ਟੀਵੀ, ਫਰਿਜ, ਵਾਸ਼ਿੰਗ ਮਸ਼ੀਨ ਅੱਜ ਤੋਂ 9 ਫ਼ੀ ਸਦੀ ਤੱਕ ਹੋਣਗੇ ਸਸਤੇ
ਐਲਜੀ, ਸੈਮਸੰਗ, ਪੈਨਾਸੋਨਿਕ, ਵਰਲਪੂਲ, ਗੋਦਰੇਜ ਅਤੇ ਆਈਐਫ਼ਬੀ ਵਰਗੀ ਵਾਈਟ ਗੁਡਸ ਕੰਪਨੀਆਂ ਨੇ ਟੈਲੀਵਿਜਨ, ਰੈਫਰਿਜ੍ਰੇਟਰ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਕਿਚਨ...
ਕੋਲਕੱਤਾ : ਐਲਜੀ, ਸੈਮਸੰਗ, ਪੈਨਾਸੋਨਿਕ, ਵਰਲਪੂਲ, ਗੋਦਰੇਜ ਅਤੇ ਆਈਐਫ਼ਬੀ ਵਰਗੀ ਵਾਈਟ ਗੁਡਸ ਕੰਪਨੀਆਂ ਨੇ ਟੈਲੀਵਿਜਨ, ਰੈਫਰਿਜ੍ਰੇਟਰ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਕਿਚਨ ਅਪਲਾਇੰਸਿਜ਼ ਅਤੇ ਇਲੈਕਟ੍ਰਿਕ ਪਰਸਨਲ ਗੈਜੇਟਸ ਦੇ ਮੁੱਲ ਵਿਚ ਜੀਐਸਟੀ ਦੀਆਂ ਦਰਾਂ ਵਿਚ ਕਮੀ ਦਾ ਫ਼ਾਇਦਾ ਗਾਹਕਾਂ ਨੂੰ ਦੇਣ ਲਈ 7.8 - 9 ਫ਼ੀ ਸਦੀ ਤੱਕ ਦੀ ਕਟੌਤੀ ਦੀ ਤਿਆਰੀ ਕੀਤੀ ਹੈ। ਇਸ ਪ੍ਰੋਡਕਟਸ 'ਤੇ ਹਾਲ ਹੀ ਵਿਚ ਜੀਐਸਟੀ ਕੀਮਤਾਂ ਵਿਚ 10 ਪਰਸੈਂਟ ਦੀ ਕਟੌਤੀ ਦਾ ਐਲਾਨ ਕੀਤਾ ਗਿਆ ਹੈ।
ਐਲਜੀ, ਸੈਮਸੰਗ ਅਤੇ ਵਰਲਪੂਲ ਵਰਗੀ ਕੰਪਨੀਆਂ ਨੇ ਜਿੱਥੇ ਪਹਿਲਾਂ ਹੀ ਟ੍ਰੇਡ ਚੈਨਲਾਂ ਨੂੰ ਮੁੱਲ ਵਿਚ ਕਟੌਤੀ ਦੇ ਬਾਰੇ ਵਿਚ ਦੱਸ ਦਿਤਾ ਹੈ, ਉਥੇ ਹੀ ਦੂਜੀ ਕੰਪਨੀਆਂ ਵੀਰਵਾਰ ਸ਼ਾਮ ਤੱਕ ਇੰਤਜ਼ਾਰ ਕਰ ਰਹੀਆਂ ਸਨ ਕਿਉਂਕਿ ਜੀਐਸਟੀ ਦੀਆਂ ਦਰਾਂ ਵਿਚ ਕਮੀ ਦੀ ਸੂਚਨਾ ਹੁਣ ਤੱਕ ਸਰਕਾਰ ਨੇ ਜਾਰੀ ਨਹੀਂ ਕੀਤੀ ਹੈ। ਇਹਨਾਂ ਸਮਾਨਾਂ 'ਤੇ ਮੁੱਲ ਵਿਚ ਕਟੌਤੀ ਸ਼ੁਕਰਵਾਰ ਤੋਂ ਲਾਗੂ ਹੋਵੇਗੀ।
