RBI ਜਦੋਂ ਬੈਕਾਂ ‘ਤੇ ਐਕਸ਼ਨ ਲੈਂਦਾ ਹੈ ਤਾਂ ਤੁਹਾਡੇ ਡਿਪਾਜ਼ਿਟਸ ਦਾ ਕੀ ਹੁੰਦਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਨੇ ਪੀਐਮਸੀ ਬੈਂਕ 'ਤੇ ਛੇ ਮਹੀਨੇ ਤੱਕ ਕੋਈ ਵੀ ਵਪਾਰ ਕਰਨ ਅਤੇ ਡਿਪਾਜ਼ਿਟਰਜ਼ ਦੇ ਬੈਂਕ ਤੋਂ ਪੈਸਾ ਕਢਵਾਉਣ ‘ਤੇ ਰੋਕ ਲਗਾ ਦਿੱਤੀ ਹੈ।

PMC Bank

ਨਵੀਂ ਦਿੱਲੀ:  ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ ਦੇ ਹਜ਼ਾਰਾਂ ਡਿਪਾਜ਼ਿਟਰਜ਼ ਨੂੰ ਕੁੱਝ ਨਹੀਂ ਸਮਝ ਆ ਰਿਹਾ। ਭਾਰਤੀ ਰਿਜ਼ਰਵ ਬੈਂਕ ਨੇ ਛੇ ਮਹੀਨੇ ਤੱਕ ਕੋਈ ਵੀ ਵਪਾਰ ਕਰਨ ਅਤੇ ਡਿਪਾਜ਼ਿਟਰਜ਼ ਦੇ ਬੈਂਕ ਤੋਂ ਪੈਸਾ ਕਢਵਾਉਣ ‘ਤੇ ਰੋਕ ਲਗਾ ਦਿੱਤੀ ਹੈ। ਭਾਰਤੀ ਰਿਜ਼ਰਵ ਬੈਂਕ ਵੱਲੋਂ ਨਿਯੁਕਤ ਕੀਤੇ ਗਏ ਪ੍ਰਬੰਧਕ ਜੇਬੀ ਭੋਰੀਆ ਨੇ ਦੱਸਿਆ, ‘ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਦੇਸ਼ ਵਿਚ ਡਿਪਾਜ਼ਿਟ ਇੰਸ਼ੋਰੈਂਸ ਐਂਡ ਕ੍ਰੈਡਿਟ ਕਾਰਡ ਗਰੰਟੀ ਕੋਪਰੇਸ਼ਨ (DICGC) ਦੀ ਸਹੂਲਤ ਹੈ, ਜਿਸ ਵਿਚ ਬੈਂਕਾਂ ਵਿਚ ਜਮਾਂ ਇਕ ਲੱਖ ਰੁਪਏ ਦੀ ਰਕਮ ਦੀ ਸਰਕਾਰ ਗਰੰਟੀ ਦਿੰਦੀ ਹੈ’।

ਉਹਨਾਂ ਨੇ ਸਾਰੇ ਡਿਪਾਜ਼ਿਟਰਸ ਨੂੰ ਕਿਹਾ ਕਿ ਇਸ ਤੋਂ ਇਲਾਵਾ ਬੈਂਕ ਕੋਲ ਅਪਣੀ ਜਾਇਦਾਦ ਵੀ ਹੈ। ਉਹਨਾਂ ਨੇ ਕਿਹਾ, ‘ਅਸੀਂ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੀ ਨਜ਼ਰ ਵਿਚ ਪੀਐਮਸੀ ਦੇ ਨਾਲ ਕੁੱਝ ਬੈਡ ਲੋਨ ਦਾ ਮਸਲਾ ਦਿਖ ਰਿਹਾ ਹੈ। ਪਰ ਮੈਂ ਇਹ ਵੀ ਕਹਿਣਾ ਚਾਹੁੰਗਾ ਕਿ ਬੈਂਕ ਨੇ ਸਾਰੇ ਲੋਨ ਜ਼ਮਾਨਤ ‘ਤੇ ਦਿੱਤੇ ਹਨ’। ਕੀ ਇਸ ਮਾਮਲੇ ਨਾਲ ਕਿਸੇ ਆਮ ਡਿਪਾਜ਼ਿਟਰ ਜਾਂ ਖਾਤਾਧਾਰਕ ਨੂੰ ਪਰੇਸ਼ਾਨ ਹੋਣਾ ਚਾਹੀਦਾ ਹੈ? ਇਸ ‘ਤੇ  ਭਾਰਤੀ ਰਿਜ਼ਰਵ ਬੈਂਕ ਦੇ ਨਿਯਮ ਕੀ ਕਹਿੰਦੇ ਹਨ?

