9 ਸਰਕਾਰੀ ਬੈਂਕ ਬੰਦ ਕਰਨ ਦੀ ਖ਼ਬਰਾਂ ’ਤੇ ਆਰਬੀਆਈ ਨੇ ਦਿੱਤੀ ਜਾਣਕਾਰੀ 

ਏਜੰਸੀ

ਖ਼ਬਰਾਂ, ਰਾਸ਼ਟਰੀ

ਉਨ੍ਹਾਂ ਦੇ ਪੈਸੇ ਬੈਂਕ ਖਾਤਿਆਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਨ।

rbi said psu government bank will not be closed

ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ 9 ਸਰਕਾਰੀ ਬੈਂਕਾਂ (9 PSU Bank Close Rumors) ਦੇ ਬੰਦ ਹੋਣ ਦੇ ਮਾਮਲੇ 'ਤੇ ਕਾਫ਼ੀ ਚਰਚਾ ਚੱਲ ਰਹੀ ਹੈ। ਪਰ ਇਸ ਬਾਰੇ ਭਾਰਤੀ ਰਿਜ਼ਰਵ ਬੈਂਕ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਇਹ ਸਿਰਫ ਇਕ ਅਫਵਾਹ ਹੈ। ਦੇਸ਼ ਵਿਚ ਕੋਈ ਵੀ ਵਪਾਰਕ ਬੈਂਕ ਬੰਦ ਨਹੀਂ ਹੋਣ ਵਾਲਾ ਹੈ। ਗਾਹਕਾਂ ਨੂੰ ਇਨ੍ਹਾਂ ਅਫਵਾਹਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਦੇ ਪੈਸੇ ਬੈਂਕ ਖਾਤਿਆਂ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਪਿਛਲੇ ਮਹੀਨੇ ਸਰਕਾਰ ਨੇ ਕਈ ਵੱਡੇ ਬੈਂਕਾਂ ਨੂੰ ਮਿਲਾਉਣ ਦਾ ਐਲਾਨ ਕੀਤਾ ਸੀ। ਵਟਸਐਪ ਤੋਂ ਕਈ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਖਬਰਾਂ ਆ ਰਹੀਆਂ ਹਨ ਕਿ 9 ਸਰਕਾਰੀ ਬੈਂਕ ਬੰਦ ਹੋਣ ਜਾ ਰਹੇ ਹਨ। ਜੇ ਕਿਸੇ ਦਾ ਪੈਸਾ ਇਨ੍ਹਾਂ ਬੈਂਕਾਂ ਵਿਚ ਜਮ੍ਹਾਂ ਹੈ ਤਾਂ ਤੁਰੰਤ ਇਸ ਨੂੰ ਵਾਪਸ ਲੈ ਲਓ। ਇਸ ਦੇ ਨਾਲ ਹੀ ਅਫਵਾਹ ਸੰਦੇਸ਼ ਵਿਚ 9 ਸਰਕਾਰੀ ਬੈਂਕਾਂ ਦਾ ਨਾਮ ਵੀ ਦੱਸਿਆ ਗਿਆ ਹੈ।

ਇਨ੍ਹਾਂ ਵਿਚ ਕਾਰਪੋਰੇਸ਼ਨ ਬੈਂਕ, ਆਈਡੀਬੀਆਈ ਬੈਂਕ, ਯੂਕੋ ਬੈਂਕ, ਬੈਂਕ ਆਫ ਮਹਾਰਾਸ਼ਟਰ, ਆਂਧਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਦੇਨਾ ਬੈਂਕ ਅਤੇ ਯੂਨਾਈਟਿਡ ਬੈਂਕ ਸ਼ਾਮਲ ਹਨ। ਵਿੱਤ ਸਕੱਤਰ ਰਾਜੀਵ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਇੱਕ ਤਸਵੀਰ ਦਿਖਾਉਂਦੇ ਹੋਏ ਦੱਸਿਆ ਹੈ ਕਿ ਇਸ ਵਿਚ ਜ਼ਿਕਰ ਕੀਤੀਆਂ ਸਾਰੀਆਂ ਗੱਲਾਂ ਝੂਠੀਆਂ ਹਨ।

ਇਹ ਪੂਰੀ ਤਰ੍ਹਾਂ ਅਫਵਾਹ ਹੈ। ਸਰਕਾਰ ਕੋਈ ਬੈਂਕ ਬੰਦ ਨਹੀਂ ਕਰਨ ਜਾ ਰਹੀ ਹੈ। ਨਾ ਹੀ ਇਸ ਦਾ ਸਵਾਲ ਉੱਠਦਾ ਹੈ। ਸਰਕਾਰ ਬੈਂਕਾਂ ਵਿਚ ਸੁਧਾਰ ਕਰਕੇ ਉਨ੍ਹਾਂ ਵਿਚ ਪੈਸੇ ਪਾ ਕੇ ਗਾਹਕਾਂ ਲਈ ਵਧੀਆ ਸਹੂਲਤਾਂ ਦੇ ਰਹੀ ਹੈ। ਦੱਸ ਦੇਈਏ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਹਾਲ ਹੀ ਵਿੱਚ 10 ਰਾਜ-ਸੰਚਾਲਿਤ ਬੈਂਕਾਂ ਦੀ ਮਹਾਵਿਲੇ ਯੋਜਨਾ ਦੀ ਘੋਸ਼ਣਾ ਕੀਤੀ ਸੀ। ਜਿਸ ਤੋਂ ਬਾਅਦ ਦੇਸ਼ ਵਿਚ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ ਮੌਜੂਦਾ 27 ਤੋਂ ਘਟਾ ਕੇ 12 ਕਰ ਦਿੱਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।