ਸਰਕਾਰ ਨੇ ਪਿਛਲੇ ਹਫ਼ਤੇ ਕਈ ਕੰਜ਼ਿਊਮਰ ਇਲੈਕਟ੍ਰਾਨਿਕ ਪ੍ਰੋਡਕਟਸ 'ਤੇ ਜੀਐਸਟੀ ਨੂੰ 28 ਫ਼ੀ ਸਦੀ ਤੋਂ ਘਟਾ ਕੇ 18 ਫ਼ੀ ਸਦੀ ਕਰ ਦਿਤਾ ਸੀ। ਇਸ ਤੋਂ ਇਹਨਾਂ ਸਮਾਨਾਂ 'ਤੇ ਟੈਕਸ ਕਾਫ਼ੀ ਘੱਟ ਹੋ ਗਿਆ। ਦਰਅਸਲ, ਵੈਟ ਵਾਲੇ ਸਿਸਟਮ ਵਿਚ ਇਹਨਾਂ ਪ੍ਰੋਡਕਟਸ 'ਤੇ 26.5 ਫ਼ੀ ਸਦੀ ਦੇ ਕਰੀਬ ਟੈਕਸ ਲਗਦਾ ਸੀ। ਦੇਸ਼ ਦੀ ਸੱਭ ਤੋਂ ਵੱਡੀ ਹੋਮ ਅਪਲਾਇੰਸ ਕੰਪਨੀ ਐਲਜੀ ਦੇ ਇੰਡੀਆ ਬਿਜ਼ਨਸ ਹੈਡ (ਰੈਫ਼ਰਿਜ੍ਰੇਟਰ) ਵਿਜੈ ਬਾਬੂ ਨੇ ਦੱਸਿਆ ਕਿ ਕੰਪਨੀ ਜੀਐਸਟੀ ਵਿਚ ਕਮੀ ਦਾ ਪੂਰਾ ਫ਼ਾਇਦਾ 27 ਜੁਲਾਈ ਤੋਂ ਗਾਹਕਾਂ ਨੂੰ ਦੇਵੇਗੀ। ਦੂਜੀ ਕੰਪਨੀਆਂ ਵੀ ਅਜਿਹਾ ਹੀ ਕਰਨ ਜਾ ਰਹੀਆਂ ਹਨ।
ਇੰਡਸਟ੍ਰੀ ਐਗਜ਼ਿਕਿਊਟਿਵਸ ਨੇ ਦੱਸਿਆ ਕਿ ਐਲਜੀ ਨੇ 8 - 9 ਫ਼ੀ ਸਦੀ ਜਦਕਿ ਸੈਮਸੰਗ ਅਤੇ ਗੋਦਰੇਜ ਨੇ ਟੈਕਸ ਕਟ ਵਾਲੇ ਸਾਰੇ ਉਤਪਾਦਾਂ ਦੇ ਮੁੱਲ ਵਿਚ 7.81 ਫ਼ੀ ਸਦੀ ਦੀ ਕਟੌਤੀ ਕਰਣਗੀਆਂ। ਪੈਨਾਸੋਨਿਕ ਅਪਣੇ ਉਤਪਾਦਾਂ ਦੀ ਕੀਮਤ 7 - 8 ਫ਼ੀ ਸਦੀ ਘਟਾਉਣ ਜਾ ਰਹੀ ਹੈ। ਮਿਸਾਲ ਦੇ ਲਈ, ਐਲਜੀ ਦਾ 335 ਲਿਟਰ ਫਰਾਸਟ ਫ਼ਰੀ ਰੈਫ਼ਰੀਜਰੇਟਰ 46,490 ਰੁਪਏ ਵਿਚ ਮਿਲ ਰਿਹਾ ਹੈ, ਉਸ ਦੀ ਕੀਮਤ 8.5 ਫ਼ੀ ਸਦੀ ਘੱਟ ਹੋ ਕੇ 42,840 ਰੁਪਏ ਹੋ ਜਾਵੇਗੀ। ਹੁਣੇ 6.2 ਕਿੱਲੋ ਦੀ ਟਾਪ ਲੋਡ ਵਾਸ਼ਿੰਗ ਮਸ਼ੀਨ 19,990 ਰੁਪਏ ਵਿਚ ਮਿਲ ਰਹੀ ਹੈ, ਉਸ ਦੀ ਕੀਮਤ ਸ਼ੁਕਰਵਾਰ ਤੋਂ 18,390 ਰੁਪਏ ਹੋ ਜਾਵੇਗੀ।
