ਮਹੀਨੇ ਘਟ ਤੋਂ ਘਟ 10 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ ਕਿੰਨੀ ਵੀ ਰਕਮ ਜਮ੍ਹਾ ਕਰ ਸਕਦੇ ਹੋ। ਜਿਵੇਂ ਘਰ ਵਿਚ ਰੱਖੇ ਕਿਸੇ ਪਰਸ ਜਾਂ ਗੋਲਕ ਵਿਚ ਰੋਜ਼ ਕੁੱਝ ਨਾ ਕੁੱਝ ਬਚਾ ਕੇ ਪਾਉਂਦੇ ਹਨ, ਉਸੇ ਤਰ੍ਹਾਂ ਇਸ ਸਕੀਮ ਦਾ ਇਸਤੇਮਾਲ ਕਰ ਸਕਦੇ ਹਨ।

ਮੰਨ ਲਓ ਕਿ ਤੁਸੀਂ ਅਪਣੇ ਖਰਚ ਨਾਲ ਕੁੱਝ ਨਾ ਕੁੱਝ ਬਚਾ ਕੇ ਰੋਜ਼ਾਨਾ ਇਸ ਸਕੀਮ ਵਿਚ 100 ਰੁਪਏ ਨਿਵੇਸ਼ ਕਰਦੇ ਹੋ। ਇਸ ਲਿਹਾਜ ਨਾਲ ਤੁਸੀਂ ਮਹੀਨੇ ਦੀ ਨਿਵੇਸ਼ ਆਰਡੀ ਵਿਚ 3000 ਰੁਪਏ ਹੋ ਜਾਣਗੇ। ਯਾਨੀ ਤੁਸੀਂ ਪੰਜ ਸਾਲ ਵਿਚ ਕਰੀਬ 1.80 ਲੱਖ ਰੁਪਏ ਨਿਵੇਸ਼ ਕਰੋਗੇ। ਤੁਹਾਡਾ 5 ਸਾਲ ਬਾਅਦ ਕਰੀਬ 2.20 ਲੱਖ ਰੁਪਏ ਦਾ ਫੰਡ ਤਿਆਰ ਹੋ ਜਾਵੇਗਾ। ਯਾਨੀ 5 ਸਾਲ ਵਿਚ ਕੁੱਲ ਜਮ੍ਹਾਂ ਤੇ ਤੁਹਾਨੂੰ ਕਰੀਬ 37,511 ਰੁਪਏ ਦਾ ਵਿਆਜ ਮਿਲੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।