ਹੋਰ ਵੀ ਘੱਟ ਹੋਏ ਪਟਰੋਲ - ਡੀਜ਼ਲ ਦੇ ਮੁੱਲ, ਜਾਣੋ ਕੀ ਹੈ ਨਵੀਂ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਸ਼ੁੱਕਰਵਾਰ ਨੂੰ ਪਟਰੋਲ ਦੀ ਕੀਮਤ ਵਿਚ 25 ਪੈਸੇ ਅਤੇ ਡੀਜ਼ਲ ਦੇ ਮੁੱਲ 7 ਪੈਸੇ ਦੀ ਕਮੀ ਦਰਜ ਕੀਤੀ ਗਈ। ...

Petrol-Diesel Price

ਨਵੀਂ ਦਿੱਲੀ (ਭਾਸ਼ਾ) :- ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਸ਼ੁੱਕਰਵਾਰ ਨੂੰ ਪਟਰੋਲ ਦੀ ਕੀਮਤ ਵਿਚ 25 ਪੈਸੇ ਅਤੇ ਡੀਜ਼ਲ ਦੇ ਮੁੱਲ 7 ਪੈਸੇ ਦੀ ਕਮੀ ਦਰਜ ਕੀਤੀ ਗਈ। ਜਿਸ ਤੋਂ ਬਾਅਦ ਇੱਥੇ ਪਟਰੋਲ, ਪ੍ਰਤੀ ਲੀਟਰ 80.85 ਰੁਪਏ ਹੋ ਗਿਆ ਉਥੇ ਹੀ ਡੀਜ਼ਲ ਦੇ ਮੁੱਲ ਪ੍ਰਤੀ ਲੀਟਰ 74.73 ਰੁਪਏ ਹੋ ਗਏ ਹਨ। ਉਥੇ ਹੀ ਆਰਥਕ ਰਾਜਧਾਨੀ ਮੁੰਬਈ ਵਿਚ ਵੀ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਮੀ ਦਰਜ ਕੀਤੀ ਗਈ ਹੈ। ਇਥੇ ਵੀ ਪਟਰੋਲ ਵਿਚ 25 ਅਤੇ ਡੀਜ਼ਲ ਵਿਚ 8 ਪੈਸੇ ਦੀ ਕਮੀ ਦਰਜ ਕੀਤੀ ਗਈ।

ਇਸ ਤੋਂ ਬਾਅਦ ਇੱਥੇ ਪ੍ਰਤੀ ਲਿਟਰ ਪਟਰੋਲ ਦੀ ਕੀਮਤ 86.33 ਰੁਪਏ ਅਤੇ ਡੀਜ਼ਲ ਦੀ ਕੀਮਤ 78.33 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪਟਰੋਲ ਦੇ ਮੁੱਲ ਵਿਚ ਕਮੀ ਹੋਈ ਸੀ। ਉਥੇ ਹੀ ਡੀਜ਼ਲ ਦੀਆ ਕੀਮਤਾਂ ਵਿਚ ਬੁੱਧਵਾਰ ਨੂੰ ਕੋਈ ਬਦਲਾਅ ਨਹੀਂ ਹੋਇਆ ਸੀ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪਟਰੋਲ ਦੀ ਕੀਮਤ ਵਿਚ 9 ਪੈਸੇ ਦੀ ਗਿਰਾਵਟ ਆਈ ਸੀ। ਜਿਸ ਤੋਂ ਬਾਅਦ ਪਟਰੋਲ ਦਾ ਮੁੱਲ 81.25 ਰੁਪਏ ਹੋ ਗਏ ਸਨ। ਉਥੇ ਹੀ ਡੀਜ਼ਲ ਦੇ ਮੁੱਲ 74.85 ਰੁਪਏ ਹੀ ਸਨ। ਮੰਗਲਵਾਰ ਨੂੰ ਡੀਜ਼ਲ ਦੇ ਮੁੱਲ ਵਿਚ ਵੀ 7 ਪੈਸੇ ਦੀ ਗਿਰਾਵਟ ਆਈ ਸੀ।

ਹਾਲਾਂਕਿ ਬੁੱਧਵਾਰ ਡੀਜ਼ਲ ਦੇ ਮੁੱਲ ਵਿਚ ਕੋਈ ਬਦਲਾਵ ਨਹੀਂ ਹੋਇਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਘਟਾਈਆਂ ਸਨ। ਹਾਲਾਂਕਿ ਉਸ ਦਿਨ ਸਿਰਫ ਪਟਰੋਲ ਦੇ ਹੀ ਮੁੱਲ ਘਟੇ ਸਨ, ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਕਟੌਤੀ ਨਹੀਂ ਹੋਈ ਸੀ। ਦਿੱਲੀ ਵਿਚ ਤੇਲ ਕੰਪਨੀਆਂ ਨੇ ਪਟਰੋਲ ਦੇ ਮੁੱਲ 9 ਪੈਸੇ ਘਟਾਏ ਸਨ, ਜਦੋਂ ਕਿ ਮੁੰਬਈ ਵਿਚ ਪਟਰੋਲ ਦੀਆਂ ਕੀਮਤਾਂ ਵਿਚ 8 ਪੈਸੇ ਦੀ ਕਟੌਤੀ ਹੋਈ ਸੀ। ਦੱਸ ਦਈਏ ਕਿ ਪਿਛਲੇ ਹਫਤੇ ਵੀਰਵਾਰ ਤੋਂ ਲਗਾਤਾਰ ਤੇਲ ਦੀਆ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

18 ਅਕਤੂਬਰ ਤੋਂ ਹੁਣ ਤੱਕ ਪਟਰੋਲ ਦੇ ਮੁੱਲ ਲਗਭਗ 1.50 ਰੁਪਏ ਤੱਕ ਡਿੱਗ ਚੁੱਕੇ ਹਨ, ਜਦੋਂ ਕਿ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਕਰੀਬ 1 ਰੁਪਏ ਦੀ ਕਟੌਤੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ, ਪੰਜ ਅਕਤੂਬਰ ਨੂੰ ਵੀ ਤੇਲ ਦੇ ਮੁੱਲ 2.50 ਰੁਪਏ ਪ੍ਰਤੀ ਲੀਟਰ ਘੱਟ ਹੋਏ ਸਨ। ਸਰਕਾਰ ਨੇ ਉਤਪਾਦ ਸ਼ੁਲਕ ਵਿਚ 1.50 ਰੁਪਏ ਲੀਟਰ ਦੀ ਕਟੌਤੀ ਕੀਤੀ ਸੀ, ਜਦੋਂ ਕਿ ਜਨਤਕ ਖੇਤਰ ਦੀ ਤੇਲ ਕੰਪਨੀਆਂ ਨੂੰ ਪ੍ਰਤੀ ਲੀਟਰ ਇਕ ਰੁਪਏ ਦੀ ਕਟੌਤੀ ਕਰਨ ਨੂੰ ਕਿਹਾ ਸੀ। ਇਸ ਤੋਂ ਇਲਾਵਾ ਕਈ ਰਾਜਾਂ ਨੇ ਵੀ ਆਪਣੇ ਵੈਟ ਵਿਚ 2.50 ਰੁਪਏ ਪ੍ਰਤੀ ਲੀਟਰ ਦੀ ਹੀ ਕਟੌਤੀ ਕੀਤੀ ਸੀ, ਜਿਸ ਦੇ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਸੀ।