ਗੌਤਮ ਅਡਾਨੀ ਨੂੰ ਹਿੰਡਨਬਰਗ ਦੀ ਚੁਣੌਤੀ, ‘ਜੇ ਤੁਸੀਂ ਸੀਰੀਅਸ ਹੋ ਤਾਂ ਅਮਰੀਕੀ ਅਦਾਲਤ 'ਚ ਆਓ’

ਏਜੰਸੀ

ਖ਼ਬਰਾਂ, ਵਪਾਰ

ਹਿੰਡਨਬਰਗ ਨੇ ਕਿਹਾ ਹੈ ਕਿ ਉਹ ਆਪਣੀ ਰਿਪੋਰਟ 'ਤੇ ਕਾਇਮ ਹੈ ਅਤੇ ਕਾਨੂੰਨੀ ਕਾਰਵਾਈ ਦਾ ਸਵਾਗਤ ਕਰੇਗਾ।

Hindenburg welcomes Adani Group’s legal ‘threat’

 

ਨਵੀਂ ਦਿੱਲੀ: ਭਾਰਤੀ ਅਰਬਪਤੀ ਗੌਤਮ ਅਡਾਨੀ ਨੇ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਅਰਬਾਂ ਰੁਪਏ ਦਾ ਨੁਕਸਾਨ ਝੱਲਣ ਤੋਂ ਬਾਅਦ ਖੋਜ ਕੰਪਨੀ ਦੇ ਦਾਅਵਿਆਂ ਦਾ ਜਵਾਬ ਦਿੱਤਾ ਹੈ। ਇਸ ਦੇ ਨਾਲ ਹੀ ਹਿੰਡਨਬਰਗ ਨੇ ਵੀ ਜਵਾਬ 'ਚ ਕਿਹਾ ਹੈ ਕਿ ਉਹ ਆਪਣੀ ਰਿਪੋਰਟ 'ਤੇ ਪੂਰੀ ਤਰ੍ਹਾਂ ਕਾਇਮ ਹਨ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਨੇ ਕਿਹਾ ਕਿ ਉਹਨਾਂ ਦੀ ਫਰਮ 'ਤੇ ਖੁੱਲ੍ਹੇਆਮ ਸਟਾਕ ਧਾਂਦਲੀ ਅਤੇ ਅਕਾਊਂਟਿੰਗ ਫਰਾਡ ਦਾ ਦੋਸ਼ ਲਗਾਇਆ ਗਿਆ ਹੈ, ਜੋ ਸਹੀ ਨਹੀਂ ਹੈ।

ਇਹ ਵੀ ਪੜ੍ਹੋ: ਇਕ ਦਿਨ ਵਿਚ 100 ਕਰੋੜ ਦੀ ਕਮਾਈ ਕਰਨ ਵਾਲੀ ਪਹਿਲੀ ਬਾਲੀਵੁੱਡ ਫ਼ਿਲਮ ਬਣੀ ‘ਪਠਾਨ’ 

ਗੌਤਮ ਅਡਾਨੀ ਦੇ ਅਡਾਨੀ ਗਰੁੱਪ ਨੇ ਅਮਰੀਕੀ ਨਿਵੇਸ਼ ਫਰਮ ਦੀ ਰਿਪੋਰਟ 'ਚ 'ਨੁਕਸਦਾਰ' ਅਤੇ 'ਚੋਣਵੀਂ ਗਲਤ ਜਾਣਕਾਰੀ' ਪੇਸ਼ ਕਰਨ ਦਾ ਦੋਸ਼ ਲਗਾਇਆ ਹੈ। ਬੁੱਧਵਾਰ ਨੂੰ ਖੋਜ ਦੇ ਜਨਤਕ ਹੋਣ ਤੋਂ ਬਾਅਦ ਅਡਾਨੀ ਸਮੂਹ ਨੂੰ ਆਪਣੇ ਸ਼ੇਅਰਾਂ ਦੀ ਕੀਮਤ 'ਚ ਕਰੀਬ 11 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਹੁਣ ਅਡਾਨੀ ਗਰੁੱਪ ਨਿਊਯਾਰਕ ਦੇ ਹਿੰਡਨਬਰਗ ਰਿਸਰਚ ਖਿਲਾਫ ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ। ਦੂਜੇ ਪਾਸੇ ਹਿੰਡਨਬਰਗ ਨੇ ਕਿਹਾ ਹੈ ਕਿ ਉਹ ਆਪਣੀ ਰਿਪੋਰਟ 'ਤੇ ਕਾਇਮ ਹੈ ਅਤੇ ਕਾਨੂੰਨੀ ਕਾਰਵਾਈ ਦਾ ਸਵਾਗਤ ਕਰੇਗਾ।

