ਜੇ ਤੁਹਾਡਾ ਵੀ ਨੰਬਰ Vodafone ਦਾ ਹੈ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਏਜੰਸੀ

ਖ਼ਬਰਾਂ, ਵਪਾਰ

1 ਅਪ੍ਰੈਲ ਤੋਂ ਮਹਿੰਗੀ ਹੋਵੇਗੀ Vodafone Idea ਦੀ ਸੇਵਾ

File

ਨਵੀਂ ਦਿੱਲੀ- ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ ਨੇ ਮੋਬਾਈਲ ਡਾਟਾ ਦੇ ਲਈ ਫੀਸ ਵੱਧਾ ਕੇ 35 ਰੁਪਏ ਪ੍ਰਤੀ GB ਦੀ ਦਰ ਏਲਾਨ ਕਰਨ ਦੀ ਮੰਗ ਕੀਤੀ ਹੈ। ਇਹ ਮੌਜੂਦਾ ਦਰ ਦਾ ਕਰੀਬ ਸੱਤ-ਅੱਠ ਗੁਣਾ ਹੈ। ਕੰਪਨੀ ਨੇ ਕਾਲ ਸੇਵਾਵਾਂ ਲਈ ਇੱਕ ਨਿਰਧਾਰਤ ਮਾਸਿਕ ਫੀਸ ਦੇ ਨਾਲ 6 ਪੈਸੇ ਪ੍ਰਤੀ ਮਿੰਟ ਦੀ ਦਰ ਦੀ ਵੀ ਮੰਗ ਕੀਤੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਨਵੀਂਆਂ ਦਰਾਂ 1 ਅਪ੍ਰੈਲ ਤੋਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਏਜੀਆਰ ਦੇ ਬਕਾਏ ਦੀ ਅਦਾਇਗੀ ਕੀਤੀ ਜਾ ਸਕੇ ਅਤੇ ਇਸ ਦੇ ਕਾਰੋਬਾਰ ਨੂੰ ਚਲਾਇਆ ਜਾ ਸਕੇ। 

ਅਧਿਕਾਰਤ ਸੂਤਰਾਂ ਅਨੁਸਾਰ ਕੰਪਨੀ ਨੇ ਏਜੀਆਰ ਦੇ ਬਕਾਏ ਦੀ ਅਦਾਇਗੀ ਲਈ 18 ਸਾਲਾ ਦਾ ਸਮਾਂ ਮੰਗਿਆ ਹੈ। ਇਸ ਦੇ ਨਾਲ ਹੀ, ਕੰਪਨੀ ਨੇ ਕਿਹਾ ਹੈ ਕਿ ਉਸ ਨੂੰ ਵਿਆਜ ਅਤੇ ਜੁਰਮਾਨੇ ਦੀ ਅਦਾਇਗੀ ਤੋਂ ਤਿੰਨ ਸਾਲ ਦੀ ਛੋਟ ਵੀ ਮਿਲਣੀ ਚਾਹੀਦੀ ਹੈ। ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਵੋਡਾਫੋਨ ਆਈਡੀਆ ‘ਤੇ ਕਰੀਬ 53 ਹਜ਼ਾਰ ਕਰੋੜ ਰੁਪਏ ਦਾ ਏਜੀਆਰ ਬਕਾਇਆ ਹੈ। ਕੰਪਨੀ ਨੇ ਹੁਣ ਤੱਕ ਦੂਰਸੰਚਾਰ ਵਿਭਾਗ ਨੂੰ ਸਿਰਫ 3500 ਕਰੋੜ ਰੁਪਏ ਦੀ ਹੀ ਅਦਾਇਗੀ ਕੀਤੀ ਹੈ। 

ਇਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ,' ਵੋਡਾਫੋਨ ਆਈਡੀਆ ਨੇ ਚਾਲੂ ਰਹਿਣ ਲਈ ਸਰਕਾਰ ਤੋਂ ਕਈ ਮੰਗਾਂ ਕੀਤੀਆਂ ਹਨ। ਕੰਪਨੀ ਚਾਹੁੰਦੀ ਹੈ ਕਿ 1 ਅਪ੍ਰੈਲ, 2020 ਤੋਂ, ਮੋਬਾਈਲ ਡਾਟਾ ਦੀ ਫੀਸ ਘੱਟੋ ਘੱਟ 35 ਰੁਪਏ ਪ੍ਰਤੀ ਗੀਗਾਬਾਈਟ (ਜੀਬੀ) ਅਤੇ ਘੱਟੋ ਘੱਟ 50 ਰੁਪਏ ਦਾ ਮਹੀਨਾਵਾਰ ਕੁਨੈਕਸ਼ਨ ਫੀਸ ਰੱਖੀ ਗਈ ਹੈ। ਇਹ ਬਹੁਤ ਮੁਸ਼ਕਲ ਮੰਗਾਂ ਹਨ ਅਤੇ ਇਨ੍ਹਾਂ ਨੂੰ ਸਵੀਕਾਰ ਕਰਨਾ ਸਰਕਾਰ ਲਈ ਮੁਸ਼ਕਲ ਹੈ। ਸੂਤਰਾਂ ਅਨੁਸਾਰ, ਕਾਲ ਸੇਵਾਵਾਂ ਲਈ ਘੱਟੋ ਘੱਟ ਛੇ ਪੈਸੇ ਪ੍ਰਤੀ ਮਿੰਟ ਦੀ ਦਰ ਵੀ ਨਿਰਧਾਰਤ ਕੀਤੀ ਜਾਣੀ ਚਾਹੀਦੀ ਹੈ। 

ਕੰਪਨੀ ਨੇ ਇਹ ਮੰਗਾਂ ਅਜਿਹੇ ਸਮੇਂ ਕੀਤੀਆਂ ਹਨ ਜਦੋਂ ਉਸ ਨੇ ਪਿਛਲੇ ਤਿੰਨ ਮਹੀਨਿਆਂ ਦੇ ਅੰਦਰ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ 50 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। ਸੂਤਰ ਨੇ ਕਿਹਾ, “ਕੰਪਨੀ ਦੇ ਅਨੁਸਾਰ, ਮੋਬਾਈਲ ਕਾਲਾਂ ਅਤੇ ਡੇਟਾ ਦੀਆਂ ਦਰਾਂ ਵੱਧਾਉਣ ਨਾਲ ਉਸ ਦੇ ਮਾਲੀਏ ਪੱਧਰ ਨੂੰ ਪਾਉਣ ਵਿਚ ਸਹਾਇਤਾ ਕਰੇਗਾ ਜੋ 2015-16 ਵਿਚ  ਆਈਡੀਆ ਅਤੇ ਵੋਡਾਫੋਨ ਵੱਖ-ਵੱਖ ਕਮਾ ਰਹੀ ਸੀ। 

ਕੰਪਨੀ ਨੇ ਕਿਹਾ ਕਿ ਇਸ ਪੱਧਰ ਦੇ ਮਾਲੀਆ ਪ੍ਰਾਪਤ ਕਰਨ ਵਿਚ ਤਿੰਨ ਸਾਲ ਲੱਗਣਗੇ, ਇਸੇ ਲਈ ਉਸਨੇ ਏਜੀਆਰ ਜੁਰਮਾਨੇ ਅਤੇ ਵਿਆਜ ਦੀ ਅਦਾਇਗੀ ਵਿਚ ਤਿੰਨ ਸਾਲ ਦੀ ਛੋਟ ਦੀ ਮੰਗ ਕੀਤੀ ਹੈ। ਵੋਡਾਫੋਨ ਆਈਡੀਆ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸਰਕਾਰ ਦੂਰਸੰਚਾਰ ਕੰਪਨੀਆਂ ਦੇ ਮਾਲੀਆ ਦੇ ਅਧਾਰ ਤੇ ਲਾਇਸੈਂਸ ਫੀਸ ਅਤੇ ਸਪੈਕਟ੍ਰਮ ਵਰਤੋਂ ਫੀਸ ਲਗਾਉਂਦੀ ਹੈ

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।