Amazon ਦੇ ਮਾਲਕ ਨੇ ਦਾਨ ਕੀਤੇ 704 ਕਰੋੜ ਫਿਰ ਵੀ ਹੋਏ Troll

ਏਜੰਸੀ

ਖ਼ਬਰਾਂ, ਵਪਾਰ

ਹਰ 24ਵੇਂ ਸੈਕਿੰਡ ਵਿਚ ਕਮਾਉਂਦੇ ਹਨ 43 ਲੱਖ ਰੁਪਏ

Jeff Bezos makes $98.5 million donation

ਨਵੀਂ ਦਿੱਲੀ: ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਐਮਾਜ਼ੋਨ ਦੇ ਫਾਊਂਡਰ ਜੇਫ ਬੇਜੋਸ ਨੇ ਹਾਲ ਹੀ ਵਿਚ 98.5 ਮਿਲੀਅਨ ਯਾਨੀ 704 ਕਰੋੜ ਰੁਪਏ ਗਰੀਬਾਂ ਦੀ ਮਦਦ ਲਈ ਦਾਨ ਕੀਤੇ ਹਨ। ਫੋਰਬਸ ਦੀ ਇਕ ਰਿਪੋਰਟ ਮੁਤਾਬਕ ਜੇਫ ਬੇਜੋਸ ਨੇ ਇਹ ਦਾਨ 23 ਸੂਬਿਆਂ ਦੀਆਂ 32 ਸੰਸਥਾਵਾਂ ਵਿਚ ਦਿੱਤਾ ਹੈ, ਜੋ ਬੇਘਰ ਲੋਕਾਂ ਦੀ ਮਦਦ ਕਰਦੇ ਹਨ।

ਦੱਸ ਦਈਏ ਕਿ ਜੇਫ ਬੇਜੋਸ ਦੁਨੀਆਂ ਦੇ ਸਭ ਤੋਂ ਅਮੀਰ ਆਦਮੀਆਂ ਵਿਚੋਂ ਇਕ ਹਨ। ਜੇਫ ਦੀ ਮੌਜੂਦਾ ਜਾਇਦਾਦ 109 ਡਾਲਰ ਹੈ। ਜੇਫ ਨੇ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਬਹੁਤ ਵੱਡੀ ਰਕਮ ਦਿੱਤੀ ਹੈ ਪਰ ਇਸ ਤੋਂ ਬਾਅਦ ਵੀ ਉਹ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੇ ਹਨ। ਦਰਅਸਲ ਇਕ ਰਿਪੋਰਟ ਮੁਤਾਬਕ ਜੇਫ ਬੇਜੋਸ ਨੇ ਅਪਣੀ ਕੁੱਲ ਜਾਇਦਾਦ ਦਾ 1 ਫੀਸਦੀ ਵੀ ਦਾਨ ਨਹੀਂ ਕੀਤਾ ਹੈ ਅਤੇ ਇਸੇ ਕਾਰਨ ਲੋਕ ਉਹਨਾਂ ਦੀ ਤਾਰੀਫ਼ ਕਰਨ ਦੀ ਬਜਾਏ ਉਹਨਾਂ ਨੂੰ ਟ੍ਰੋਲ ਕਰ ਰਹੇ ਹਨ।

ਲੋਕ ਉਹਨਾਂ ਨੂੰ ਇਸੇ ਕਾਰਨ ਵੀ ਟਵਿਟਰ ‘ਤੇ ਟਰੋਲ ਕਰ ਰਹੇ ਹਨ ਕਿਉਂਕਿ ਐਮਾਜ਼ੋਨ ਨੇ 2018 ਵਿਚ ਅਮਰੀਕੀ ਸੰਘੀ ਆਮਦਨ ਟੈਕਸ ਵਿਚ ਇਕ ਵੀ ਪੈਸਾ ਨਹੀਂ ਦਿੱਤਾ ਸੀ। ਬਰਨੀ ਸੈਂਡਰ ਦੀ ਟੈਕਸ ਯੋਜਨਾ ਦੇ ਅਨੁਸਾਰ ਜੇਕਰ ਬੇਜੋਸ ਆਮ ਲੋਕਾਂ ਦੀ ਤਰ੍ਹਾਂ ਟੈਕਸ ਦਾ ਭੁਗਤਾਨ ਕਰਦੇ ਹਨ ਤਾਂ ਉਹਨਾਂ ਨੂੰ 9 ਬਿਲੀਅਨ ਅਮਰੀਕੀ ਡਾਲਰ ਯਾਨੀ 64383 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।