ਤੁਹਾਡੇ ਬੈਂਕ ਲੋਨ 'ਤੇ ਜਲਦ ਘਟ ਸਕਦੈ ਵਿਆਜ, RBI ਘਟਾ ਸਕਦੈ ਰੇਪੋ ਰੇਟ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਤੁਹਾਡੇ ਬੈਂਕ ਲੋਨ ਦੀ ਕਿਸ਼ਤ ਜਲਦ ਹੀ ਘੱਟ ਹੋ ਸਕਦੀ ਹੈ...

RBI

ਨਵੀਂ ਦਿੱਲੀ :  ਤੁਹਾਡੇ ਬੈਂਕ ਲੋਨ ਦੀ ਕਿਸ਼ਤ ਜਲਦ ਹੀ ਘੱਟ ਹੋ ਸਕਦੀ ਹੈ। ਫਲੋਇੰਗ ਰੇਟ ‘ਤੇ ਹੋਮ ਲੋਨ ਜਾਂ ਕਾਰ ਲੋਨ ਚੱਲ ਰਿਹਾ ਤਾਂ ਤੁਹਾਨੂੰ ਸਿੱਧਾ ਫ਼ਾਇਦਾ ਮਿਲੇਗਾ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਮਜ਼ੋਰ ਆਰਥਿਕ ਗਤੀਵਿਧੀਆਂ, ਨਰਮ ਮਹਿੰਗਾਈ ਅਤੇ ਸੁਸਤ ਗਲੋਬਲ ਗ੍ਰੋਥ ਕਾਰਨ ਭਾਰਤੀ ਰਿਜ਼ਰਵ ਬੈਂਕ ਅਪ੍ਰੈਲ ਨੀਤੀ ਵਿਚ ਰੋਪੇ ਰੇਟ 0.25 ਫ਼ੀਸਦੀ ਘਟ ਸਕਦਾ ਹੈ।

ਫਿਲਹਾਲ ਰੇਪੋ ਰੇਟ 6.25 ਫ਼ੀਸਦੀ ਹੈ। ਮਾਨਿਟਰੀ ਪਾਲਿਸੀ ਕਮੇਟੀ ਦੀ ਬੈਠਕ 2 ਤੋਂ 4 ਅਪ੍ਰੈਲ ਤੱਕ ਹੋਣੀ ਹੈ। ਗੋਲਡਮੈਨ ਸਾਕਸ ਨੇ ਰਿਪੋਰਟ ਵਿਚ ਕਿਹਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਪ੍ਰੈਲ ਦੀ ਬੈਠਕ ਵਿਚ 0.25 ਫ਼ੀਸਦੀ ਕਟੌਤੀ ਕੀਤੀ ਜਾ ਸਕਦੀ ਹੈ। ਰਿਪੋਰਟ ਦਾ ਕਹਿਣਾ ਹੈ ਕਿ ਸਾਨੂੰ ਤਿੰਨ ਪ੍ਰਮੁੱਖ ਕਾਰਨਾਂ ਕਰਕੇ ਅਜਿਹਾ ਲਗਦਾ ਹੈ ਕਿ ਕਿਉਂਕਿ ਆਰਥਿਕ ਸਰਗਰਮੀ ਲਗਾਤਾਰ ਕਮਜ਼ੋਰ ਬਣੀ ਹੋਈ ਹੈ, ਮਹਿੰਗਾਈ ਵੀ ਕੰਟਰੋਲ ਵਿਚ ਹੈ। 

ਗਲੋਬਲ ਵਿਕਾਸ ਰਫ਼ਤਾਰ ਵੀ ਨਰਮ ਹੋਈ ਹੈ। ਇਸ ਤੋਂ ਇਲਾਵਾ ਫੈਡਰਲ ਰਿਜ਼ਰਵ ਨੇ ਵੀ ਰੁਖ ਨਰਮ ਕੀਤਾ ਹੈ। ਰਿਪੋਰਟ ਵਿਚ ਉਦੋਂ ਜਤਾਈ ਗਈ ਹੈ ਕਿ 2019 ਦੇ ਅੰਤ ਤੱਕ ਮਹਿੰਗਾਈ ਦਰ ਆਰਬੀਆਈ ਦੇ ਕੰਟਰੋਲ ਟੀਚੇ ਵਿਚ ਰਹੇਗੀ।