ਕੀ ਹਨ ਭਾਰਤੀ ਰਿਜ਼ਰਵ ਬੈਂਕ ਦੇ ਨਿਯਮ?
ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਕਮਰਸ਼ਿਅਲ ਅਤੇ ਸਹਿਕਾਰੀ ਬੈਂਕਾਂ ਵਿਚ ਜਮਾਂ ਇਕ ਲੱਖ ਰੁਪਏ ਤੱਕ ਦੀ ਰਕਮ DICGC ਦੇ ਤਹਿਤ ਇੰਸ਼ਿਓਰਡ ਹੈ। ਇਸ ਦਾ ਲਾਭ ਸਿਰਫ਼ ਪ੍ਰਾਇਮਰੀ ਸਹਿਕਾਰੀ ਸੁਸਾਇਟੀ ਨੂੰ ਨਹੀਂ ਮਿਲਦਾ। ਇਸ ਬਾਰੇ MyMoneyMantra.in ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਰਾਜ ਖੌਸਲਾ ਨੇ ਕਿਹਾ, ‘ਪੀਐਮਸੀ ਬੈਂਕ ਨੂੰ ਜੇਕਰ ਲਿਊਈਡੇਟ ਵੀ ਕੀਤਾ ਜਾਂਦਾ ਹੈ ਤਾਂ ਉਸ ਦੇ ਡਿਪੋਜ਼ਿਟਰਜ਼ ਨੂੰ ਇਕ ਲੱਖ ਰੁਪਏ ਤੱਕ ਦੀ ਜਮਾਂ ਰਾਸ਼ੀ ਵਾਪਸ ਕੀਤੀ ਜਾਵੇਗੀ। ਹਾਲਾਂਕਿ ਅਜਿਹੀ ਸਥਿਤੀ ਵਿਚ ਪੈਸਾ ਮਿਲਣ ਵਿਚ ਕਾਫ਼ੀ ਸਮਾਂ ਲੱਗ ਸਕਦਾ ਹੈ’।

ਚਾਲੂ ਖਾਤਾ, ਬੱਚਤ ਖਾਤਾ, ਫਿਕਸਡ ਡਿਪਾਜ਼ਿਟ ਸਭ ਦਾ ਬੀਮਾ
DICGC ਨਿਯਮਾਂ ਮੁਤਾਬਕ, ਇਕ ਲੱਖ ਰੁਪਏ ਦੇ ਜਮਾਂ ਅਤੇ ਉਸ ‘ਤੇ ਮਿਲਣ ਵਾਲਾ ਵਿਆਜ ਇੰਸ਼ੋਰਡ ਹੁੰਦਾ ਹੈ। ਇਸ ਵਿਚ ਚਾਲੂ ਖਾਤਾ, ਬੱਚਤ ਖਾਤਾ, ਫਿਕਸ ਡਿਪਾਜ਼ਿਟ ਆਦਿ ਸਾਰੇ ਕਵਰ ਹੁੰਦੇ ਹਨ। ਜੇਕਰ ਤੁਸੀਂ ਇਕ ਲੱਖ ਰੁਪਏ ਤੋਂ ਜ਼ਿਆਦਾ ਰਕਮ ਜਮਾਂ ਕੀਤੀ ਹੋਈ ਹੈ ਤਾਂ ਬੈਂਕ ਦੇ ਦਿਵਾਲੀਆ ਹੋਣ ‘ਤੇ ਤੁਹਾਨੂੰ ਵਿਆਜ ਸਮੇਤ ਇਕ ਲੱਖ ਰੁਪਏ ਦਾ ਡਿਪਾਜ਼ਿਟ ਹੀ ਵਾਪਸ ਮਿਲੇਗਾ।