ਇਹ ਵੀ ਪੜ੍ਹੋ: ਬੱਚਿਆਂ ਦੀ ਬੀਮਾਰੀ ਤੋਂ ਪ੍ਰੇਸ਼ਾਨ ਭਾਜਪਾ ਆਗੂ ਨੇ ਪਰਿਵਾਰ ਸਮੇਤ ਨਿਗਲਿਆ ਜ਼ਹਿਰ 

ਅਡਾਨੀ ਸਮੂਹ ਭਾਰਤ ਦੀ ਸਭ ਤੋਂ ਵੱਡੀ ਕੰਪਨੀਆਂ ਵਿਚੋਂ ਇਕ ਹੈ ਅਤੇ ਇਸ ਦਾ ਕਾਰੋਬਾਰ ਵਸਤੂਆਂ ਦੇ ਵਪਾਰ, ਹਵਾਈ ਅੱਡੇ, ਉਪਯੋਗਤਾ ਅਤੇ ਨਵਿਆਉਣਯੋਗ ਊਰਜਾ ਸਮੇਤ ਕਈ ਖੇਤਰਾਂ ਵਿਚ ਫੈਲਿਆ ਹੋਇਆ ਹੈ। ਫੋਰਬਸ ਮੈਗਜ਼ੀਨ ਮੁਤਾਬਕ ਇਸ ਗਰੁੱਪ ਦੇ ਮਾਲਕ ਭਾਰਤੀ ਅਰਬਪਤੀ ਅਡਾਨੀ ਦੁਨੀਆ ਦੇ ਚੌਥੇ ਸਭ ਤੋਂ ਅਮੀਰ ਵਿਅਕਤੀ ਹਨ। ਹਿੰਡਨਬਰਗ 'ਸ਼ਾਰਟ ਸੇਲਿੰਗ' ਦਾ ਮਾਹਰ ਹੈ, ਯਾਨੀ ਉਹ ਅਜਿਹੀਆਂ ਕੰਪਨੀਆਂ ਦੇ ਸ਼ੇਅਰਾਂ 'ਤੇ ਸੱਟਾ ਲਗਾਉਂਦਾ ਹੈ, ਜਿਨ੍ਹਾਂ ਦੀਆਂ ਕੀਮਤਾਂ ਡਿੱਗਣ ਦੀ ਉਮੀਦ ਹੈ।

ਇਹ ਵੀ ਪੜ੍ਹੋ: Australian open 2023: ਮਿਕਸਡ ਡਬਲਜ਼ ਦੇ ਫਾਈਨਲ ਵਿਚ ਹਾਰੀ ਸਾਨੀਆ ਮਿਰਜ਼ਾ, ਆਖਰੀ ਮੈਚ ਤੋਂ ਬਾਅਦ ਹੋਈ ਭਾਵੁਕ 

ਹਿੰਡਨਬਰਗ ਦਾ ਅਡਾਨੀ ਨੂੰ ਜਵਾਬ

ਉਹਨਾਂ ਨੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ, "ਸਾਡੀ ਰਿਪੋਰਟ ਆਉਣ ਦੇ ਬਾਅਦ ਤੋਂ ਪਿਛਲੇ 36 ਘੰਟਿਆਂ ਵਿਚ ਅਡਾਨੀ ਨੇ ਗੰਭੀਰ ਮੁੱਦੇ 'ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਅਸੀਂ ਰਿਪੋਰਟ ਦੇ ਸਿੱਟੇ ਵਿਚ 88 ਸਟੀਕ ਸਵਾਲ ਪੁੱਛੇ ਸਨ, ਜੋ ਕਿ ਸਾਡੀ ਰਾਏ ਵਿਚ ਕੰਪਨੀ ਨੂੰ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕਰਨ ਦਾ ਮੌਕਾ ਦਿੰਦੇ ਹੈ।" "ਹੁਣ ਤੱਕ ਅਡਾਨੀ ਨੇ ਇਕ ਵੀ ਜਵਾਬ ਨਹੀਂ ਦਿੱਤਾ ਹੈ। ਨਾਲ ਹੀ ਜਿਵੇਂ ਕਿ ਸਾਨੂੰ ਉਮੀਦ ਸੀ, ਅਡਾਨੀ ਨੇ ਧਮਕਾਉਣ ਦਾ ਰਾਹ ਚੁਣਿਆ। ਮੀਡੀਆ ਨੂੰ ਦਿੱਤੇ ਇਕ ਬਿਆਨ ਵਿਚ ਅਡਾਨੀ ਨੇ ਸਾਡੀ 106 ਪੰਨਿਆਂ ਦੀ, 32,000-ਸ਼ਬਦਾਂ ਅਤੇ 720 ਤੋਂ ਵੱਧ ਉਦਾਹਰਣਾਂ ਦੇ ਨਾਲ ਦੋ ਸਾਲਾਂ ਵਿਚ ਤਿਆਰ ਕੀਤੀ ਰਿਪੋਰਟ ਨੂੰ “ਬਿਨਾਂ ਖੋਜ” ਵਾਲੀ ਦੱਸਿਆ "।

"ਜਿੱਥੋਂ ਤੱਕ ਕੰਪਨੀ ਦੁਆਰਾ ਕਾਨੂੰਨੀ ਕਾਰਵਾਈ ਦੀ ਧਮਕੀ ਦਾ ਸਵਾਲ ਹੈ, ਸਾਨੂੰ ਸਪੱਸ਼ਟ ਕਰਨਾ ਚਾਹੀਦਾ ਹੈ, ਅਸੀਂ ਇਸ ਦਾ ਸਵਾਗਤ ਕਰਾਂਗੇ। ਅਸੀਂ ਆਪਣੀ ਰਿਪੋਰਟ 'ਤੇ ਕਾਇਮ ਹਾਂ। ਜੇਕਰ ਅਡਾਨੀ ਗੰਭੀਰ ਹੈ ਤਾਂ ਉਸ ਨੂੰ ਅਮਰੀਕਾ ਵਿਚ ਕੇਸ ਦਾਇਰ ਕਰਨਾ ਚਾਹੀਦਾ ਹੈ। ਦਸਤਾਵੇਜ਼ਾਂ ਦੀ ਇਕ ਲੰਮੀ ਸੂਚੀ ਹੈ ਜਿਸ ਦੀ ਅਸੀਂ ਕਾਨੂੰਨੀ ਪ੍ਰਕਿਰਿਆ ਦੌਰਾਨ ਮੰਗ ਕਰਾਂਗੇ।"