ਗੋਦਰੇਜ ਦੇ 190 ਲਿਟਰ ਡਾਇਰੈਕਟ ਕੂਲ ਰੈਫ਼ਰੀਜਰੇਟਰ ਦਾ ਮੁੱਲ 15,257 ਰੁਪਏ ਹੋਵੇਗਾ, ਜੋ ਹੁਣੇ 16,550 ਰੁਪਏ ਹੈ। ਟੈਕਸ ਕੰਪੋਨੈਂਟ ਡੀਲਰ ਪ੍ਰਾਈਸ 'ਤੇ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਉਤਪਾਦਾਂ ਦੀ ਐਮਆਰਪੀ ਤੈਅ ਕੀਤੀ ਜਾਂਦੀ ਹੈ। ਜਿਥੇ ਕੁੱਝ ਬ੍ਰਾਂਡਸ ਡੀਲਰ ਪ੍ਰਾਈਸ ਨੂੰ ਬਣਾਏ ਰੱਖਦੇ ਹੋਏ ਟੈਕਸ ਕਟ ਦਾ ਪੂਰਾ ਫਾਇਦਾ ਦੇਣ ਜਾ ਰਹੇ ਹਨ, ਉਥੇ ਹੀ ਕੁੱਝ ਨੇ ਡੀਲਰ ਪ੍ਰਾਈਸ ਵਿਚ ਕਟੌਤੀ ਕੀਤੀ ਹੈ। ਇਕ ਐਗਜ਼ਿਕਿਊਟਿਵ ਨੇ ਦੱਸਿਆ ਕਿ ਇਸ ਨਾਲ ਉਤਪਾਦ ਕੁੱਝ ਜ਼ਿਆਦਾ ਸਸਤਾ ਹੋਵੇਗਾ। ਗੋਦਰੇਜ ਅਪਲਾਇੰਸਿਜ ਦੇ ਬਿਜ਼ਨਸ ਹੈਡ ਕਮਲ ਨੰਦੀ ਨੇ ਕਿਹਾ ਕਿ ਜੋ ਮਾਲ ਪਹਿਲਾਂ ਹੀ ਬਾਜ਼ਾਰ ਵਿਚ ਭੇਜਿਆ ਜਾ ਚੁੱਕਿਆ ਹੈ, ਮੈਨੂਫੈਕਚਰਰਸ ਉਨ੍ਹਾਂ ਦੇ ਲਈ ਪ੍ਰਾਈਸਿੰਗ ਲੈਵਲ ਦੀ ਸਪਲਾਈ ਰਿਟੇਲਰਾਂ ਨੂੰ ਕਰਣਗੇ।
ਰਿਟੇਲਰਾਂ ਇਨ੍ਹਾਂ ਨੂੰ ਪ੍ਰੋਡਕਟ ਦੇ ਪੈਕ 'ਤੇ ਲਗਾਉਣਗੇ। ਇਸ ਮਾਮਲੇ ਵਿਚ ਪੈਨਾਸੋਨਿਕ ਇੰਡੀਆ ਦੇ ਸੀਈਓ ਅਤੇ ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਐਪਲਾਇੰਸਿਜ ਮੈਨੂਫੈਕਚਰਰਸ ਐਸੋਸਿਏਸ਼ਨਜ਼ ਦੇ ਪ੍ਰਧਾਨ ਮਨੀਸ਼ ਸ਼ਰਮਾ ਨੇ ਦੱਸਿਆ ਕਿ ਮੁੱਲ ਵਿਚ ਕਟੌਤੀ ਨਾਲ ਵਾਸ਼ਿੰਗ ਮਸ਼ੀਨ ਅਤੇ ਰੈਫ਼ਰੀਜ੍ਰੇਟਰ ਦੀ ਵਿਕਰੀ ਵਿਚ ਸੱਭ ਤੋਂ ਜ਼ਿਆਦਾ ਵਾਧੇ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ 26 ਇੰਚ ਤੱਕ ਦੇ ਟੀਵੀ 'ਤੇ ਟੈਕਸ ਘਟਣ ਨਾਲ ਇਸ ਦੀ ਵਿਕਰੀ ਵੀ ਵਧੇਗੀ ।