ਸਾਲ 2017-18 ਦਾ ਜੀਐਸਟੀ ਰਿਟਰਨ ਭਰਨ ਦੀ ਆਖਰੀ ਤਰੀਕ ਵਧੀ

ਏਜੰਸੀ

ਖ਼ਬਰਾਂ, ਵਪਾਰ

ਵਸਤੂ ਅਤੇ ਸੇਵਾ ਟੈਕਸ ਦੇ ਤਹਿਤ ਰਜਿਸਟਰਡ ਸਾਰੇ ਵਪਾਰੀਆਂ ਨੂੰ ਫਾਰਮ-9 ਦੇ ਜ਼ਰੀਏ ਸਾਲਾਨਾ ਜੀਐਸਟੀ ਰਿਟਰਨ ਦਾਖਲ ਕਰਨਾ ਹੁੰਦਾ ਹੈ।

Last date to file GST annual returns extended till November 30

ਮੁੰਬਈ : ਕੇਂਦਰ ਸਰਕਾਰ ਨੇ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਰਿਟਰਨ ਭਰਨ ਦੀ ਆਖਰੀ ਤਾਰੀਖ ਵਧਾ ਦਿਤੀ ਹੈ। ਸਰਕਾਰ ਨੇ ਵਸਤੂ ਅਤੇ ਸੇਵਾ ਟੈਕਸ (ਜੀਐਸਟੀ) ਤਹਿਤ ਵਿੱਤੀ ਸਾਲ 2017-18 ਦਾ ਸਾਲਾਨਾ ਰਿਟਰਨ ਭਰਨ ਦੀ ਆਖਰੀ ਤਰੀਕ 31 ਅਗੱਸਤ ਤੋਂ ਵਧਾ ਕੇ 30 ਨਵੰਬਰ ਕਰ ਦਿਤੀ ਹੈ। 

ਵਿੱਤ ਮੰਤਰਾਲੇ ਨੇ ਇਕ ਆਦੇਸ਼ ਜਾਰੀ ਕਰਕੇ ਕਿਹਾ ਕਿ ਵਿੱਤੀ ਸਾਲ 2017-18 ਦੀ ਸਾਲਾਨਾ ਜੀਐਸਟੀ ਰਿਟਰਨ ਫਾਰਮ -9/ -9ਏ ਅਤੇ -9ਸੀ ਭਰਨ ਦੀ ਆਖਰੀ ਤਾਰੀਕ 31 ਅਗਸਤ ਤੋਂ ਵਧਾ ਕੇ 30 ਨਵੰਬਰ ਕੀਤੀ ਜਾਂਦੀ ਹੈ। ਰਿਟਰਨ ਦਾਖਲ ਕਰਨ ਦੀ ਆਖਰੀ ਤਰੀਕ ’ਚ ਇਹ ਵਾਧਾ ਕਰਨ ਦਾ ਫੈਸਲਾ ਟੈਕਸਦਾਤਾਵਾਂ ਵਲੋਂ ਤਕਨੀਕੀ ਦਿੱਕਤ ਦਾ ਸਾਹਮਣਾ ਕਰਨ ਕਾਰਨ ਕੀਤਾ ਗਿਆ ਹੈ।

ਵਸਤੂ ਅਤੇ ਸੇਵਾ ਟੈਕਸ ਦੇ ਤਹਿਤ ਰਜਿਸਟਰਡ ਸਾਰੇ ਵਪਾਰੀਆਂ ਨੂੰ ਫਾਰਮ-9 ਦੇ ਜ਼ਰੀਏ ਸਾਲਾਨਾ ਜੀਐਸਟੀ ਰਿਟਰਨ ਦਾਖਲ ਕਰਨਾ ਹੁੰਦਾ ਹੈ। ਇਸ ਵਿਚ ਵੱਖ-ਵੱਖ ਟੈਕਸ ਸਲੈਬ ਦੇ ਅਧੀਨ ਖਰੀਦਦਾਰੀ-ਵਿਕਰੀ ਦੀ ਜਾਣਕਾਰੀ ਦਿਤੀ ਜਾਂਦੀ ਹੈ। ਜਿਹੜੇ ਵਪਾਰੀਆਂ ਦਾ ਸਾਲਾਨਾ ਟਰਨਓਵਰ 2 ਕਰੋੜ ਰੁਪਏ ਤੋਂ ਜ਼ਿਆਦਾ ਹੁੰਦਾ ਹੈ ਉਨ੍ਹਾਂ ਨੇ -9ਸੀ ਦੇ ਜ਼ਰੀਏ ਰਿਟਰਨ ਦਾਖਲ ਕਰਨਾ ਹੁੰਦਾ ਹੈ। ਇਸ ਵਿਚ -9 ਦੇ ਤਹਿਤ ਦਿਤੇ ਗਏ ਵੇਰਵੇ ਦਾ ਹੱਲ ਅਤੇ ਆਡਿਟਿਡ ਸਾਲਾਨਾ ਵਿੱਤੀ ਵੇਰਵੇ ਹੁੰਦਾ ਹੈ। ਕੰਪੋਜ਼ੀਸ਼ਨ ਸਕੀਮ ਦਾ ਫਾਇਦਾ ਲੈਣ ਵਾਲੇ ਵਪਾਰੀਆਂ ਨੂੰ ਫਾਰਮ-9ਏ ਜ਼ਰੀਏ ਰਿਟਰਨ ਦਾਖਲ ਕਰਨਾ ਹੁੰਦਾ ਹੈ।