ਮਹਾਰਾਸ਼ਟਰ ਵਿਚ ਬਾਜ਼ੀ ਪਲਟੀ ਤਾਂ ਸਿਆਸਤਦਾਨ ਬਣ ਗਏ ਸ਼ਾਇਰ

ਏਜੰਸੀ

ਖ਼ਬਰਾਂ, ਰਾਜਨੀਤੀ

ਮਹਾਰਾਸ਼ਟਰ ਵਿਚ ਪਾਸਾ ਪਲਟ ਗਿਆ ਹੈ। ਐਨਸੀਪੀ ਦੇ ਅਜੀਤ ਪਵਾਰ ਨੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ।

BJP-NCP-Shiv Sena

ਮੁੰਬਈ: ਮਹਾਰਾਸ਼ਟਰ ਵਿਚ ਪਾਸਾ ਪਲਟ ਗਿਆ ਹੈ। ਐਨਸੀਪੀ ਦੇ ਅਜੀਤ ਪਵਾਰ ਨੇ ਭਾਜਪਾ ਨਾਲ ਹੱਥ ਮਿਲਾ ਲਿਆ ਹੈ। ਦੇਰ ਰਾਤ ਤੱਕ ਉਧਵ ਠਾਕਰੇ ਮੁੱਖ ਮੰਤਰੀ ਬਣਨ ਵਾਲੇ ਸਨ ਪਰ ਸਵੇਰੇ 8 ਵਜੇ ਦੇਵੇਂਦਰ ਫੜਣਵੀਸ ਨੇ ਦੂਜੀ ਵਾਰ ਸੀਐਮ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਐਨਸੀਪੀ ਮੁਖੀ ਸ਼ਰਦ ਪਵਾਰ, ਕਾਂਗਰਸ ਅਤੇ ਸ਼ਿਵਸੈਨਾ ਦਾ ਦਿਲ ਟੁੱਟ ਗਿਆ ਕਿਉਂਕਿ ਤਿੰਨੇ ਪਾਰਟੀਆਂ ਨੇ ਸਰਕਾਰ ਬਣਾਉਣ ਦੀ ਤਿਆਰੀ ਕਰਕੇ ਰੱਖੀ ਸੀ।

22 ਨਵੰਬਰ ਦੀ ਰਾਤ ਤੈਅ ਹੋ ਗਿਆ ਸੀ ਕਿ ਉਧਵ ਠਾਕਰੇ ਗਠਜੋੜ ਦੇ ਮੁੱਖ ਮੰਤਰੀ ਬਣਨਗੇ। ਪਰ ਜਦੋਂ ਸਵੇਰੇ ਉਹਨਾਂ ਦੀ ਨੀਂਦ ਖੁੱਲੀ ਤਾਂ ਉਹ ਹੈਰਾਨ ਰਹਿ ਗਏ। ਜਦੋਂ ਦਿਲ ਟੁੱਟਦਾ ਹੈ ਤਾਂ ਸ਼ਾਇਰੀ ਆਉਂਦੀ ਹੈ, ਅਜਿਹਾ ਹੀ ਹੋ ਰਿਹਾ ਹੈ ਆਗੂਆਂ ਦੇ ਨਾਲ। ਸੰਜੇ ਰਾਊਤ, ਅਭਿਸ਼ੇਕ ਮੰਨੂ ਸਿੰਧਵੀ, ਰਣਦੀਪ ਸੁਰਜੇਵਾਲਾ ਸਵੇਰ ਤੋਂ ਇਕ ਤੋਂ ਬਾਅਦ ਇਕ ਸ਼ਾਇਰੀ ਦੇ ਟਵੀਟ ਕਰ ਰਹੇ ਹਨ। ਅਭਿਸ਼ੇਕ ਮੰਨੂ ਸਿੰਧਵੀ ਨੇ ਇਕ ਤੋਂ ਬਾਅਦ ਇਕ ਤਿੰਨ ਟਵੀਟ ਕਰ ਦਿੱਤੇ।

ਇਸ ਤੋਂ ਬਾਅਦ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਵੀ ਕੁਝ ਇਸੇ ਅੰਦਾਜ਼ ਵਿਚ ਪ੍ਰਤੀਕਿਰਿਆ ਦਿੱਤੀ।

ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਸੰਜੇ ਰਾਊਤ ਨੇ ਵੀ ਜ਼ਬਰਦਸਤ ਸ਼ਾਇਰੀ ਕੀਤੀ। ਹਾਲਾਂਕਿ ਇਹ ਸਾਫ਼ ਨਹੀਂ ਹੈ ਕਿ ਇਤਿਹਾਸ ਰਚਣ ਦਾ ਕ੍ਰੈਡਿਟ ਉਹ ਕਿਸ ਨੂੰ ਦੇਣਾ ਚਾਹੁੰਦੇ ਰਹੇ ਹਨ ਕਿਉਂਕਿ ਹੁਣ ਤਾਂ ਫੜਣਵੀਸ ਹੀ ਇਤਿਹਾਸ ਰਚਦੇ ਨਜ਼ਰ ਆ ਰਹੇ ਹਨ।

ਇਸ ਪੂਰੀ ਘਟਨਾ ਤੋਂ ਪਹਿਲਾਂ ਸੰਜੇ ਰਾਊਤ ਨੇ 22 ਨਵੰਬਰ ਦੀ ਰਾਤ ਨੂੰ ਇਕ ਕਾਫ਼ੀ ਦਿਲਚਸਪ ਲਾਈਨ ਲਿਖੀ ਸੀ।

ਉਹਨਾਂ ਨੇ ਲਿਖਿਆ ਸੀ, ‘ਕਦੀ-ਕਦੀ ਕੁਝ ਰਿਸ਼ਤਿਆਂ ਤੋਂ ਬਾਹਰ ਆ ਜਾਣਾ ਹੀ ਚੰਗਾ ਹੁੰਦਾ ਹੈ। ਅਹੰਕਾਰ ਲ਼ਈ ਨਹੀਂ ਆਤਮ ਸਨਮਾਨ ਲਈ’। ਉਹਨਾਂ ਨੇ ਇਹ ਲਾਈਨਾਂ ਭਾਜਪਾ-ਸ਼ਿਵਸੈਨਾ ਦੇ ਰਿਸ਼ਤੇ ਲਈ ਲਿਖੀਆਂ ਸੀ ਪਰ ਅਜੀਤ ਪਵਾਰ ਨੇ ਉਹਨਾਂ ਦੀ ਗੱਲ ਨੂੰ ਗੰਭੀਰਤਾ ਨਾਲ ਲੈ ਲਿਆ ਅਤੇ ਉਹ ਸਾਰੇ ਰਿਸ਼ਤੇ ਤੋੜ ਕੇ ਭਾਜਪਾ ਨਾਲ ਜਾ ਮਿਲੇ। ਇਸ ਤੋਂ ਬਾਅਦ ਸ਼ਰਦ ਪਵਾਰ ਦੀ ਲੜਕੀ ਸੁਪ੍ਰੀਆ ਸੁਲੇ ਨੇ ਇਸ ‘ਤੇ ਬੇਹੱਦ ਭਾਵੂਕ ਵਾਟਸਐਪ ਸਟੇਟਸ ਲਗਾਇਆ, ‘ਸਭ ਟੁੱਟ ਗਿਆ, ਪਰਿਵਾਰ ਵੀ, ਪਾਰਟੀ ਵੀ’।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।