ਕਿਸ ਤਰ੍ਹਾਂ ਦੇ ਡਿਪਾਜ਼ਿਟ ਕਵਰ ਹੁੰਦੇ ਹਨ।
DICGC ਵਿਚ ਬੱਚਤ, ਫਿਕਸਡ, ਚਾਲੂ, ਰਿਕਾਰਡਿੰਗ ਖਾਤੇ ਵਿਚ ਜਮਾਂ ਰਕਮ ਕਵਰ ਹੁੰਦੀ ਹੈ। ਇਹਨਾਂ ਵਿਚ ਵਿਦੇਸ਼ੀ ਸਰਕਾਰ ਦੇ ਡਿਪਾਜ਼ਿਟ, ਕੇਂਦਰ ਸਰਕਾਰ ਦੇ ਡਿਪਾਜ਼ਿਟ, ਇੰਟਰਬੈਂਕ ਡਿਪਾਜ਼ਿਟ, ਸਟੇਟ ਲੈਂਡ ਵਿਕਾਸ ਬੈਂਕਾਂ ਆਦਿ ਸੂਬੇ ਦੇ ਸਹਿਕਾਰੀ ਬੈਕਾਂ ਦੇ ਡਿਪਾਜ਼ਿਟ, ਦੇਸ਼ ਤੋਂ ਬਾਹਰ ਬੈਂਕ ਵਿਚ ਜਮਾਂ ਕੀਤੀ ਗਈ ਰਕਮ ਆਦਿ ਕਵਰ ਨਹੀਂ ਹੁੰਦੀ।

ਅਲੱਗ-ਅਲੱਗ ਬ੍ਰਾਂਚ ਵਿਚ ਹੈ ਤੁਹਾਡਾ ਖਾਤਾ
DICGC ਦੇ ਤਹਿਤ ਇਕ ਬੈਂਕ ਦੀ ਹਰੇਕ ਬਰਾਂਚ ਵਿਚ ਇਕ ਲੱਖ ਰੁਪਏ ਤੱਕ ਦਾ ਕਵਰ ਮਿਲਦਾ ਹੈ। ਇਸ ਲਈ ਜੇਕਰ ਤੁਹਾਡੇ ਕਿਸੇ ਬੈਂਕ ਵਿਚ ਇਕ ਤੋਂ ਜ਼ਿਆਦਾ ਖਾਤੇ ਹਨ ਤਾਂ ਵੀ ਤੁਹਾਨੂੰ ਲੱਖ ਰੁਪਏ ਹੀ ਵਾਪਸ ਮਿਲਣਗੇ। ਹਾਲਾਂਕਿ ਜੇਕਰ ਤੁਸੀਂ ਇਕ ਬੈਂਕ ਵਿਚ ਲੱਖ ਰੁਪਏ ਅਤੇ ਦੂਜੇ ਵਿਚ ਵੀ ਓਨੀ ਹੀ ਰਕਮ ਜਮਾਂ ਕੀਤੀ ਹੈ ਅਤੇ ਦੋਵੇਂ ਦਿਵਾਲੀਆ ਹੋ ਜਾਣ ਤਾਂ ਤੁਹਾਨੂੰ 2 ਲੱਖ ਰੁਪਏ ਵਾਪਸ ਮਿਲਣਗੇ।

ਸੰਯੁਕਤ ਖਾਤੇ ਦੇ ਮਾਮਲੇ ਵਿਚ ਕੀ ਹੋਵੇਗਾ?
ਰਿਜ਼ਰਵ ਬੈਂਕ ਦਾ ਨਿਯਮ ਕਹਿੰਦਾ ਹੈ ਕਿ DICGC ਯੋਜਨਾ ਦੇ ਤਹਿਤ ਸਿੰਗਲ ਐਂਡ ਜੁਆਇੰਟ ਅਕਾਊਂਟ ਲਈ ਅਲੱਗ-ਅਲੱਗ ਕਵਰ ਹੋਣਗੇ।
SIP ਅਤੇ ਹੋਰ ECS ਮੈਂਡੇਟ ਦਾ ਕੀ ਹੋਵੇਗਾ?
ਖ਼ੌਸਲਾ ਨੇ ਦੱਸਿਆ, ‘ਜੇਕਰ ਤੁਸੀਂ SIP ਇੰਸ਼ੋਰੈਂਸ ਪ੍ਰੀਮੀਅਮ ਅਤੇ ਹੋਰ ਮਹੀਨੇ ਦੇ ਬਿਲ ਲਈ ECS ਮੈਂਡੇਟ ਦਿੱਤਾ ਹੈ ਤਾਂ ਤੁਹਾਡੇ ਪੀਐਮਸੀ ਬੈਂਕ ਅਕਾਊਂਟ ਵਿਚੋਂ ਉਹ ਰਕਮ ਨਹੀਂ ਕੱਟੇਗੀ’। ਇਸ ਲਈ ਤੁਹਾਨੂੰ ਇਹਨਾਂ ਲਈ ਨਵੇਂ ਬੈਂਕ ਵਿਚ ECS ਦੀ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ।

ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਪਿਛਲੇ ਛੇ ਮਹੀਨਿਆਂ ਵਿਚ ਡਿਫ਼ਾਲਟ ਕਾਰਨ ਪੀਐਮਸੀ ਬੈਂਕ ਨੂੰ ਅਪਣੀ ਦੇਣਦਾਰੀ ਭਰਨ ਵਿਚ ਮੁਸ਼ਕਲ ਆ ਰਹੀ ਹੈ। ਉਸ ਨੇ ਕਈ ਰਿਅਲ ਇਸਟੇਟ ਕੰਪਨੀਆਂ ਨੂੰ ਕਰਜਾ ਦਿੱਤਾ ਸੀ, ਜਿਨ੍ਹਾਂ ‘ਤੇ ਬਿਲਡਰ ਡਿਫ਼ਾਲਟ ਕਰ ਚੁੱਕੇ ਹਨ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਹਿਕਾਰੀ ਬੈਂਕਾਂ ਵਿਚ ਚਾਹੇ ਸਰਕਾਰੀ ਅਤੇ ਨਿੱਜੀ ਬੈਂਕਾਂ ਦੀ ਤੁਲਨਾ ਵਿਚ ਜਮਾਂ ਰਕਮ ‘ਤੇ ਜ਼ਿਆਦਾ ਵਿਆਜ ਮਿਲਦਾ ਹੈ ਪਰ ਇਹਨਾਂ ਦਾ ਰੈਗੂਲੇਸ਼ਨ ਸੂਬਾ ਸਰਕਾਰਾਂ ਅਤੇ ਰਿਜ਼ਰਵ ਬੈਂਕ ਕਰਦੇ ਹਨ। ਡਿਪਾਜ਼ਿਟਰ ਹੋਣ ਦੇ ਨਾਤੇ ਤੁਹਾਨੂੰ ਅਪਣੇ ਬੈਂਕ ਦੀ ਵਿੱਤੀ ਸਥਿਤੀ ‘ਤੇ ਸਖ਼ਤ ਨਜ਼ਰ ਰੱਖਣੀ ਚਾਹੀਦੀ ਹੈ। ਖ਼ਾਸ ਤੌਰ ‘ਤੇ ਜੇਕਰ ਤੁਸੀਂ ਕਿਸੇ ਸਹਿਕਾਰੀ ਬੈਂਕ ਵਿਚ ਪੈਸਾ ਜਮਾਂ ਕੀਤਾ ਹੈ। ਤੁਸੀਂ ਉਸ ਦੀ ਵਿੱਤੀ ਸਥਿਤੀ ਦਾ ਪਤਾ ਰਿਟਰਨ, ਨੈਟ ਐਨਪੀਏ ਅਨੁਪਾਤ ਆਦਿ ਤੋਂ ਲਗਾ ਸਕਦਾ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।